HTC U12 ਲਾਈਫ ਸਮਾਰਟਫੋਨ ਇਸ ਦਿਨ ਹੋਵੇਗਾ ਲਾਂਚ
Saturday, Aug 25, 2018 - 12:20 PM (IST)

ਜਲੰਧਰ-ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐੱਚ. ਟੀ. ਸੀ. (HTC) ਆਪਣੀ 'ਯੂ' ਸੀਰੀਜ਼ (U Series) 'ਚ ਪਹਿਲਾਂ ਤੋਂ ਹੀ ਦਮਦਾਰ ਸਮਾਰਟਫੋਨ ਪੇਸ਼ ਕਰ ਚੁੱਕੀ ਹੈ। ਨਵੀਂ ਰਿਪੋਰਟ ਮੁਤਾਬਕ ਹੁਣ ਐੱਚ. ਟੀ. ਸੀ. ਜਲਦ ਹੀ ਅੰਤਰ-ਰਾਸ਼ਟਰੀ ਲੈਵਲ 'ਤੇ ਆਪਣੀ 'ਯੂ' ਸਮਾਰਟਫੋਨ ਸੀਰੀਜ਼ ਨੂੰ ਵਧਾਉਣ ਵਾਲੀ ਹੈ। ਐੱਚ. ਟੀ. ਸੀ. ਨੇ ਆਪਣੇ ਆਫਿਸ਼ੀਅਲ ਟਵਿੱਟਰ ਹੈਂਡਲ ਦੇ ਰਾਹੀਂ ਟਵੀਟ ਦੁਆਰਾ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਆਉਣ ਵਾਲੀ 30 ਅਗਸਤ ਨੂੰ ਆਪਣਾ ਨਵਾਂ ਸਮਾਰਟਫੋਨ ਪੇਸ਼ ਕਰੇਗੀ। ਐੱਚ. ਟੀ. ਸੀ. ਨੇ ਇਸ ਟਵੀਟ ਦੇ ਨਾਲ ਫੋਨ ਦਾ ਨਾਂ ਨਹੀਂ ਦੱਸਿਆ ਹੈ ਪਰ ਇਸ ਟਵੀਟ 'ਚ ਲਿਖੇ ''ਯੂ '' ਲੈਟਰ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ 'ਯੂ ਸੀਰੀਜ਼' ਦਾ ਹੀ ਸਮਾਰਟਫੋਨ ਐੱਚ. ਟੀ. ਸੀ. ਯੂ12 ਲਾਈਫ (HTC U12 Life) ਹੋਵੇਗਾ।ਐੱਚ. ਟੀ. ਸੀ. ਨੇ ਆਪਣੇ ਟਵੀਟ 'ਚ 'ਬਿਊਟੀ ਐਂਡ ਪਾਵਰ ਮੀਟ' (Beauty and power meet) ਲਿਖਿਆ ਹੈ। ਇਸ ਲਾਈਨ ਦੇ ਅਨੁਸਾਰ ਐੱਚ. ਟੀ. ਸੀ. ਦਾ ਇਹ ਆਉਣ ਵਾਲਾ ਸਮਾਰਟਫੋਨ ਲੁਕ 'ਚ ਸਟਾਈਲਿਸ਼ ਹੋਵੇਗਾ ਅਤੇ ਇਸ ਦੇ ਨਾਲ ਹੀ ਫੋਨ 'ਚ ਦਮਦਾਰ ਪ੍ਰੋਸੈਸਰ ਅਤੇ ਚਿਪਸੈੱਟ ਮੌਜੂਦ ਹੋਵੇਗੀ।
Beauty and power meet on August 30th 2018. pic.twitter.com/pOVKlEzSGY
— HTC (@htc) August 23, 2018
ਫੀਚਰਸ-
ਐੱਚ. ਟੀ. ਸੀ. ਯੂ12 ਲਾਈਫ ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਹੁਣ ਤੱਕ ਸਾਹਮਣੇ ਆਏ ਲੀਕਸ ਮੁਤਾਬਕ ਸਮਾਰਟਫੋਨ ਨੂੰ 18:9 ਆਸਪੈਕਟ ਰੇਸ਼ੋ ਵਾਲੀ ਬੇਜ਼ਲ ਲੈੱਸ ਡਿਸਪਲੇਅ 'ਤੇ ਪੇਸ਼ ਕਰੇਗੀ। ਸਮਾਰਟਫੋਨ 'ਚ 1080x2160 ਪਿਕਸਲ ਰੈਜ਼ੋਲਿਊਸ਼ਨ ਵਾਲੀ 6 ਇੰਚ ਦੀ ਵੱਡੀ ਡਿਸਪਲੇਅ ਦੇਖਣ ਨੂੰ ਮਿਲ ਸਕਦੀ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ।
ਇਹ ਸਮਾਰਟਫੋਨ ਐਂਡਰਾਇਡ ਦੇ ਲੇਟੈਸਟ ਵਰਜ਼ਨ 'ਤੇ ਪੇਸ਼ ਹੋਵੇਗਾ ਅਤੇ ਆਕਟਾ-ਕੋਰ ਪ੍ਰੋਸੈਸਰ ਨਾਲ ਕੁਆਲਕਾਮ ਦੇ ਸਨੈਪਡ੍ਰੈਗਨ 636 ਚਿਪਸੈੱਟ 'ਤੇ ਚੱਲੇਗਾ। ਫੋਟੋਗ੍ਰਾਫੀ ਲਈ ਸਮਾਰਟਫੋਨ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ, ਜਿਸ 'ਚ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਕੈਮਰਾ ਸੈਂਸਰ ਮੌਜੂਦ ਹੋਣਗੇ ਅਤੇ ਸੈਲਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ।ਸਮਾਰਟਫੋਨ ਆਈ. ਪੀ 67 (IP67) ਰੇਟਿੰਗ ਨਾਲ ਪੇਸ਼ ਕੀਤਾ ਜਾਵੇਗਾ ਅਤੇ ਪਾਵਰ ਬੈਕਅਪ ਲਈ ਸਮਾਰਟਫੋਨ 3,600 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਜਾਵੇਗੀ।