ਹੁਆਵੀ ਨੇ ਪੇਸ਼ ਕੀਤਾ ਦੁਨੀਆ ਦਾ ਪਹਿਲਾ ਫੋਰਸ ਟੱਚ ਸਮਾਰਟਫੋਨ

09/03/2015 6:13:49 PM

ਜਲੰਧਰ- ਚੀਨ ਦੀ ਕੰਪਨੀ ਹੁਆਵੀ ਦੀ ਨਜ਼ਰ ਹੁਣ ਹਾਈ ਐਂਡ ਸਮਾਰਟਫੋਨ ਮਾਰਕੀਟ ''ਤੇ ਹੈ। ਇਸ ਸੈਗਮੈਂਟ ''ਚ ਹੁਣ ਤਕ ਐਪਲ ਤੇ ਸੈਮਸੰਗ ਦਾ ਦਬਦਬਾ ਰਿਹਾ ਹੈ। ਕੰਪਨੀ ਨੇ ਨਵੀਂ ਰਣਨੀਤੀ ਤਹਿਤ ਬੁੱਧਵਾਰ ਨੂੰ IFA 2015 ''ਚ ਆਪਣਾ ਨਵਾਂ ਸਮਾਰਟਫੋਨ ਹੁਆਵੀ ਮੇਟ ਐਸ ਪੇਸ਼ ਕੀਤਾ। 

ਇਸ ਡਿਵਾਈਸ ''ਚ 5.5 ਇੰਚ 1080 ਗੁਣਾ 1920 ਪਿਕਸਲ ਡਿਸਪਲੇ, ਆਰ.ਜੀ.ਬੀ.ਡਬਲਯੂ ਸੈਂਸਰ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ ਫਿੰਗਰਪ੍ਰਿੰਟ ਸਕੈਨਰ ਹੈ। ਹੁਆਵੀ ਨੇ ਦੱਸਿਆ ਕਿ ਇਹ ਸਮਾਰਟਫੋਨ ਫੋਰਸ ਟੱਚ ਡਿਸਪਲੇ ਦੇ ਨਾਲ ਆਏਗਾ ਜੋ ਆਪਣੇ ਕਿਸਮ ਦਾ ਪਹਿਲਾ ਸਮਾਰਟਫੋਨ ਹੈ। ਫੋਰਸ ਟੱਚ ਡਿਸਪਲੇ ਯੂਜ਼ਰ ਵਲੋਂ ਸਕਰੀਨ ''ਤੇ ਹੌਲੀ ਟੈਪ ਕਰਨ ਤੇ ਜ਼ੋਰ ਨਾਲ ਟੈਪ ਕਰਨ ਦੇ ''ਚ ਅੰਤਰ ਕਰ ਪਾਏਗਾ। ਫੋਨ ''ਚ ਓਕਟਾਕੋਰ ਕਿਰਿਨ 935 ਚਿਪਸੈਟ, 3 ਜੀ.ਬੀ. ਰੈਮ ਤੇ 32 ਜੀ.ਬੀ. ਦੀ ਇਨਬਿਲਟ ਸਟੋਰੇਦ ਦੇ ਨਾਲ ਆਏਗਾ। ਇਹ ਡਿਵਾਈਸ ਐਂਡਰਾਇਡ 5.1.1 ਲਾਲੀਪਾਪ ਆਪ੍ਰੇਟਿੰਹ ਸਿਸਟਮ ''ਤੇ ਚੱਲਦਾ ਹੈ।

ਬੈਟਰੀ ਬੈਕਅਪ ਦੀ ਗੱਲ ਕਰੀਏ ਤਾਂ ਫੋਨ ''ਚ 2700 ਐਮ.ਏ.ਐਚ. ਦੀ ਬੈਟਰੀ ਹੈ। ਚੀਨ ਦੀ ਇਸ ਕੰਪਨੀ ਨੇ ਦੱਸਿਆ ਕਿ ਹੁਆਵੀ ਮੇਟ ਐਸ ਰਿਟੇਲ ਮਾਰਕੀਟ ''ਚ eur 649 (732 ਡਾਲਰ ਤੇ ਲੱਗਭਗ 48300 ਰੁਪਏ) ''ਚ ਮਿਲੇਗਾ। ਇਸ ਹੈਂਡਸੈਟ ਦਾ ਪ੍ਰੀਮਿਅਮ ਵਰਜ਼ਨ eur 748 (ਲੱਗਭਗ 55600 ਰੁਪਏ) ''ਚ ਉਪਲੱਬਧ ਹੋਵੇਗਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।