Huawei Band 4 ਭਾਰਤ ’ਚ ਲਾਂਚ, ਸ਼ਾਓਮੀ ਦੇ ‘ਮੀ ਬੈਂਡ ਨੂੰ ਮਿਲੇਗੀ ਟੱਕਰ

01/24/2020 10:26:22 AM

ਗੈਜੇਟ ਡੈਸਕ– ਚੀਨ ਦੀ ਟੈੱਕ ਬ੍ਰਾਂਡ ਹੁਵਾਵੇਈ ਵਲੋਂ ਕੰਪਨੀ ਦੇ ਵਿਅਰੇਬਲ ਸੈਗਮੈਂਟ ’ਚ ਵੀਰਵਾਰ ਨੂੰ ਨਵਾਂ ਡਿਵਾਈਸ Huawei Band 4 ਲਾਂਚ ਕੀਤਾ ਗਿਆ ਹੈ। ਇਸ ਫਿਟਨੈੱਸ ਟ੍ਰੈਕਰ ਦੇ ਫੰਕਸ਼ਨਲ ਡਿਜ਼ਾਈਨ ’ਚ ਬਿਲਟ-ਇਨ ਯੂ.ਐੱਸ.ਬੀ. ਇਨ-ਲਾਈਨ ਚਾਰਜਰ ਦਿੱਤਾ ਗਿਆ ਹੈ। ਹੁਵਾਵੇਈ ਦੇ ਇਸ ਬੈਂਡ ’ਚ ਫਿਟਨੈੱਸ ਟ੍ਰੈਕਿੰਗ ਅਥੇ ਹਾਰਟ ਰੇਟ ਮਾਨੀਟਰਿੰਗ ਵਰਗੇ ਫੀਚਰਜ਼ ਦਿੱਤੇ ਗਏ ਹਨ, ਜੋ ਹੁਵਾਵੇਈ ਦੇ ਪ੍ਰਾਪਰੇਟਰੀ TruSeen 3.5 ’ਤੇ ਬੇਸਡ ਹਨ। ਹੁਵਾਵੇਈ ਨੇ ਇਸ ਫਿਟਨੈੱਸ ਬੈਂਡ ਨੂੰ ਆਨਰ ਬੈਂਡ ਅਤੇ ਸ਼ਾਓਮੀ ਮੀ ਬੈਂਡ ਦੀ ਟੱਕਰ ’ਚ ਉਤਾਰਿਆ ਹੈ। 

ਹੁਵਾਵੇਈ ਮੀ ਬੈਂਡ 4 ’ਚ ਬਿਲਟ-ਇਨ ਯੂ.ਐੱਸ.ਬੀ. ਚਾਰਜਰ ਦਿੱਤਾ ਗਿਆ ਹੈ, ਜਿਸ ਨਾਲ ਇਸ ਨੂੰ ਆਸਾਨੀ ਨਾਲ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਡਿਵਾਈਸ ਨਾਲ ਸਿੰਗਲ ਚਾਰਜ ’ਤੇ 9 ਦਿਨ ਦਾ ਬੈਟਰੀ ਬੈਕਅਪ ਮਿਲੇਗਾ। ਵੱਡੀ ਕਲਰ ਟੱਚ ਸਕਰੀਨ ਡਿਸਪਲੇਅ ਵਾਲੇ ਇਸ ਫਿਟਨੈੱਸ ਬੈਂਡ ’ਚ 2.5 ਡੀ ਰਾਊਂਡਿੰਗ ਐੱਜ ਅਤੇ ਓਲੀਓਫੋਫਿਕ ਕੋਟਿੰਗ ਵਾਲਾ ਪੈਨਲ ਦਿੱਤਾ ਗਿਆ ਹੈ, ਜੋ ਇਸ ਨੂੰ ਦਿਸਣ ’ਚ ਇਕ ਬਿਹਤਰੀਨ ਫਿਟਨੈੱਸ ਟ੍ਰੈਕਰ ਬਣਾਉਂਦਾ ਹੈ। 

ਮਿਲਣਗੇ 66 ਵਾਚ ਫੇਸ
ਕਸਟਮਾਈਜੇਬਲ ਹੁਵਾਵੇਈ ਬੈਂਡ 4 ’ਚ 8 ਬਿਲਟ-ਇਨ ਕਲਰਫੁਲ ਵਾਚ ਫੇਸ ਮਿਲਦੇ ਹਨ ਅਤੇ 66 ਵਾਚ ਫੇਸ ਹੁਵਾਵੇਈ ਸਟੋਰ ’ਤੇ ਉਪਲੱਬਧ ਹਨ, ਜਿਨ੍ਹਾਂ ਨੂੰ ਵੱਖ-ਵੱਖ ਮੌਕਿਆਂ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਹੁਵਾਵੇਈ ਫਿਟਨੈੱਸ ਟ੍ਰੈਕਰ ਦੀ ਮਦਦ ਨਾਲ ਮੂਵਮੈਂਟ, ਐਕਸਰਸਾਈਜ਼ ਅਤੇ ਹਾਰਟ ਰੇਟ ਨੂੰ ਮਾਨੀਟਰ ਕੀਤਾ ਜਾ ਸਕਦਾ ਹੈ ਅਤੇ ਯੂਜ਼ਰਜ਼ ਆਪਣੇ ਲਾਈਫ ਸਟਾਈਲ ਨੂੰ ਟ੍ਰੈਕ ਕਰ ਸਕੇਦ ਹਨ। ਇਸ ਵਿਚ ਕਰੀਬ 9 ਐਕਸਰਸਾਈਜ਼ ਮੋਡ ਦਿੱਤੇ ਗਏ ਹਨ, ਜਿਨ੍ਹਾਂ ’ਚ ਆਊਟਡੋਰ ਰਨ ਤੋਂ ਲੈ ਕੇ ਫ੍ਰੀ-ਟ੍ਰੈਕਿੰਗ ਤਕ ਸ਼ਾਮਲ ਹਨ। 

ਇੰਨੀ ਹੈ ਕੀਮਤ
ਹੁਵਾਵੇਈ ਦੇ ਨਵੇਂ ਵਿਅਰੇਬਲ ਹੁਵਾਵੇਈ ਬੈਂਡ 4 ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਇਸ ਬਜਟ ਫਿਟਨੈੱਸ ਟ੍ਰੈਕਰ ਸੈਗਮੈਂਟ ’ਚ ਪਹਿਲਾਂ ਹੀ ਹੁਵਾਵੇਈ ਦਾ ਮੀ ਬੈਂਡ ਅਤੇ ਆਨਰ ਬੈਂਡ ਮੌਜੂਦ ਹਨ। ਹੁਵਾਵੇਈ ਨੇ ਇਸੇ ਸੈਗਮੈਂਟ ’ਚ ਆਪਣਾ ਨਵਾਂ ਫਿਟਨੈੱਸ ਟ੍ਰੈਕਰ ਲਾਂਚ ਕੀਤਾ ਹੈ। ਕੰਪਨੀ ਦੇ ਫਿਟਨੈੱਸ ਬੈਂਡ ’ਚ ਗਾਹਕਾਂ ਨੂੰ ਮਿਊਜ਼ਿਕ ਕੰਟਰੋਲ ਅਤੇ ਕੈਮਰਾ ਕੰਟਰੋਲ ਵਰਗੇ ਫੀਚਰਜ਼ ਵੀ ਮਿਲਣਗੇ। ਕੰਪਨੀ ਦੇ ਇਸ ਬਜਟ ਵਿਅਰੇਬਲ ਨੂੰ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ।