6GB ਰੈਮ ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਾਂਚ ਹੋਇਆ Huawei Mate 20 X

10/17/2018 1:36:43 PM

ਗੈਜੇਟ ਡੈਸਕ- ਸਮਾਰਟਫੋਨ ਮੇਕਰ ਕੰਪਨੀ ਹੁਵਾਵੇ ਨੇ ਆਪਣੀ ਮੇਟ ਸੀਰੀਜ ਦੇ ਜਿੱਥੇ ਦੋ ਨਵੇਂ Huawei Mate 20 ਤੇ Huawei Mate 20 Pro ਲਾਂਚ ਕੀਤੇ ਹਨ, ਉਥੇ ਹੀ ਕੰਪਨੀ ਨੇ ਆਪਣਾ ਤੀਜਾ ਪ੍ਰੀਮੀਅਮ ਸਮਾਰਟਫੋਨ ਹੁਵਾਵੇ 20 ਐਕਸ ਵੀ ਲਾਂਚ ਕੀਤਾ। ਟ੍ਰਿਪਲ ਰੀਅਰ ਕੈਮਰਾ ਸੈੱਟਅਪ, 40 ਵਾਟ ਹੁਵਾਵੇ ਸੁਪਰਚਾਰਜ ਟੈਕਨਾਲੌਜੀ, ਫਿੰਗਰਪ੍ਰਿੰਟ ਸੈਂਸਰ ਇਸ ਫੋਨ ਦਾ ਹਿੱਸਾ ਹੈ।

Huawei Mate 20 X ਦੀ ਕੀਮਤ
ਹੁਵਾਵੇ ਮੇਟ 20 ਐਕਸ ਦਾ 6 ਜੀ. ਬੀ ਰੈਮ/128 ਜੀ. ਬੀ ਵੇਰੀਐਂਟ ਲਾਂਚ ਕੀਤਾ ਗਿਆ ਹੈ। ਇਸ ਵੇਰੀਐਂਟ ਦਾ ਮੁੱਲ 899 ਯੂਰੋ ਹੈ। ਚੁਨਿੰਦਾ ਯੂਰਪੀ ਮਾਰਕੀਟ 'ਚ Huawei Mate 20 X ਦੀ ਵਿਕਰੀ 26 ਅਕਤੂਬਰ ਤਂ ਸ਼ੁਰੂ ਹੋ ਜਾਵੇਗੀ। ਇਹ ਸਮਾਰਟਫੋਨ ਮਿਡਨਾਈਟ ਬਲੂ ਤੇ ਫੈਂਟਮ ਸਿਲਵਰ ਰੰਗ 'ਚ ਵੇਚਿਆ
ਜਾਵੇਗਾ।
Huawei Mate 20 X  ਦੇ ਸਪੇਸਿਫਿਕੇਸ਼ਨ
ਹੁਵਾਵੇ ਮੇਟ 20 ਐਕਸ ਐਂਡ੍ਰਾਇਡ 9.0 ਪਾਈ 'ਤੇ ਆਧਾਰਿਤ ਈ. ਐੱਮ. ਯੂ. ਆਈ 9.0 ਤੇ ਚੱਲਦਾ ਹੈ। ਇਸ 'ਚ 7.2 ਇੰਚ (1080x2244 ਪਿਕਸਲ) ਦੀ ਫੁੱਲ ਐੱਚ. ਡੀ+ਓਲੇਡ ਡਿਸਪਲੇਅ ਹੈ। ਸਮਾਰਟਫੋਨ 'ਚ ਹਾਈਸਿਲੀਕਾਨ ਕਿਰਨ 980 ਪ੍ਰੋਸੈਸਰ ਹੈ। ਫੋਨ ਨੂੰ ਆਈ. ਪੀ. 53 ਵਾਟਰ ਤੇ ਡਸਟ ਰੇਸਿਸਟੇਂਸ ਰੇਟਿੰਗ ਮਿਲੀ ਹੈ। ਇਸ 'ਚ 5,000 ਐੱਮ. ਏ. ਐੱਚ ਦੀ ਬੈਟਰੀ ਹੈ । ਫੋਟੋਗਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ, 40 ਮੈਗਾਪਿਕਸਲ ਦਾ (ਵਾਇਡ-ਐਂਗਲ ਲੈਨਜ਼) ਪ੍ਰਾਇਮਰੀ ਸੈਂਸਰ, 20 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਨਜ਼ ਤੇ 8 ਮੈਗਾਪਿਕਸਲ ਦਾ ਟੈਲੀਫੋਟੋ ਲੈਨਜ਼ ਹੈ।  ਸੈਲਫੀ ਤੇ ਵੀਡੀਓ ਕਾਲਿੰਗ ਲਈ 24 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਇਸ ਦਾ ਅਰਪਚਰ ਐੱਫ/2.0 ਹੈ। ਮੇਟ 20 ਐਕਸ ਹੁਵਾਵੇ ਐੱਮ-ਪੇਨ ਸਪੋਰਟ ਦੇ ਨਾਲ ਆਉਂਦਾ ਹੈ। ਫੋਨ ਦੀ ਲੰਬਾਈ-ਚੋੜਾਈ 85.4x174.6x8.15 ਮਿਲੀਮੀਟਰ ਤੇ ਇਸ ਦਾ ਭਾਰ 232 ਗ੍ਰਾਮ ਹੈ। ਫੋਟੋ, ਵੀਡੀਓ ਤੇ ਹੋਰ ਚੀਜਾਂ ਨੂੰ ਸੇਵ ਕਰਨ ਲਈ 128 ਜੀ. ਬੀ ਸਟੋਰੇਜ ਮੌਜੂਦ ਹੈ, ਨੈਨੋ ਮੈਮੋਰੀ ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 256 ਜੀ. ਬੀ ਤੱਕ ਵਧਾਣਾ ਸੰਭਵ ਹੈ।

ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ 802.11 ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ, ਟਾਈਪ-ਸੀ ਸਪੋਰਟ ਸ਼ਾਮਿਲ ਹੈ। ਏਂਬੀਅੰਟ ਲਾਈਟ ਸੈਂਸਰ, ਫਿੰਗਰਪ੍ਰਿੰਟ ਸੈਂਸਰ, ਗ੍ਰੈਵਿਟੀ ਸੈਂਸਰ, ਕੰਪਾਸ, ਜਾਇਰੋਸਕੋਪ, ਹਾਲ,  ਲੇਜ਼ਰ ਸੈਂਸਰ, ਬਾਰੋਮੀਟਰ, ਕਲਰ ਟੈਂਪਰੇਚਰ ਤੇ ਪ੍ਰਾਕਸਿਮਿਟੀ ਸੈਂਸਰ ਫੋਨ ਦਾ ਹਿੱਸਾ ਹਨ।