Huawei ਦੇ ਬੁਰੇ ਦਿਨ! ਕੰਪਨੀ ਨੇ ਫੋਲਡੇਬਲ ਸਮਾਰਟਫੋਨ Mate X ਲਾਂਚ ਟਾਲਿਆ

06/15/2019 3:15:03 PM

ਗੈਜੇਟ ਡੈਸਕ– ਹੁਵਾਵੇਈ ਦੇ ਬੁਰੇ ਦਿਨ ਚੱਲ ਰਹੇ ਹਨ। ਇਸ ਚੀਨੀ ਟੈੱਕ ਕੰਪਨੀ ਨੇ ਹੁਣ ਆਪਣੇ ਸਭ ਤੋਂ ਐਡਵਾਂਸਡ ਸਮਾਰਟਫੋਨ Mate X ਦਾ ਲਾਂਚ ਟਾਲ ਦਿੱਤਾ ਹੈ। ਹੁਵਾਵੇਈ Mate X ਨੂੰ ਇਸ ਫਰਵਰੀ ’ਚ ਮੋਬਾਇਲ ਵਰਲਡ ਕਾਂਗਰਸ ਦੌਰਾਨ ਸ਼ੋਅਕੇਸ ਕੀਤਾ ਗਿਆ ਸੀ। ਲਾਂਚ ਲਈ ਜੂਨ ਦਾ ਮਹੀਨਾ ਤੈਅ ਕੀਤਾ ਗਿਆ ਸੀ ਪਰ ਹੁਣ ਕੰਪਨੀ ਇਸ ਨੂੰ ਸਤੰਬਰ ’ਚ ਲਾਂਚ ਕਰੇਗੀ। 

ਹੁਵਾਵੇਈ ਨੇ ਦੱਸਿਆ ਕਿ ਕੰਪਨੀ ਇਸ ਦੀ ਟੈਸਟਿੰਗ ਕਰ ਰਹੀ ਹੈ ਤਾਂ ਜੋ ਇਸ ਨੂੰ ਕੰਜ਼ਿਊਮਰਸ ਲਈ ਤਿਆਰ ਕੀਤਾ ਜਾ ਸਕੇ। ਸੈਮਸੰਗ ਦੇ ਫੋਲਡੇਬਲ ਡਿਸਪਲੇਅ ਲਾਂਚ ਤੋਂਬਾਅਦ ਰੀਵਿਊ ਯੂਨਿਟਸ ’ਚ ਸਮੱਸਿਆ ਆ ਰਹੀ ਸੀ ਅਤੇ ਇਹ ਟੁੱਟ ਰਹੇ ਸਨ, ਇਸ ਲਈ ਕੰਪਨੀ ਕਿਸੇ ਤਰ੍ਹਾਂ ਦੀ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਗਲੈਕਸੀ ਫੋਲਡ ਦੇ ਕੁਝ ਰੀਵਿਊ ਯੂਨਿਟਸ ’ਚ ਸਮੱਸਿਆ ਆ ਰਹੀ ਸੀ। ਸੈਮਸੰਗ ਦੇ ਵੀ ਇਸ ਸਮਾਰਟਫੋਨ ਦੀ ਸ਼ਿਪਮੈਂਟ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਇਸ ਸਮੇਂ ਹੁਵਾਵੇਈ ’ਤੇ ਅਮਰੀਕਾ ’ਚ ਪੂਰੀ ਤਰ੍ਹਆੰ ਬੈਨ ਲੱਗਾ ਹੈ। ਇੰਨਾ ਹੀ ਨਹੀਂ ਅਮਰੀਕਾ ਦੀ ਟਰੰਪ ਸਰਕਾਰ ਨੇ ਗੂਗਲ ਨੂੰ ਹੁਵਾਵੇਈ ਦੇ ਨਾਲ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ। ਇਸ ਕਾਰਨ ਹੁਣ ਗੂਗਲ ਨੇ ਐਂਡਰਾਇਡ ਦਾ ਸਪੋਰਟ ਹੁਵਾਵੇਈ ਤੋਂ ਵਾਪਸ ਲੈ ਲਿਆ ਹੈ। ਹੁਵਾਵੇਈ ਦਾ ਹੁਣ ਤਕ ਕੋਈ ਆਪਣਾ ਓ.ਐੱਸ. ਨਹੀਂ ਹੈ ਅਤੇ ਕੰਪਨੀ ਐਂਡਰਾਇਡ ਲਈ ਗੂਗਲ ’ਤੇ ਹੀ ਨਿਰਭਰ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ Mate X ਦਾ ਲਾਂਚ ਟਾਲਣ ਦਾ ਕਾਰਨ ਇਨ੍ਹਾਂ ’ਚੋਂ ਹੀ ਇਕ ਹੈ।