ਹੁਆਵੇਈ Mate 20 Pro ਨੂੰ ਮਿਲ ਰਹੀ ਹੈ ਨਵੀਂ ਸਾਫਟਵੇਅਰ ਅਪਡੇਟ

12/09/2018 1:09:29 PM

ਗੈਜੇਟ ਡੈਸਕ- Huawei ਨੇ ਪਿਛਲੇ ਮਹੀਨੇ ਆਪਣਾ ਫਲੈਗਸ਼ਿੱਪ ਸਮਾਰਟਫੋਨ Mate 20 Pro ਨੂੰ ਲਾਂਚ ਕੀਤਾ ਸੀ। ਇਸ ਫੋਨ ਨੂੰ ਲਾਂਚ ਹੋਏ ਹੁਣੇ ਕੁਝ ਹੀ ਦਿਨ ਹੋਏ ਹਨ ਤੇ ਕੰਪਨੀ ਨੇ ਇਸ ਨੂੰ ਲਈ ਮਹਤਵਪੂਰਨ ਸਾਫਟਵੇਅਰ ਅਪਡੇਟ ਜਾਰੀ ਕਰ ਦਿੱਤੀ ਹੈ। ਹੁਵਾਵੇ ਮੇਟ 20 ਪ੍ਰੋ ਲਈ ਕੰਪਨੀ ਦਾ ਇਹ ਦੂਜੀ ਮੇਜਰ ਅਪਡੇਟ ਹੈ। ਇਸ ਲੇਟੈਸਟ ਅਪਡੇਟ  ਦੇ ਨਾਲ ਕੰਪਨੀ ਫੋਨ 'ਚ ਕਈ ਸੁਧਾਰ ਕਰਨ ਦੇ ਨਾਲ ਹੀ ਲੇਟੈਸਟ ਐਂਡ੍ਰਾਇਡ ਸਕਿਓਰਿਟੀ ਪੈਚ ਵੀ ਦੇ ਰਹੀ ਹੈ।

ਇਸ ਸਮੇਂ ਬਾਜ਼ਾਰ 'ਚ ਉਪਲੱਬਧ ਕੁਝ ਬੈਸਟ ਕੈਮਰਾ ਫੋਨਜ਼ ਦੀ ਜੇਕਰ ਗੱਲ ਕਰੀਏ ਤਾਂ ਉਸ 'ਚ ਹੁਵਾਵੇ ਮੇਟ 20 ਪ੍ਰੋ ਦਾ ਆਪਣਾ ਇਕ ਖਾਸ ਸਥਾਨ ਹੈ। ਇਸ ਅਪਡੇਟ ਦੇ ਨਾਲ ਕੰਪਨੀ ਨੇ ਆਪਣੇ ਇਸ ਫੋਨ ਦੇ ਕੈਮਰੇ 'ਚ ਕਈ ਬਿਹਤਰੀਨ ਆਪਟੀਮਾਇਜੇਸ਼ਨ ਕੀਤੇ ਹਨ ਜਿਸ ਦੇ ਨਾਲ ਕੈਮਰੇ ਦੀ ਪਰਫਾਰਮੈਂਸ ਵਧਣ ਦੇ ਨਾਲ ਹੀ ਫੋਟੋ ਕੁਆਲਿਟੀ ਵੀ ਪਹਿਲਾਂ ਨਾਸ ਬਿਹਤਰ ਹੋਈ ਹੈ।
ਅਪਡੇਟ ਦੇ ਨਾਲ ਡਿਵਾਈਸ ਦੇ ਜੀ. ਪੀ. ਐੱਸ ਨੈਵੀਗੇਸ਼ਨ ਨੂੰ ਵੀ ਠੀਕ ਕੀਤਾ ਗਿਆ ਹੈ ਅਤੇ ਜਿਸ ਬੱਗ ਦੀ ਵਜ੍ਹਾ ਨਾਲ ਯੂਜ਼ਰਸ ਨੂੰ ਫੋਨ 'ਤੇ ਗੂਗਲ ਮੈਸੇਜ ਨੋਟੀਫਿਕੇਸ਼ਨ ਨਹੀਂ ਮਿਲ ਪਾ ਰਹੇ ਸਨ ਉਸ ਨੂੰ ਵੀ ਫਿਕਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਅਪਡੇਟ 'ਚ ਫੇਸ ਅਨਲਾਕ ਤੇ ਇਨ-ਸਕਰੀਨ ਫਿੰਗਰ ਪ੍ਰਿੰਟ ਰੀਡਰ 'ਚ ਵੀ ਸੁਧਾਰ ਕੀਤਾ ਗਿਆ ਹੈ। ਨਾਲ ਹੀ ਲੇਟੈਸਟ ਅਪਡੇਟ 'ਚ ਯੂਜ਼ਰਸ ਨੂੰ ਨਵੰਬਰ 2018 ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਦਿੱਤਾ ਜਾ ਰਿਹਾ ਹੈ।

ਰਿਪੋਰਟਸ ਦੀਆਂ ਮੰਨੀਏ ਤਾਂ EMUI 9.0.0.142 ਵਰਜਨ ਵਾਲੇ ਇਸ ਅਪਡੇਟ ਦਾ ਸਾਈਜ਼ 523 ਐੱਮ. ਬੀ ਹੈ। ਕੰਪਨੀ ਨੇ ਇਸ ਅਪਡੇਟ ਨੂੰ ਸਾਰੇ ਯੂਜ਼ਰਸ ਲਈ ਇਕੱਠੇ ਜਾਰੀ ਕੀਤਾ ਹੈ ਤੇ ਜਲਦ ਹੀ ਇਹ ਇਸ ਫੋਨ ਦੇ ਸਾਰੇ ਯੂਜ਼ਰਸ ਨੂੰ ਮਿਲ ਜਾਵੇਗਾ।