ਭਾਰਤ ’ਚ ਲਾਂਚ ਹੋਈ ਨਵੀਂ ਸਮਾਰਟਵਾਚ, 45 ਦਿਨਾਂ ਤਕ ਚੱਲੇਗੀ ਬੈਟਰੀ

07/06/2019 1:22:18 PM

ਗੈਜੇਟ ਡੈਸਕ– ਹੁਆਮੀ ਅਮੇਜਫਿਟ ਬੀ.ਆਈ.ਪੀ. ਲਾਈਟ ਸਮਾਰਟਵਾਚ ਭਾਰਤ ’ਚ ਲਾਂਚ ਹੋ ਗਈ ਹੈ। ਇਸ ਨਵੀਂ ਸਮਾਰਟਵਾਚ ਦੀ ਚਰਚਾ 45 ਦਿਨਾਂ ਦੇ ਬੈਟਰੀ ਬੈਕਅਪ ਨੂੰ ਲੈ ਕੇ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮੇਜਫਿਟ ਬੀ.ਆਈ.ਪੀ. ਲਾਈਟ ਸਮਾਰਟਵਾਚ ਦੀ ਬੈਟਰੀ ਇਕ ਵਾਰ ਫੁਲ ਚਾਰਜਿੰਗ ’ਚ 45 ਦਿਨਾਂ ਤਕ ਚੱਲੇਗੀ। ਇਸ ਤੋਂ ਇਲਾਵਾ ਇਸ ਵਿਚ ਇਕ ਆਪਟਿਕਲ ਪੀ.ਪੀ.ਜੀ. ਹਾਰਟ ਰੇਟ ਸੈਂਸਰ ਵੀ ਹੈ, ਜਿਸ ਨੂੰ ਸਾਈਕਲਿੰਗ ਅਤੇ ਰਨਿੰਗ ਵਰਗੀਆਂ ਗਤੀਵਿਧੀਆਂ ਨੂੰ ਟ੍ਰੈਕ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਸਮਾਰਟਵਾਚ ਐਂਡਰਾਇਡ ਅਤੇ ਆਈਫੋਨ ਦੋਵਾਂ ਨੂੰ ਸਪੋਰਟ ਕਰਦੀ ਹੈ। ਦੱਸ ਦੇਈਏ ਕਿ ਹੁਆਮੀ, ਸ਼ਾਓਮੀ ਦੀ ਮਲਕੀਅਤ ਵਾਲੀ ਕੰਪਨੀ ਹੈ। 

ਕੀਮਤ ਤੇ ਖੂਬੀਆਂ
1. ਇਸ ਵਿਚ ਤੁਸੀਂ ਫੋਨ ’ਤੇ ਆਉਣ ਵਾਲੇ ਰਿਅਲ ਟਾਈਮ ਨੋਟੀਫਿਕੇਸ਼ਨ ਪਾ ਸਕਦੇ ਹਨ। 
2. ਇਸ ਵਿਚ 1.28 ਇੰਚ ਦੀ ਆਲਵੇਜ ਆਨ ਡਿਸਪਲੇਅ ਹੈ। 
3. ਹਾਰਟ ਰੇਟ ਮਾਨਿਟਰ ਦਾ ਸਪੋਰਟ।
4. ਇਹ ਵਾਚ ਵਾਟਰ ਰੈਸਿਸਟੈਂਟ ਹੈ ਅਤੇ ਇਹ 30 ਮੀਟਰ ਪਾਣੀ ’ਚ ਜਾਣ ਤੋਂ ਬਾਅਦ ਵੀ ਖਰਾਬ ਨਹੀਂ ਹੋਵੇਗੀ। 
5. ਇਸ ਦਾ ਭਾਰ 32 ਗ੍ਰਾਮ ਹੈ। 
6. ਇਸ ਦੀ ਕੀਮਤ 3,999 ਰੁਪਏ ਹੈ ਅਤੇ ਇਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਅਮੇਜ਼ਨ ਤੋਂ 15 ਜੁਲਾਈ ਤੋਂ ਖਰੀਦਿਆ ਜਾ ਸਕਦਾ ਹੈ।


Related News