ਹੁਵਾਵੇਈ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਸ

04/25/2020 1:13:37 AM

ਗੈਜੇਟ ਡੈਸਕ—ਹੁਵਾਵੇਈ ਨੇ ਆਪਣੀ ਘਰੇਲੂ ਮਾਰਕੀਟ ਚੀਨ 'ਚ Nova 7 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਦਾ ਇੰਤਜ਼ਾਰ ਯੂਜ਼ਰਸ ਕਾਫੀ ਸਮੇਂ ਤੋਂ ਕਰ ਰਹੇ ਹਨ। ਨੋਵਾ 7 ਸੀਰੀਜ਼ ਤਹਿਤ ਕੰਪਨੀ ਨੇ Nova 7 ਅਤੇ Nova 7 Pro ਵਰਗੇ ਫਲੈਗਸ਼ਿਪ ਸਮਾਰਟਫੋਨ ਦੇ ਨਾਲ ਹੀ ਮਿਡ-ਬਜਟ ਰੇਂਜ ਸਮਾਰਟਫੋਨ 4000mAh ਨੂੰ ਵੀ ਬਾਜ਼ਾਰ 'ਚ ਪੇਸ਼ ਕੀਤਾ ਹੈ।  ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨੂੰ ਸੇਲ ਦੇ ਲਈ 28 ਅਪ੍ਰੈਲ ਤੋਂ ਉਪਲੱਬਧ ਕਰਵਾਇਆ ਜਾਵੇਗਾ।

Huawei Nova 7 SE ਨੂੰ ਚੀਨ 'ਚ ਦੋ ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਫੋਨ ਦੇ  8GB + 128GB ਵੇਰੀਐਂਟ ਦੀ ਕੀਮਤ  CNY 2,399 ਭਾਵ ਲਗਭਗ 25,000 ਰੁਪਏ ਅਤੇ 8GB + 256GB ਸਟੋਰੇਜ਼ ਮਾਡਲ ਦੀ ਕੀਮਤ CNY 2,799 ਭਾਵ ਕਰੀਬ 30,000 ਰੁਪਏ ਹੈ। ਇਹ ਫੋਨ ਕੰਪਨੀ ਦੀ ਆਧਿਕਾਰਿਤ ਚੀਨੀ ਵੈੱਬਸਾਈਟ 'ਤੇ ਲਿਸਟਿਡ ਹੈ। ਇਸ 'ਚ 6.5 ਇੰਚ ਦੀ ਫੁਲ ਐੱਚ.ਡੀ.+ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2400x1080 ਪਿਕਸਲ ਹੈ।

ਫੋਨ 'ਚ ਸਕਿਓਰਟੀ ਲਈ ਸਾਈਡ ਮਾਊਂਟੇਡ ਫਿਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਇਸ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ, 2 ਮੈਗਾਪਿਕਸਲ ਦਾ ਡੈਪਖ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਮੌਜੂਦ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 40W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

Karan Kumar

This news is Content Editor Karan Kumar