ਹੁਵਾਵੇਈ ਆਪਣੇ ਸਮਾਰਟਫੋਨਜ਼ ’ਚ ਦੇਵੇਗੀ ਨਵਾਂ ਐਪ ਸਟੋਰ, ਰਿਪੋਰਟ ’ਚ ਹੋਇਆ ਖੁਲਾਸਾ

03/04/2020 3:20:56 PM

ਗੈਜੇਟ ਡੈਸਕ– ਹੁਵਾਵੇਈ ਦੀਆਂ ਅਮਰੀਕੀ ਪਰੇਸ਼ਾਨੀਆਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ, ਅਜਿਹੇ ’ਚ ਕੰਪਨੀ ਆਪਣੇ ਸਮਾਰਟਫੋਨਜ਼ ’ਚ ਗੂਗਲ ਪਲੇਅ ਸਟੋਰ ਦੇ ਸਕਣਗੇ ਨੂੰ ਵੀ ਅਸਮਰਥ ਹੈ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਹੁਵਾਵੇਈ ਭਾਰਤ ਦੀ ਇਕ ਕੰਪਨੀ ਕੋਲੋਂ ਆਪਣਾ ਨਵਾਂ ਐਂਡਰਾਇਡ ਐਪ ਸਟੋਰ ਤਿਆਰ ਕਰਵਾ ਰਹੀ ਹੈ। 
- ਇਕਨੋਮਿਕਸ ਟਾਈਮਸ ਦੀ ਰਿਪੋਰਟ ਮੁਤਾਬਕ, ਹੁਵਾਵੇਈ ਨੇ Indus OS ਦੀ ਨਿਰਮਾਤਾ OSLabs ਦੇ ਨਾਲ ਇਕ ਡੀਲ ਸਾਈਨ ਕੀਤੀ ਹੈ ਜਿਸ ਤਹਿਤ ਹੁਵਾਵੇਈ ਸਮਾਰਟਫੋਨਜ਼ ’ਚ Indus App Bazaar ਨਾਂ ਨਾਲ ਇਕ ਨਵਾਂ ਐਪ ਸਟੋਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਇਹ ਉਹੀ ਕੰਪਨੀ ਹੈ ਜਿਸ ਨੇ ਇਸ ਤੋਂ ਪਹਿਲਾਂ ਸੈਮਸੰਗ ਦੇ ਨਾਲ ਸਾਂਝੇਦਾਰੀ ਕੀਤੀ ਸੀ ਤਾਂ ਜੋ ਉਹ ਭਾਰਤੀ ਸਮਾਰਟਫੋਨ ਯੂਜ਼ਰਜ਼ ਨੂੰ ਗਲੈਕਸੀ ਸਟੋਰ ’ਚ ਉਨ੍ਹਾਂ ਦੀ ਦੇਸ਼ੀ ਭਾਸ਼ਾ ’ਚ ਐਪਸ ਦਿਖਾ ਸਕੇ। 


Related News