14 ਦਿਨਾਂ ਦੀ ਬੈਟਰੀ ਲਾਈਫ ਵਾਲੀ Huami Amazfit GTS ਸਮਾਰਟਵਾਚ ਲਾਂਚ

10/12/2019 1:53:35 PM

ਗੈਜੇਟ ਡੈਸਕ– ਚੀਨ ਦੀ ਟੈੱਕ ਕੰਪਨੀ ਸ਼ਾਓਮੀ ਦੇ ਵੇਅਰੇਬਲ ਬ੍ਰਾਂਡ ਹੁਆਮੀ ਨੇ ਭਾਰਤ ’ਚ ਨਵੀਂ ਸਮਾਰਟਵਾਚ Amazfit GTS ਲਾਂਚ ਕੀਤੀ ਹੈ। ਇਸ ਸਮਾਰਟਵਾਚ ਦੀ ਖਾਸ ਗੱਲ ਹੈ ਕਿ ਇਹ 14 ਦਿਨਾਂ ਦੀ ਬੈਟਰੀ ਲਾਈਫ ਦੇ ਨਾਲ ਆਉਂਦੀ ਹੈ। ਇਸ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਇਹ ਸਮਾਰਟਵਾਚ ਸਟੀਲ ਬਲਿਊ, ਲਾਵਾ ਗ੍ਰੇਅ, ਰੋਜ਼ ਪਿੰਕ ਸਮੇਤ ਕਈ ਰੰਗਾਂ ’ਚ ਆਉਂਦੀ ਹੈ ਪਰ ਫਿਲਹਾਲ ਓਬਸੀਡੀਅਨ ਬਲੈਕ ਕਲਰ ’ਚ ਹੀ ਮਿਲੇਗੀ। ਸਮਾਰਟਵਾਚ ਨੂੰ 13 ਅਕਤੂਬਰ ਤੋਂ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕੇਗਾ।  

24 ਘੰਟੇ ਹਾਰਟ ਰੇਟ ਮਾਨੀਟਰ ਕਰੇਗੀ Amazfit GTS
14 ਦਿਨਾਂ ਦੀ ਬੈਟਰੀ ਲਾਈਫ ਤੋਂ ਇਲਾਵਾ ਇਸ ਸਮਾਰਟਵਾਚ ’ਚ ਕਰਵਡ ਕਿਨਾਰਿਆਂ ਦੇ ਨਾਲ 1.65 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਦਾ ਰੈਜ਼ੋਲਿਊਸ਼ਨ 348x442 ਪਿਕਸਲ ਹੈ। 

ਇਹ ਮੈਟਲ ਪਾਲਿਮਰ ਨਾਲ ਬਣੀ ਹੈ ਅਤੇ ਇਸ ਦੇ ਨਾਲ 20mm ਦਾ ਕੁਇਕ ਰਿਲੀਜ਼ ਸਿਲੀਕਾਨ ਸਟ੍ਰੈਪ ਆਉਂਦਾ ਹੈ। ਇਸ ਤੋਂ ਇਲਾਵਾ ਇਹ 5 ATM water resistance (50 ਮੀਟਰ ਤਕ ਵਾਟਰ ਰੈਸਿਸਟੈਂਸ), ਜੀ.ਪੀ.ਐੱਸ. ਇਨੇਬਲ+ਗਲੋਨਾਸ ਡਿਊਲ ਪੋਜੀਸ਼ਨਿੰਗ ਫੰਕਸ਼ਨ, ਬਲੂਟੁੱਥ v5.0 ਦੇ ਨਾਲ ਹੀ 24 ਘੰਟੇ ਹਾਰਟ ਰੇਟ ਮਾਨੀਟਰਿੰਗ ਵਰਗੇ ਫੀਚਰਜ਼ ਦੇ ਨਾਲ ਆਉਂਦੀ ਹੈ। 

ਇਸ ਸਮਾਰਟਵਾਚ ’ਚ ਪੀ.ਪੀ.ਜੀ. ਬਾਇਓ-ਟ੍ਰੈਕਿੰਗ ਆਪਟਿਕਲ ਸੈਂਸਰ, 3 ਮਲਟੀ ਐਕਸਿਸ ਐਕਸਲੈਰੋਮੀਟਰ ਸੈਂਸਰ ਅਤੇ ਐਂਬੀਅੰਟ ਲਾਈਟ ਸੈਂਸਰ ਦਿੱਤੇ ਗਏ ਹਨ। ਇਹ 12 ਵੱਖ-ਵੱਕ ਸਪੋਰਟਸ ਮੋਡ ਦੇ ਨਾਲ ਆਉਂਦੀ ਹੈ। ਇਸ ਵਿਚ ਆਊਟਡੋਰ ਰਨਿੰਗ, ਟ੍ਰੇਡਮਿਲ, ਵਾਕਿੰਗ, ਸਾਈਕਲਿੰਗ, ਸਵਿਮਿੰਗ ਵਰਗੇ ਵੱਖ-ਵੱਖ ਮੋਡ ਸ਼ਾਮਲ ਹਨ। ਸਮਾਰਟਵਾਚ ’ਚ 220mAh ਲਿਥੀਅਮ-ਆਇਨ ਪਾਲਿਮਰ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਇਸ ਨੂੰ 2 ਘੰਟੇ ’ਚ ਹੀ ਫੁੱਲ ਚਾਰਜ ਕੀਤਾ ਜਾ ਸਕਦਾ ਹੈ।