Huawei ਨੇ ਟ੍ਰਿਪਲ ਰੀਅਰ ਕੈਮਰੇ ਤੇ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਕੀਤੇ ਦੋ ਸ਼ਾਨਦਾਰ ਸਮਾਰਟਫੋਨ

10/17/2018 12:54:55 PM

ਗੈਜੇਟ ਡੈਸਕ- ਸਮਾਰਟਫੋਨ ਮੇਕਰ ਕੰਪਨੀ ਹੁਵਾਵੇ ਨੇ ਆਪਣੀ ਮੇਟ ਸੀਰੀਜ ਦੇ ਲੇਟੈਸਟ ਸਮਾਰਟਫੋਨ Huawei Mate 20 ਤੇ Huawei Mate 20 Pro ਲਾਂਚ ਕੀਤੇ। Huawei ਦੇ ਪ੍ਰੀਮੀਅਮ ਸਮਾਰਟਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ, 40 ਵਾਟ ਹੁਵਾਵੇ ਸੁਪਰਚਾਰਜ ਟੈਕਨਾਲੌਜੀ ਤੇ ਲੇਟੈਸਟ ਹਾਈਸਿਲੀਕਾਨ ਕਿਰਨ 980 ਪ੍ਰੋਸੈਸਰ ਦੇ ਨਾਲ ਆਉਂਦੇ ਹਨ। ਇਨ੍ਹਾਂ 'ਚੋਂ ਹੁਵਾਵੇ ਮੇਟ 20 ਪ੍ਰੋ ਜ਼ਿਆਦਾ ਮਹਿੰਗਾ ਹੈ ਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਇਸ ਫੋਨ ਦਾ ਹਿੱਸਾ ਹੈ। ਦੋਵੇਂ ਹੀ ਸਮਾਰਟਫੋਨ ਗ੍ਰੀਨ, ਮਿਡਨਾਈਟ ਬਲੂ, ਪਿੰਕ ਗੋਲਡ, ਟਵਾਇਲਾਈਟ ਤੇ ਬਲੈਕ ਕਲਰ 'ਚ ਉਪਲੱਬਧ ਹੋਣਗੇ। Huawei Mate 20 ਸਪੈਸੀਫਿਕੇਸ਼ਨ
ਹੁਵਾਵੇ ਮੇਟ 20 ਸਮਾਰਟਫੋਨ ਐਂਡ੍ਰਾਇਡ 9.0 ਪਾਈ 'ਤੇ ਅਧਾਰਿਤ ਈ. ਐੱਮ. ਯੂ. ਆਈ 9.0 'ਤੇ ਚੱਲੇਗਾ। ਇਸ 'ਚ 6.53 ਇੰਚ ਦੀ ਫੁੱਲ-ਐੱਚ. ਡੀ+ (1080x2244 ਪਿਕਸਲ) ਆਰ. ਜੀ. ਬੀ. ਡਬਲਿਊ ਡਿਸਪਲੇ ਹੈ । ਇਸ ਦਾ ਆਸਪੈਕਟ ਰੇਸ਼ਿਓ 18.7:9 ਹੈ। ਫੋਨ 'ਚ ਹਾਈਸਿਲੀਕਾਨ ਕਿਰਨ 980 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਇਹ ਡਿਊਲ ਏ. ਆਈ ਪ੍ਰੋਸੈਸਰ ਨਾਲ ਲੈਸ ਹੈ। ਫੋਨ ਦੀ ਬੈਟਰੀ 4,000 ਐੱਮ. ਏ. ਐੱਚ ਦੀ ਹੈ। ਇਹ 40 ਵਾਟ ਹੁਵਾਵੇ ਸੁਪਰਚਾਰਜ ਟੈਕਨਾਲੌਜੀ ਦੇ ਨਾਲ ਆਉਂਦੀ ਹੈ। 
Huawei Mate 20 ਦੇ ਲਾਇਕਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ ਐੱਫ/2.2 ਅਪਰਚਰ ਵਾਲਾ 16 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਸੈਂਸਰ ਹੈ। ਇਸ ਦੇ ਨਾਲ 12 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਹੈ, ਐੱਫ/1.8 ਅਪਰਚਰ ਦੇ ਨਾਲ। ਇਸ 'ਚ 8 ਮੈਗਾਪਿਕਸਲ ਦਾ ਟੈਲੀਫੋਟੋ ਲੈਨਜ਼ ਵੀ ਹੈ। ਇਹ ਐੱਫ/2.4 ਅਪਰਚਰ ਵਾਲਾ ਸੈਂਸਰ ਹੈ। ਤਿੰਨੋਂ ਹੀ ਕੈਮਰੇ ਐੱਲ. ਈ. ਡੀ ਫਲੈਸ਼ ਤੇ ਸੁਪਰ ਐੱਚ. ਡੀ. ਆਰ ਸਪੋਰਟ ਦੇ ਨਾਲ ਆਉਂਦੇ ਹਨ। 

Mate 20 ਦੇ ਕੁਨੈਕਟੀਵਿਟੀ ਫੀਚਰ 'ਚ 4ਜੀ ਐੱਲ. ਟੀ. ਈ, ਵਾਈ-ਫਾਈ 802.11 ਏ. ਸੀ, ਬਲੂਟੁੱਥ 5.0, ਜੀ. ਪੀ. ਐੱਸ/ਏ- ਜੀ. ਪੀ. ਐੱਸ ਤੇ ਯੂ. ਐੱਸ. ਬੀ ਟਾਈਪ-ਸੀ ਪੋਰਟ ਸ਼ਾਮਿਲ ਹਨ।

Huawei Mate 20 Pro ਸਪੇਸਿਫਿਕੇਸ਼ਨ
ਹੁਵਾਵੇ ਮੇਟ 20 ਪ੍ਰੋ ਆਊਟ ਆਫ ਬਾਕਸ ਐਂਡ੍ਰਾਇਡ 9.0 ਪਾਈ 'ਤੇ ਅਧਾਰਿਤ ਈ. ਐੱਮ. ਯੂ. ਆਈ 9.0 'ਤੇ ਚੱਲਦਾ ਹੈ। ਇਸ 'ਚ 6.39 ਇੰਚ ਦੀ ਕਵਾਡ. ਐੱਚ. ਡੀ+ (1440x3120 ਪਿਕਸਲ)  ਕਰਵਡ ਓਲੇਡ ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਸਮਾਰਟਫੋਨ 'ਚ ਹਾਈਸਿਲੀਕਾਨ ਕਿਰਨ 980 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਇਹ ਹੁਵਾਵੇ ਮੇਟ 20 ਸੀਰੀਜ ਦਾ ਇਕ ਅਜਿਹਾ ਫੋਨ ਹੈ ਜੋ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ। ਫੋਨ ਨੂੰ ਆਈ. ਪੀ68 ਵਾਟਰ ਤੇ ਡਸਟ ਰੇਸਿਸਟੇਂਸ ਰੇਟਿੰਗ ਮਿਲੀ ਹੈ।

ਕੈਮਰਾ
ਹੁਵਾਵੇ ਮੇਟ 20 ਪ੍ਰੋ ਦਾ ਲਾਇਕਾ ਰੀਅਰ ਕੈਮਰਾ ਸੈੱਟਅਪ ਹੁਵਾਵੇ ਪੀ20 ਪ੍ਰੋ ਵਾਲਾ ਹੀ ਹੈ। ਇਸ 'ਚ 40 ਮੈਗਾਪਿਕਸਲ ਦਾ ਪ੍ਰਾਇਮਰੀ ਵਾਈਡ ਐਂਗਲ ਲੈਨਜ਼ ਹੈ। ਇਹ ਐੱਫ/1.8 ਅਪਰਚਰ ਨਾਲ ਲੈਸ ਹੈ।  ਨਾਲ ਹੀ ਇਸ 'ਚ 20 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਸੈਂਸਰ ਦਿੱਤਾ ਗਿਆ ਹੈ, ਐੱਫ/2.2 ਅਪਰਚਰ ਦੇ ਨਾਲ ਫੋਨ ਚ ਤੀਜਾ 8 ਮੈਗਾਪਿਕਸਲ ਦਾ 3X ਟੈਲੀਫੋਟੋ ਲੈਨਜ਼ ਹੈ। ਇਸ ਦਾ ਅਪਰਚਰ ਐੱਫ/2.4 ਹੈ। ਇਹ ਸੈਂਸਰ ਐੱਲ. ਈ. ਡੀ ਫਲੈਸ਼ ਤੇ ਸੁਪਰ ਐੱਚ. ਡੀ. ਆਰ ਦੇ ਨਾਲ ਆਉਂਦੇ ਹਨ। ਸੈਲਫੀ ਤੇ ਵੀਡੀਓ ਕਾਲਿੰਗ ਲਈ ਫੋਨ 'ਚ 24 ਮੈਗਾਪਿਕਸਲ ਦਾ ਆਰ. ਜੀ. ਬੀ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ 3ਡੀ ਫੇਸ ਅਨਲਾਕ ਨੂੰ ਸਪੋਰਟ ਕਰੇਗਾ।

40 ਵਾਟ ਚਾਰਜਿੰਗ ਸਪੋਰਟ
ਇਸ ਫੋਨ ਦੀ ਬੈਟਰੀ 4200 ਐੱਮ. ਏ. ਐੱਚ ਦੀ ਹੈ। ਇਹ 40 ਵਾਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Mate 20 Pro 'ਚ 15 ਵਾਟ ਫਾਸਟ ਵਾਇਰਲੈੱਸ ਚਾਰਜਿੰਗ ਲਈ ਸਪੋਰਟ ਹੈ। ਇਹ ਵਾਇਰਲੈੱਸ ਰੀਵਰਸ ਚਾਰਜਿੰਗ ਨੂੰ ਵੀ ਸਪੋਰਟ ਕਰੇਗਾ।