Huawei ਨੇ ਆਪਣੇ ਦੋ ਨਵੇਂ ਐਂਡਰਾਇਡ ਟੈਬਲੇਟ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਦਾ ਕੀਤਾ ਖੁਲਾਸਾ
02/19/2018 2:13:23 PM
ਜਲੰਧਰ-ਇਸ ਮਹੀਨੇ ਦੇ ਅੰਤ 'ਚ ਆਯੋਜਿਤ ਹੋਣ ਵਾਲੇ MWC 2018 ਈਵੈਂਟ 'ਚ ਕਈ ਵੱਡੀਆਂ ਕੰਪਨੀਆਂ ਆਪਣੇ ਨਵੇਂ ਡਿਵਾਈਸਿਜ਼ ਨੂੰ ਪੇਸ਼ ਕਰ ਰਹੀਆਂ ਹਨ, ਜਿਨ੍ਹਾਂ 'ਚ ਸੈਮਸੰਗ, ਆਸੁਸ, LG ਅਤੇ ਨੋਕੀਆ ਆਦਿ ਸ਼ਾਮਿਲ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀਂ ਹੈ ਕਿ ਹੁਵਾਵੇ ਇਸ ਈਵੈਂਟ 'ਚ ਮੀਡੀਆਪੈਡ ਬ੍ਰਾਂਡ ਦੇ ਤਹਿਤ ਦੋ ਨਵੇਂ ਐਂਡਰਾਇਡ ਟੈਬਲੇਟ ਮੀਡੀਆਪੈਡ M5 8 ਅਤੇ ਮੀਡੀਆਪੈਡ M5 10 ਦਾ ਪ੍ਰਦਰਸ਼ਨ ਕਰੇਗਾ, ਜਿਨ੍ਹਾ ਦੇ ਲਾਂਚ ਤੋਂ ਪਹਿਲਾਂ ਸਪੈਸੀਫਿਕੇਸ਼ਨ ਅਤੇ ਕੀਮਤ ਦੀ ਜਾਣਕਾਰੀ ਸਾਹਮਣੇ ਆਈ ਹੈ।
ਪਿਛਲੇ ਮਹੀਨੇ MediaPad M5 ਦਾ ਇਕ ਰੇਂਡਰ ਸਾਹਮਣੇ ਆਇਆ ਸੀ, ਜਿਸ 'ਚ ਅਨਰੀਲੀਜ਼ ਐਂਡਰਾਇਡ ਟੈਬਲੇਟ ਆਨਲਾਈਨ ਲੀਕ ਕਰ ਦਿੱਤਾ ਹੈ। ਹੁਣ ਨਵੀਂ ਰਿਪੋਰਟ 'ਚ ਆਉਣ ਵਾਲੇ ਟੈਬਲੇਟ MediaPad M5 8 ਅਤੇ 10 ਦੇ ਬਾਰੇ ਜਾਣਕਾਰੀ ਆਈ ਹੈ, ਜਿਸ 'ਚ ਇਸ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰਿਪੋਰਟ 'ਚ ਨਵੇਂ ਮੀਡੀਆਪੈਡ ਸਲੇਟ ਦੇ ਬਾਰੇ 'ਚ ਵਾਧੂ ਜਾਣਕਾਰੀ ਹੈ, ਜੋ ਕਿ ਹੁਵਾਵੇ ਆਉਣ ਵਾਲੇ ਹਫਤਿਆਂ ਦੌਰਾਨ ਬਾਜ਼ਾਰ 'ਚ ਲਾਂਚ ਕਰਨ ਦੀ ਪਲਾਨਿੰਗ ਬਣਾ ਰਹੀਂ ਹੈ।
Huawei MediaPad M5 8 "Schubert" (SHT-xxx), 4/32GB ~329 Euro (~380 w/ LTE)
— Roland Quandt (@rquandt) February 13, 2018
Huawei MediaPad M5 10 "Cameron" (CMR-xxx), 4/32GB, ~379 Euro (~420 w/ LTE)
Huawei MediaPad M5 10 Pro "Cameron Pro", 4/64GB, supports M-Pen stylus and comes only with LTE, ~520 Euro
grey color only (?)
ਟਵਿੱਟਰ 'ਤੇ Roland Quandt ਦੁਆਰਾ ਹੁਵਾਵੇ ਆਪਣੇ ਆਉਣ ਵਾਲੇ ਨਵੇਂ ਟੈਬਲੇਟ ਮੀਡੀਆਪੈਡ M5 8 ਅਤੇ 10 ਦੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਪੋਸਟ ਕੀਤੀ ਗਈ ਹੈ, ਜਿਸ 'ਚ ਕੀਮਤ ਵੀ ਸ਼ਾਮਿਲ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਮੀਡੀਆਪੈਡ M5 8 ਨੂੰ ਕੋਡਨੇਮ Schubert ਦਿੱਤਾ ਗਿਆ ਹੈ, ਇਸ 'ਚ 4 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਹੋਵੇਗੀ। ਇਸ ਤੋਂ ਇਲਾਵਾ ਇਹ ਡਿਵਾਈਸ ਯੂਰਪ 'ਚ €380 (ਲਗਭਗ 30,500 ਰੁਪਏ) ਦੀ ਕੀਮਤ ਨਾਲ ਉਪਲੱਬਧ ਹੋਵੇਗਾ।
ਇਸਦਾ ਵੱਡਾ ਵੇਰੀਐਂਟ MediaPad M5 10 ਜਿਸ ਨੂੰ ਕੋਡਨੇਮ Cameron ਦਿੱਤਾ ਗਿਆ ਹੈ। ਇਸ 'ਚ ਵੀ ਇਸ ਬਰਾਬਰ ਮੈਮਰੀ ਹੋਵੇਗੀ। ਇਸ ਦੀ ਕੀਮਤ €420 (ਲਗਭਗ 34,000 ਰੁਪਏ) ਹੋ ਸਕਦੀ ਹੈ। ਇਸ ਦੇ ਨਾਲ ਟਵਿੱਟਰ 'ਤੇ ਹੁਵਾਵੇ ਦੇ ਇਕ ਹੋਰ ਡਿਵਾਈਸ ਮੀਡੀਆਪੈਡ M5 10 Pro ਦੀ ਵੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦਾ ਕੋਡਨੇਮ Cameron Pro ਹੈ। ਇਸ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਹੋਵੇਗੀ। ਹਾਈ ਕੈਟਾਗਿਰੀ ਦੇ ਇਸ ਐਂਡਰਾਇਡ ਟੈਬਲੇਟ ਦੀ ਕੀਮਤ €520 (ਲਗਭਗ 42,000 ਰੁਪਏ) ਹੋਵੇਗੀ। ਇਸ ਟੈਬਲੇਟ 'ਚ LTE ਸਪੋਰਟ ਉਪਲੱਬਧ ਹੋਵੇਗੀ।