ਹੁਵਾਵੇਈ ਨੇ ਅਮਰੀਕੀ ਪਾਬੰਦੀ ਕਾਰਨ ਪ੍ਰੋਡਕਸ਼ਨ ’ਚ ਕਮੀ ਦੀਆਂ ਖਬਰਾਂ ਨੂੰ ਕੀਤਾ ਰੱਦ

Wednesday, Jun 05, 2019 - 01:02 PM (IST)

ਹੁਵਾਵੇਈ ਨੇ ਅਮਰੀਕੀ ਪਾਬੰਦੀ ਕਾਰਨ ਪ੍ਰੋਡਕਸ਼ਨ ’ਚ ਕਮੀ ਦੀਆਂ ਖਬਰਾਂ ਨੂੰ ਕੀਤਾ ਰੱਦ

ਗੈਜੇਟ ਡੈਸਕ– ਚੀਨ ਦੀ ਦਿੱਗਜ ਕੰਪਨੀ ਹੁਵਾਵੇਈ ਨੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕੰਪਨੀ ਨੇ ਸਮਾਰਟਫੋਨ ਦੇ ਉਤਪਾਦਨ ’ਚ ਕਟੌਤੀ ਕੀਤੀ ਹੈ ਅਤੇ ਉਸ ਦੇ ਮੁੱਖ ਸਪਲਾਈਕਰਤਾ ਫਾਕਸਕਾਨ ਨੇ ਆਪਣੀਆਂ ਕਈ ਪ੍ਰੋਡਕਸ਼ਨ ਲਾਈਨਾਂ ਨੂੰ ਬੰਦ ਕਰ ਦਿੱਤਾ ਹੈ। 

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਤਾਈਵਾਨ ਦੀ ਇਲੈਕਟ੍ਰੋਨਿਕਸ ਨਿਰਮਾਤਾ ਫਾਕਸਕਾਨ ਜੋ ਐਪਲ ਅਤੇ ਸ਼ਾਓਮੀ ਸਮੇਤ ਕਈ ਫੋਨ ਬ੍ਰਾਂਡਸ ਲਈ ਹੈਂਡਸੈੱਟ ਪ੍ਰੋਡਕਸ਼ਨ ਨੂੰ ਅਸੈਂਬਲ ਕਰਦੀ ਹੈ, ਉਸ ਨੇ ਹਾਲ ਦੇ ਦਿਨਾਂ ’ਚ ਕਈ ਹੁਵਾਵੇਈ ਫੋਨ ਲਈ ਪ੍ਰੋਡਕਸ਼ਨ ਲਾਈਨਾਂ ਨੂੰ ਰੋਕ ਦਿੱਤਾ ਹੈ ਕਿਉਂਕਿ ਸ਼ੇਨਝੇਨ ਦੀ ਕੰਪਨੀ ਨੇ ਨਵੇਂ ਆਰਡਰ ਨੂੰ ਰੋਕ ਦਿੱਤਾ ਹੈ। ਇਹ ਜਾਣਕਾਰੀ ਇਕ ਸੂਤਰ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਹੀ ਹੈ। 

ਅਮਰੀਕੀ ਪਾਬੰਦੀ ਕਾਰਨ ਹੁਵਾਵੇਈ ਸਾਲ 2020 ਤਕ ਦੁਨੀਆ ਦੇ ਸਭ ਤੋਂ ਜ਼ਿਆਦਾ ਸਮਾਰਟਫੋਨ ਵੇਚਣ ਵਾਲੀ ਕੰਪਨੀ ਬਣਨ ਦੇ ਆਪਣੇ ਟੀਚੇ ’ਚ ਕਟੌਤੀ ਕਰ ਰਹੀ ਹੈ। ਹੁਵਾਵੇਈ ਦੇ ਸਮਾਰਟਫੋਨ ਬ੍ਰਾਂਡਸ ’ਚੋਂ ਇਕ ਆਨਰ ਦੇ ਪ੍ਰਧਾਨ ਝਾਓ ਮਿੰਗ ਨੇ ਕਿਹਾ ਕਿ ਜਿਵੇਂ ਕਿ ਵੀਂ ਸਥਿਤੀ ਸਾਹਮਣੇ ਆਈਹੈ, ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਕੀ ਅਸੀਂ ਟੀਚਾ ਹਾਸਲ ਕਰਨ ’ਚ ਸਮਰੱਥ ਹਾਂ। 

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਨੇ 15 ਮਈ ਨੂੰ ਰਾਸ਼ਟਰਪਤੀ ਸੁਰੱਖਿਆ ਆਦੇਸ਼ ਤਹਿਤ ਇਕ ਤਰ੍ਹਾਂ ਹੁਵਾਵੇਈ ’ਤੇ ਪਾਬੰਦੀ ਲਗਾ ਦਿੱਤੀ ਸੀ। 


Related News