Huawei ’ਤੇ ਲੱਗਾ ਇਕ ਹੋਰ ਬੈਨ, ਆਪਣੇ ਫਿਊਚਰ ਡਿਵਾਈਸਿਸ ’ਚੇ ਨਹੀਂ ਦੇ ਸਕੇਗੀ SD cards

05/25/2019 5:40:08 PM

ਗੈਜੇਟ ਡੈਸਕ– ਗੂਗਲ ਦੁਆਰਾ ਐਂਡਰਾਇਡ ਆਪਰੇਟਿੰਗ ਸਿਸਟਮ ਦੀ ਅਪਡੇਟ ਨੂੰ ਬੰਦ ਕਰਨ ਅਤੇ ਮਾਈਕ੍ਰੋਸਾਫਟ ਦੁਆਰਾ ਆਪਣੇ ਆਨਲਾਈਨ ਸਟੋਰ ਤੋਂ ਹੁਵਾਵੇਈ ਦੇ ਲੈਪਟਾਪਸ ਨੂੰ ਹਟਾਉਣ ਤੋਂ ਬਾਅਦ ਹੁਣ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੈਮਰੀ ਕਾਰਡ ਦੇ ਸਟੈਂਡਰਡ ਨਿਰਧਾਰਤ ਕਰਨ ਵਾਲੇ ਸੰਗਠਨ SD ਐਸੋਸੀਏਸ਼ਨ ਨੇ ਹੁਵਾਵੇਈ ਨੂੰ ਬੈਨ ਕਰ ਦਿੱਤਾ ਹੈ। ਹੁਣ ਹੁਵਾਵੇਈ ਆਪਣੇ ਲੇਟੈਸਟ ਪ੍ਰੋਡਕਟਸ ਯਾਨੀ ਸਮਾਰਟਫੋਨਜ਼ ਅਤੇ ਲੈਪਟਾਪਸ ’ਚ ਅਧਿਕਾਰਤ ਰੂਪ ਨਾਲ ਐੱਸ.ਡੀ. ਅਤੇ ਮਾਈਕ੍ਰੋ-ਐੱਸ.ਡੀ. ਕਾਰਡਸ ਨਹੀਂ ਦੇ ਸਕੇਗੀ। 

ਮੌਜੂਦਾ ਹਾਰਡਵੇਅਰ ’ਚ ਕਰ ਸਕੋਗੇ ਇਸਤੇਮਾਲ
ਐੱਸ.ਡੀ. ਐਸੋਸੀਏਸ਼ਨ ਨੇ ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ਐਨਗੈਜੇਟ ਨੂੰ ਦੱਸਿਆ ਹੈ ਕਿ ਹੁਵਾਵੇਈ ਕੰਪਨੀ ਨੂੰ ਟ੍ਰੇਡ ਗਰੁੱਪ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਅਜਿਹਾ ਅਮਰੀਕਾ ਦੁਆਰਾ ਹੁਵਾਵੇਈ ਨੂੰ ਬੈਨ ਕਰਨ ਤੋਂ ਬਾਅਦ ਕੀਤਾ ਗਿਆ ਹੈ। ਮੌਜੂਦਾ ਇਸਤੇਮਾਲ ’ਚ ਲਿਆਏ ਜਾ ਰਹੇ ਹੁਵਾਵੇਈ ਦੇ ਹਾਰਡਵੇਅਰ ’ਚ ਇਨ੍ਹਾਂ ਕਾਰਡਸ ਨੂੰ ਇਸਤੇਮਾਲ ਕੀਤਾ ਜਾ ਸਕੇਗਾ।

ਆਖਰ ਕਿਉਂ ਕੀਤਾ ਜਾ ਰਿਹਾ ਹੁਵਾਵੇਈ ਨੂੰ ਬੈਨ
ਅਮਰੀਕੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੁਆਰਾ ਹੁਵਾਵੇਈ ਦੇ ਪ੍ਰੋਡਕਟ ਅਤੇ ਟੈਲੀਕਮਿਊਨੀਕੇਸ਼ਨ ਇਕਵਿਪਮੈਂਟ ਨੂੰ ਬੈਨ ਕੀਤਾ ਗਿਆ ਹੈ ਕਿਉਂਕਿ ਇਸ ਨਾਲ ਅਮਰੀਕਾ ਦੀ ਨੈਸ਼ਨਲ ਸਕਿਓਰਿਟੀ ਨੂੰ ਖਤਰਾ ਹੈ। ਇਸ ਤੋਂ ਬਾਅਦ ਗੂਗਲ ਨੇ ਆਪਣੇ ਐਂਡਰਾਇਡ ਆਪਰੇਟਿੰਗ ਸਿਸਟਮ ਦੀ ਸਪੋਰਟ ਨੂੰ ਹੁਵਾਵੇਈ ਡਿਵਾਈਸਿਸ ਲਈ ਬੰਦ ਕਰ ਦਿੱਤਾ ਦਿੱਤਾ ਹੈ। ਉਥੇ ਹੀ ਚਿਪ ਨਿਰਮਾਤਾ ਕੰਪਨੀ ਇੰਟੈੱਲ, ਕੁਆਲਕਾਮ ਅਤੇ AMD ਨੇ ਵੀ ਹੁਵਾਵੇਈ ਨੂੰ ਲੈ ਕੇ ਆਪਣੀ ਸਪਲਾਈ ਚੇਨ ਨੂੰ ਬੰਦ ਕਰ ਦਿੱਤਾ ਹੈ। ਹਾਲ ਹੀ ’ਚ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਵਾਈ-ਫਾਈ ਸਟੈਂਡਰਡ ਨਿਰਧਾਰਤ ਕਰਨ ਵਾਲੇ ਸੰਗਠਨ ਵਾਈ-ਫਾਈ ਐਲਾਇੰਸ ਨੇ ਵੀ ਅਸਥਾਈ ਤੌਰ ’ਤੇ ਹੁਵਾਵੇਈ ਮੈਂਬਰਸ਼ਿਪ ’ਤੇ ਰੋਕ ਲਗਾ ਦਿੱਤੀ ਹੈ।