huawei ਨੇ 6GB ਰੈਮ ਨਾਲ ਲਾਂਚ ਕੀਤਾ ਆਨਰ 9 ਪ੍ਰੀਮੀਅਮ ਸਮਾਰਟਫੋਨ
Wednesday, Jul 19, 2017 - 06:09 PM (IST)

ਜਲੰਧਰ- ਹੁਵਾਵੇ ਨੇ ਆਪਣੇ ਨਵੇਂ ਫੋਨ ਆਨਰ 9 ਪ੍ਰੀਮੀਅਮ ਨੂੰ ਕੁੱਝ ਚੁਨਿੰਦਾ ਦੇਸ਼ਾਂ 'ਚ ਲਾਂਚ ਕਰ ਦਿੱਤਾ ਹੈ। ਹੁਣੇ ਇਸ ਫੋਨ ਨੂੰ ਇਟਲੀ 'ਚ ਲਾਂਚ ਕੀਤਾ ਗਿਆ ਹੈ। ਇਟਲੀ 'ਚ ਇਸ ਦੀ ਕੀਮਤ 450 ਯੂਰੋ (ਲਗਭਗ 33,400 ਰੁਪਏ) ਰੱਖੀ ਗਈ ਹੈ। ਇਟਲੀ ਤੋਂ ਇਲਾਵਾ ਸਵੀਟਜ਼ਰਲੈਂਡ 'ਚ ਵੀ ਇਸ ਦੀ ਪ੍ਰੀ-ਬੁਕਿੰਗ ਕੀਤੀ ਜਾ ਸਕਦੀ ਹੈ।
ਸਪੈਸੀਫਿਕੇਸ਼ਨਸ: ਆਨਰ 9 ਪ੍ਰੀਮੀਅਮ ਦੇ ਫੀਚਰਸ ਲਗਭਗ ਆਨਰ 9 ਦੀ ਤਰ੍ਹਾਂ ਹੀ ਹਨ। ਜੋ ਬਦਲਾਵ ਕੀਤੇ ਗਏ ਹਨ ਉਹ ਸਿਰਫ ਰੈਮ ਅਤੇ ਇੰਟਰਨਲ ਮੈਮਰੀ 'ਚ ਕੀਤੇ ਗਏ ਹਨ। ਆਨਰ 9 ਚ 4 ਜੀ. ਬੀ ਰੈਮ ਅਤੇ 64 ਜੀ. ਬੀ ਇੰਟਰਨਲ ਮੈਮਰੀ ਸੀ ਜਦ ਕਿ ਆਨਰ 9 ਪ੍ਰੀਮੀਅਮ 'ਚ 6 ਜੀ. ਬੀ ਰੈਮ ਦੇ ਨਾਲ 128 ਜੀ. ਬੀ ਇੰਟਰਨਲ ਮੈਮਰੀ ਹੈ। ਹੋਰ ਸਪੈਸੀਫਿਕੇਸ਼ਨਸ ਉਹੀ ਹੈ। ਇਸ ਫੋਨ 'ਚ 34 ਮੈਟਲ ਅਤੇ ਗਲਾਸ ਬਾਡੀ ਹੈ, ਜਿਸ ਦੀ ਵਜ੍ਹਾ ਨਾਲ ਲਾਈਟ ਪੈਣ 'ਤੇ ਫੋਨ ਵੱਖ-ਵੱਖ ਰੰਗਾਂ 'ਚ ਦਿਸਦਾ ਹੈ। 5.15 ਇੰਚ ਫੁੱਲ HD, 1080X1920 ਪਿਕਸਲ ਰੈਜ਼ੋਲਿਊਸ਼ਨ ਦਾ ਡਿਸਪਲੇ ਵਾਲੀ ਇਹ ਫੋਨ ਐਂਡ੍ਰਾਇਡ ਦੇ ਨੂਗਟ 7.0 ਵਰਜ਼ਨ 'ਤੇ ਰਣ ਕਰਦਾ ਹੈ। ਆਕਟਾ-ਕੋਰ ਕਿਰਨ 960 ਪ੍ਰੋਸੈਸਰ ਦੇ ਨਾਲ 3,200 mAh ਦੇ ਨਾਲ ਇਹ ਫੋਨ ਡਿਊਲ ਸਿਮ ਸਪੋਰਟ ਕਰਦਾ ਹੈ।