5,000mAh ਦੀ ਬੈਟਰੀ ਨਾਲ ਹੁਵਾਵੇਈ ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਕੀਮਤ

03/03/2020 11:00:14 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਘਰੇਲੂ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Huawei Enjoy 10e ਲਾਂਚ ਕਰ ਦਿੱਤਾ ਹੈ। ਇਹ ਬਜਟ ਸਮਾਰਟਫੋਨ 6.3 ਇੰਚ ਦੀ ਸਕਰੀਨ ਅਤੇ 5000mAh ਦੀ ਬੈਟਰੀ ਨਾਲ ਆਉਂਦਾ ਹੈ। ਇਹ ਇਕ ਕਿਫਾਇਤੀ ਸਮਾਰਟਫੋਨ ਹੈ ਜੋ ਤਿੰਨ ਰੰਗਾਂ ’ਚ ਮਿਲੇਗਾ। ਰੈਮ ਅਤੇ ਸਟੋਰੇਜ ’ਤੇ ਆਧਾਰਿਤ ਫੋਨ ਦੇ ਤਿੰਨ ਵੇਰੀਐਂਟ ਹਨ। ਹੁਵਾਵੇਈ ਇੰਜੌਏ 10ਈ ’ਚ ਵਾਟਰਡ੍ਰੋਪ ਨੌਚ ਹੈ ਜਿਸ ਵਿਚ ਸੈਲਫੀ ਕੈਮਰੇ ਨੂੰ ਥਾਂ ਮਿਲੀ ਹੈ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਹਾਲਾਂਕਿ ਫੋਨ ਨੂੰ ਭਾਰਤ ’ਚ ਲਾਂਚ ਕਰਨ ਦੇ ਸੰਬੰਧ ’ਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ।

ਕੀਮਤ
ਰੈਮ ਅਤੇ ਸਟੋਰੇਜ ’ਤੇ ਆਧਾਰਿਤ Huawei Enjoy 10e ਦੇ ਤਿੰਨ ਵੇਰੀਐਂਟ ਹਨ- 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ, 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ। ਚੀਨੀ ਬਾਜ਼ਾਰ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ CNY 999 (ਕਰੀਬ 10,300 ਰੁਪਏ) ਹੈ। 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਨੂੰ 1,199 CNY (ਕਰੀਬ 12,300 ਰੁਪਏ) ’ਚ ਖਰੀਦਿਆ ਜਾ ਸਕਦਾ ਹੈ। Huawei Enjoy 10e ਦੇ 3 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ। 

ਫੀਚਰਜ਼
ਡਿਊਲ ਸਿਮ Huawei Enjoy 10e ਐਂਡਰਾਇਡ 10 ਆਧਾਰਿਤ EMUI 10 ’ਤੇ ਕੰਮ ਕਰਦਾ ਹੈ। ਇਸ ਵਿਚ 6.3 ਇੰਚ ਦੀ ਐੱਚ.ਡੀ.+ (720x1600 ਪਿਕਸਲ) ਸਕਰੀਨ ਹੈ। ਫੋਨ 88.4 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੀਓ ਨਾਲ ਲੈਸ ਹੈ। ਇਸ ਫੋਨ ’ਚ ਹੀਲੀਓ ਪੀ35 ਪ੍ਰੋਸੈਸਰ ਹੋਵੇਗਾ ਅਤੇ ਇਸ ਦੀ ਕਲਾਕ ਸਪੀਡ 1.8 ਗੀਗਾਹਰਟਜ਼ ਰਹੇਗੀ। 

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਇਸ ਦਾ ਅਪਰਚਰ ਐੱਫ/1.8 ਹੈ। ਸੈਕੇਂਡਰੀ ਕੈਮਰਾ 2 ਮੈਗਾਪਿਕਸਲ ਦਾ ਹੈ। ਇਸ ਦਾ ਅਪਰਚਰ ਐੱਫ/2.0 ਹੈ। ਪ੍ਰਾਈਮਰੀ ਸੈਂਸਰ ’ਚ 4x ਡਿਜੀਟਲ ਜ਼ੂਮ ਦਿੱਤਾ ਗਿਆ ਹੈ। ਕੰਪਨੀ ਨੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਹੈ। 

ਕੁਨੈਕਟੀਵਿਟੀ ਲਈ ਫੋਨ ’ਚ 4ਜੀ ਐੱਲ.ਟੀ.ਈ., ਵਾਈ-ਫਾਈ 802.11 B/G/N. ਬਲੂਟੁੱਥ 5.0, ਮਾਈਕ੍ਰੋ-ਯੂ.ਐੱਸ.ਬੀ. ਚਾਰਜਿੰਗ ਪੋਰਟ ਅਤੇ ਓ.ਟੀ.ਜੀ. ਸੁਪੋਰਟ ਮਿਲੇਗਾ। ਫਿੰਗਰਪ੍ਰਿੰਟ ਸੈਂਸਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜੋ 10 ਵਾਟ ਦੀ ਚਾਰਜਿੰਗ ਨੂੰ ਸੁਪੋਰਟ ਕਰੇਗੀ। 


Related News