ਐੱਚ. ਟੀ. ਸੀ. Vive standalone VR ਹੈੱਡਸੈੱਟ ਇਸ ਸਾਲ ਚੀਨ ''ਚ ਹੋਣਗੇ ਲਾਂਚ

07/27/2017 3:31:09 PM

ਜਲੰਧਰ- Google I/O 2017 'ਚ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਭਵਿੱਖ 'ਚ standalone virtual reality (VR) ਪੇਸ਼ ਕੀਤੇ ਜਾਣਗੇ। ਮੌਜੂਦਾ ਵੀ. ਆਰ. ਹੈੱਡਸੈੱਟ ਤੋਂ ਬਿਲਕੁਲ ਵੱਖ ਹੋਣਗੇ, standalone virtual reality (VR) ਦਾ ਉਪਯੋਗ ਕਰਨ ਲਈ ਯੂਜ਼ਰਸ ਨੂੰ ਕਿਸੇ ਪ੍ਰਕਾਰ ਦੇ ਪੀਸੀ ਜਾਂ ਸਮਾਰਟਫੋਨ ਦੀ ਜ਼ਰੂਰਤ ਨਹੀਂ ਹੋਵੇਗੀ। ਯੂਜ਼ਰਸ ਇਸ ਡਿਵਾਈਸ ਤੋਂ ਸਿੱਧੇ ਕੰਟੇਂਟ ਦਾ ਉਪਯੋਗ ਕਰ ਸਕਦੇ ਹਨ। ਗੂਗਲ ਨੇ ਕਿਹਾ ਹੈ ਕਿ ਐੱਚ. ਟੀ. ਸੀ. ਅਤੇ ਲੇਨੋਵੋ ਵਰਗੀਆਂ ਕੰਪਨੀਆਂ ਨਾਲ ਮਿਲ ਕੇ ਇਸ ਡਿਵਾਈਸ 'ਤੇ ਕੰਮ ਕਰੇਗੀ, ਜੋ ਕਿ ਆਪਣੇ ਡੇਡ੍ਰੀਮ ਵੀ. ਆਰ. ਪਲੇਟਫਾਰਮ ਲਈ ਸਟੈਂਡਅਲੋਨ ਵੀ. ਆਰ. ਹੈੱਡਸੈੱਟ ਦਾ ਨਿਰਮਾਣ ਕਰੇਗੀ। ਇਹ ਵੀ. ਆਰ. ਹੈੱਡਸੈੱਟ ਇਸ ਸਾਲ ਦੇ ਅਖੀਰ 'ਚ ਆ ਸਕਦੇ ਹਨ। ਹੁਣ ਐੱਚ. ਟੀ. ਸੀ. ਨੇ ਐਲਾਨ ਕੀਤਾ ਹੈ ਕਿ ਇਸ ਸਾਲ standalone VR  ਹੈੱਡਸੈੱਟ ਨੂੰ ਐਕਸਕਲੂਸਿਵਲੀ ਚੀਨ 'ਚ ਲਾਂਚ ਕਰੇਗੀ। 
ਐੱਚ. ਟੀ. ਸੀ. ਨੇ ਚੀਨ 'ਚ ਚੱਲ ਰਹੇ ChinaJoy 2017 expo ਦੌਰਾਨ ਐਲਾਨ ਕੀਤਾ ਹੈ ਕਿ ਵਾਈਵ ਸਟੈਂਡਅਲੋਨ ਹੈੱਡਸੈੱਟ ਨੂੰ ਪੇਸ਼ ਕਰਨ ਵਾਲੀ ਹੈ। ਗੂਗਲ ਦਾ ਸਟੈਂਡਅਲੋਨ ਵੀ. ਆਰ. ਹੈੱਡਸੈੱਟ ਆਪਣੇ ਡੇਡ੍ਰੀਮ ਮੰਚ 'ਤੇ ਆਧਾਰਿਤ ਹੋਵੇਗਾ ਅਤੇ ਉਸ ਲਈ ਕੰਟੇਂਟ ਗੂਗਲ ਪਲੇ ਸਟੋਰ 'ਤੇ ਉਪਲੱਬਧ ਹੋਵੇਗਾ, ਜਦਕਿ Vive Standalone 'ਤੇ ਕੰਟੇਂਟ ਦਾ ਉਪਯੋਗ  Viveport ਤੋਂ ਕੀਤਾ ਜਾਵੇਗਾ। ਇਹ ਡਿਵਾਈਸ ਐਕਸਕਲੂਸਿਵਲੀ ਚੀਨ 'ਚ ਉਪਲੱਬਧ ਹੋਵੇਗਾ, ਜਦਕਿ ਗਲੋਬਲ ਬਾਜ਼ਾਰਾਂ ਨੂੰ ਡੇਡ੍ਰੀਮ ਆਧਾਰਿਤ ਵੀ. ਆਰ. ਹੈੱਡਸੈੱਟ ਪ੍ਰਾਪਤ ਹੋਵੇਗਾ।
ਐੱਚ. ਟੀ. ਸੀ. ਆਪਣੇ Vive Standalone headset  ਨੂੰ ਡਵੈਲਪਰ ਕਰਨ ਲਈ ਕਵਾਲਕਮ ਨਾਲ ਸਾਂਝੇਦਾਰੀ ਕਰ ਰਿਹਾ ਹੈ ਅਤੇ ਇਹ ਡਿਵਾਈਸ ਕਵਾਲਕਮ ਸਨੈਪਡ੍ਰੈਗਨ 835 ਚਿੱਪਸੈੱਟ 'ਤੇ ਆਧਾਰਿਤ ਹੋਵੇਗਾ। ਗੂਗਲ ਦੇ ਸਟੈਂਡਅਲੋਨ ਡੇਡ੍ਰੀਮ ਵੀ. ਆਰ. ਹੈੱਡਸੈੱਟ 'ਚ ਵੀ ਸਨੈਪਡ੍ਰੈਗਨ 835 ਚਿੱਪਸੈੱਟ ਦਾ ਉਪਯੋਗ ਹੋਵੇਗਾ ਪਰ WorldSense positional tracking ਤਕਨੀਕ 'ਤੇ ਆਧਾਰਿਤ ਹੋਵੇਗਾ। Vive Standalone ਦੇ ਡਿਜ਼ਾਈਨ ਨੂੰ Google I/O 2017 'ਚ ਪ੍ਰਦਰਸ਼ਿਤ ਕੀਤਾ ਗਿਆ ਸੀ। ਐੱਚ. ਟੀ. ਸੀ. ਵੀਵੋ ਸਟੈਂਡਅਲੋਨ ਵੀ. ਆਰ. ਨੂੰ Oculus wireless VR ਤੋਂ ਟੱਕਰ ਮਿਲ ਸਕਦੀ ਹੈ। ਫੇਸਬੁੱਕ ਦੀ Oculus ਟੀਮ ਸ਼ਿਓਮੀ ਨਾਲ ਇਸ ਪ੍ਰੋਡੈਕਟ ਲਈ ਕੰਮ ਕਰ ਰਹੀ ਹੈ, ਜੋ ਕਿ ਕਿਸਟਮ ਚਾਈਨਾ ਵਰਜਨ 'ਚ ਉਪਲੱਬਧ ਹੋ ਸਕਦਾ ਹੈ।