ਐਪਲ ਦੀ ਟੱਕਰ ''ਚ Huawei ਦੇ ਵਾਇਰਲੈੱਸ ਈਅਰਫੋਨਜ਼ ਲਾਂਚ, ਜਾਣੋ ਕੀਮਤ

05/13/2020 5:52:07 PM

ਗੈਜੇਟ ਡੈਸਕ— ਇਨ੍ਹੀਂ ਦਿਨੀਂ ਟਰੂ ਵਾਇਰਲੈੱਸ ਈਅਰਫੋਨਜ਼ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਸ ਮਾਰਕੀਟ 'ਚ ਯੂ.ਐੱਸ. ਦੀ ਕੰਪਨੀ ਐਪਲ ਪਹਿਲੇ ਸਥਾਨ 'ਤੇ ਹੈ। ਐਪਲ ਨੂੰ ਟੱਕਰ ਦੇਣ ਲਈ ਚੀਨ ਦੀ ਕੰਪਨੀ ਹੁਵਾਵੇਈ ਨੇ ਭਾਰਤ 'ਚ 6reebuds ੩ ਈਅਰਫੋਨਜ਼ ਲਾਂਚ ਕੀਤੇ ਹਨ। ਕੰਪਨੀ ਦਾਅਵਾ ਕਰਦੀ ਹੈ ਕਿ ਇਹ ਐਕਵਿਟ ਨੌਇਜ਼ ਕੈਂਸਲੇਸ਼ਨ ਦੇ ਨਾਲ ਆਉਣ ਵਾਲੇ ਪਹਿਲੇ ਓਪਨ-ਫਿਟ ਟਰੂ ਵਾਇਰਲੈੱਸ ਈਅਰਫੋਨਜ਼ ਹਨ। ਭਾਰਤ 'ਚ ਇਨ੍ਹਾਂ ਦੀ ਕੀਮਤ 12,990 ਰੁਪਏ ਰੱਖੀ ਗਈ ਹੈ। 20 ਮਈ ਤੋਂ ਇਨ੍ਹਾਂ ਨੂੰ ਐਮਾਜ਼ੋਨ ਤੋਂ ਖਰੀਦਿਆ ਜਾ ਸਕੇਗਾ। 

ਨਾਲ ਮਿਲ ਰਿਹਾ ਵਾਇਰਲੈੱਸ ਚਾਰਜਰ
ਕੰਪਨੀ ਨੇ ਕਿਹਾ ਹੈ ਕਿ ਹੁਵਾਵੇਈ ਫਰੀਬਡਸ 3 ਖਰੀਦਣ ਵਾਲੇ ਗਾਹਕਾਂ ਨੂੰ ਹੁਵਾਵੇਈ ਦਾ 3P੬੧ ਵਾਇਰਲੈੱਸ ਚਾਰਜਰ ਨਾਲ ਦਿੱਤਾ ਜਾਵੇਗਾ। ਇਸ ਵਾਇਰਲੈੱਸ ਈਅਰਫੋਨ 'ਚ ਕਿਰਿਨ ਏ1 ਚਿਪਸੈੱਟ ਅਤੇ ਬਲੂਟੁਥ 5.1 ਦੀ ਕੁਨੈਕਟਿਵਿਟੀ ਦਿੱਤੀ ਗਈ ਹੈ। ਹੁਵਾਵੇਈ ਦਾ ਕਹਿਣਾ ਹੈ ਕਿ ਇਹ ਇਕੱਲੇ ਅਜਿਹੇ ਓਪਨ-ਫਿਟ (ਕੱਨ ਦੇ ਬਾਹਰੀ ਹਿੱਸੇ 'ਚ ਫਿੱਟ ਹੋਣ ਵਾਲੇ) ਟਰੂ ਵਾਇਰਲੈੱਸ ਈਅਰਫੋਨ ਹਨ ਜੋ ਐਕਟਿਵ ਨੌਇਜ਼ ਕੈਂਸਲੇਸ਼ਨ (ANC) ਦੇ ਨਾਲ ਆਉਂਦੇ ਹਨ। ਹੁਵਾਵੇਈ ਦਾ ਕਹਿਣਾ ਹੈ ਕਿ ਇਹ 94 ਫੀਸਦੀ ਤਕ ਵਿੰਡ ਨੌਇਜ਼ ਨੂੰ ਘੱਟ ਕਰ ਸਕਦੇ ਹਨ। 

ਇਨ੍ਹਾਂ 'ਚ ਟੱਚ ਕੰਟਰੋਲ ਵੀ ਦਿੱਤਾ ਗਿਆ ਹੈ, ਜਿਸ ਰਾਹੀਂ ਤੁਸੀਂ ਮਿਊਜ਼ਿਕ ਕੰਟਰੋਲ ਕਰ ਸਕਦੇ ਹੋ, ਫੋਨ ਕਾਲ ਨੂੰ ਰਿਸੀਵ ਜਾਂ ਕੱਟ ਕਰ ਸਕਦੇ ਹੋ। ਇਸ ਦੀ ਕੁਨੈਕਟਿਵਿਟੀ ਕਵਰੇਜ ਕਰੀਬ 150 ਮੀਟਰ ਦੀ ਹੈ। ਇਸ ਦੀ ਕੀਮਤ ਅਤੇ ਲੁਕ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਨੇ ਇਨ੍ਹਾਂ ਨੂੰ ਐਪਲ AirPods ਦੀ ਟੱਕਰ 'ਚ ਉਤਾਰਿਆ ਹੈ।


Rakesh

Content Editor

Related News