ਹੁਵਾਵੇਈ ਲਾਂਚ ਕਰ ਸਕਦੀ ਹੈ ਬਜਟ 5G ਫੋਨ, 11,000 ਤੋਂ ਘੱਟ ਹੋਵੇਗੀ ਕੀਮਤ

01/23/2020 10:22:38 AM

ਗੈਜੇਟ ਡੈਸਕ– ਜੇਕਰ ਤੁਸੀਂ 2020 ’ਚ ਨਵਾਂ 5ਜੀ ਸਮਾਰਟਫੋਨ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ 5ਜੀ ਸੁਪੋਰਟ ਡਿਵਾਈਸਿਜ਼ ਦੀ ਕੀਮਤ ਤੁਹਾਨੂੰ ਜ਼ਰੂਰ ਪਰੇਸ਼ਾਨ ਕਰ ਸਕਦੀ ਹੈ। ਅਜਿਹੇ ’ਚ ਥੋੜ੍ਹਾ ਇੰਤਜ਼ਾਰ ਕਰਨਾ ਬਿਹਤਰ ਹੋ ਸਕਦਾ ਹੈ ਕਿਉਂਕਿ ਚੀਨੀ ਸਮਾਰਟਫੋਨ ਨਿਰਮਾਤਾ ਹੁਵਾਵੇਈ 5ਜੀ ਸੁਪੋਰਟ ਵਾਲੇ ਬਜਟ ਸਮਾਰਟਫੋਨ ਲਿਆ ਸਕਦੀ ਹੈ। ਫਿਲਹਾਲ 5ਜੀ ਕੁਨੈਕਟੀਵਿਟੀਵਾਲੇ ਸਮਾਰਟਫੋਨਜ਼ ਦੀ ਕੀਮਤ 300 ਡਾਲਰ (ਕਰੀਬ 21,000 ਰੁਪਏ) ਤੋਂ ਜ਼ਿਆਦਾ ਹੈ। ਹਾਲਾਂਕਿ, ਹੁਵਾਵੇਈ ਦਾ ਪਲਾਨ ਇਨ੍ਹਾਂ ਡਿਵਾਈਸਿਜ਼ ਦੀ ਕੀਮਤ ਘਟਾ ਕੇ 150 ਡਾਲਰ (ਕਰੀਬ 10,500 ਰੁਪਏ) ਜਾਂ ਇਸ ਤੋਂ ਘੱਟ ਕਰਨਾ ਹੈ। 

ਫਿਲਹਾਲ ਜ਼ਿਆਦਾਤਰ 5ਜੀ ਹੈਂਡਸੈੱਟਸ ਦੀ ਕੀਮਤ 400 ਡਾਲਰ (ਕਰੀਬ 28,500 ਰੁਪਏ) ਤੋਂ ਜ਼ਿਆਦਾ ਹੈ। ਅਜਿਹੇ ’ਚ ਬਜਟ ਸਮਾਰਟਫੋਨ ਖਰੀਦਣ ਦਾ ਮਨ ਬਣਾ ਰਹੇ ਗਾਹਕਾਂ ਨੂੰ5ਜੀ ਸੁਪੋਰਟ ਵਾਲਾ ਸਮਾਰਟਫੋਨ ਖਰੀਦਣ ਦਾ ਆਪਸ਼ਨ ਨਹੀਂ ਮਿਲਦਾ। GizChina ਦੀ ਰਿਪੋਰਟ ’ਚ ਹੁਵਾਵੇਈ ਦੀ 5ਜੀ ਪ੍ਰੋਡਕਟ ਲਾਈਨ ਦੇ ਪ੍ਰੈਜ਼ੀਡੈਂਟ ਯਾਂਗ ਚਾਯਿੰਗ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕੰਪਨੀ ਦਾ ਪ੍ਰੋਡਕਟ 150 ਡਾਲਰ (ਕਰੀਬ 10,600 ਰੁਪਏ) ਜਿੰਨਾ ਸਸਤਾ ਹੋਵੇਗਾ। ਇਸ ਸਮਾਰਟਫੋਨ ਨੂੰ 2020 ਦੇ ਆਖਰੀ ਮਹੀਨੇ ’ਚ ਜਾਂ ਫਿਰ 2021 ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾ ਸਕਦਾ ਹੈ।