ਮਈ ਮਹੀਨੇ HTC ਲਾਂਚ ਕਰੇਗੀ ਆਪਣਾ ਫਲੈਗਸ਼ਿਪ U12 Plus ਸਮਾਰਟਫੋਨ

04/03/2018 4:38:58 PM

ਜਲੰਧਰ- HTC ਕੰਪਨੀ HTC U12 ਪਲਸ ਨਾਂ ਨਾਲ ਨੈਕਸਟ-ਜਨਰੇਸ਼ਨ ਫਲੈਗਸ਼ਿਪ ਡਿਵਾਈਸ ਬਾਰੇ ਕਈ ਲੀਕ ਖਬਰਾਂ ਰਾਹੀਂ ਵੇਖਿਆ ਗਿਆ ਹੈ। ਹੁਣ ਇਕ ਲਟੈਸਟ ਲੀਕ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਨਾਲ ਕਿ ਇਸ ਦੇ ਲਾਂਚ ਤਾਰੀਕ ਦੇ ਬਾਰੇ 'ਚ ਪਤਾ ਚੱਲਦਾ ਹੈ। ਰਿਪੋਰਟ ਦੇ ਮੁਤਾਬਕ ਕੰਪਨੀ ਦੁਆਰਾ ਫਲੈਗਸ਼ਿਪ U12 ਪਲਸ ਨੂੰ ਅਗਲੇ ਮਹੀਨੇ ਮਈ 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।  

ਇਸ HTC U12 ਪਲਸ 'ਚ 6-ਇੰਚ WQHD ਪਲਸ LED ਡਿਸਪਲੇਅ ਹੈ। ਇਹ ਸਮਾਰਟਫੋਨ ਲੇਟੈਸਟ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਚੱਲੇਗਾ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ 6GB ਰੈਮ ਦੇ ਨਾਲ 64GB ਜਾਂ 128GB ਇੰਟਰਨਲ ਸਟੋਰੇਜ ਹੋ ਸਕਦਾ ਹੈ। ਲੀਕ ਰਿਪੋਰਟ ਮੁਤਾਬਕ ਇਹ ਫਲੈਗਸ਼ਿਪ ਸਮਾਰਟਫੋਨ ਡਿਊਲ ਰਿਅਰ ਕੈਮਰੇ ਦੇ ਨਾਲ ਆਵੇਗਾ। ਇਸ ਸਮਾਰਟਫੋਨ 'ਚ 16-ਮੈਗਾਪਿਕਸਲ ਦਾ ਪ੍ਰਾਇਮਰੀ ਅਤੇ 12-ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਹੈ। ਉਥੇ ਹੀ, ਸੈਲਫੀ ਅਤੇ ਵੀਡੀਓ ਕਾਲਿੰਗ ਲਈ 8-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਇਹ ਸਮਾਰਟਫੋਨ ਵੀ ਐਜ ਸੈਂਸ ਫੀਚਰ ਦੇ ਨਾਲ ਆਵੇਗਾ।  ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ 3240mAh ਦੀ ਬੈਟਰੀ ਹੈ ਅਤੇ ਇਹ ਸਮਾਰਟਫੋਨ ਲੇਟੈਸਟ ਐਂਡ੍ਰਾਇਡ ਓਰੀਓ 'ਤੇ ਅਧਾਰਿਤ ਹੋਵੇਗਾ। ਕੰਪਨੀ ਇਸ ਸਮਾਰਟਫੋਨ ਨੂੰ ਅਪ੍ਰੈਲ ਅਖਿਰ ਤੱਕ ਜਾਂ ਮਈ ਸ਼ੁਰੂਆਤ 'ਚ ਪੇਸ਼ ਕਰ ਸਕਦੀ ਹੈ।