ਸੇਫਾਇਰ ਗਲਾਸ ਅਤੇ 128GB ਸਟੋਰਜ਼ ਨਾਲ HTC U ultra Limited Edition ਐਡੀਸ਼ਨ ਲਾਂਚ

Tuesday, Mar 21, 2017 - 03:07 PM (IST)

ਸੇਫਾਇਰ ਗਲਾਸ ਅਤੇ 128GB ਸਟੋਰਜ਼ ਨਾਲ HTC U ultra Limited Edition ਐਡੀਸ਼ਨ ਲਾਂਚ

ਜਲੰਧਰ- ਪਿਛਲੇ ਹਫਤੇ ਐੱਚ. ਟੀ. ਸੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਸੋਮਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਇਜ ਕਰੇਗੀ। ਉਮੀਦ ਕੀਤੀ ਜਾ ਰਹੀ ਸੀ ਕੰਪਨੀ ਐੱਚ. ਟੀ. ਸੀ ਵਨ ਐਕਸ10 ਜਾਂ ਐੱਚ. ਟੀ. ਸੀ 11 ਨੂੰ ਲਾਂਚ ਕਰ ਸਕਦੀ ਹੈ। ਪਰ ਕੰਪਨੀ ਨੇ ਐੱਚ. ਟੀ. ਸੀ ਯੂ ਅਲਟਰਾ ਸਮਾਰਟਫੋਨ ਦਾ ਇਕ ਲਿਮਟਿਡ ਐਡੀਸ਼ਨ ਵੇਰਿਅੰਟ ਲਾਂਚ ਕੀਤਾ ਹੈ।  ਐੱਚ. ਟੀ. ਸੀ ਯੂ ਅਲਟਰਾ ਦਾ ਲਿਮਟਿਡ ਐਡੀਸ਼ਨ ਤਾਇਵਾਨ ''ਚ ਪ੍ਰੀ-ਆਰਡਰ ਲਈ ਉਪਲੱਬਧ ਹੈ। ਮਕਾਮੀ ਮਾਰਕੀਟ ''ਚ ਇਹ ਫੋਨ 28,900 ਤਾਈਵਾਨੀ ਡਾਲਰ (ਕਰੀਬ 62,000 ਰੁਪਏ) ''ਚ ਮਿਲੇਗਾ। ਇਸ ਹੈਂਡਸੈੱਟ ਦਾ 64 ਜੀ. ਬੀ ਮਾਡਲ ਭਾਰਤ ''ਚ 59,990 ਰੁਪਏ ''ਚ ਵਿਕ ਰਿਹਾ ਹੈ। ਲਿਮਟਿਡ ਐਡੀਸ਼ਨ ਵੇਰਿਅੰਟ ਬਲੂ, ਬਲੈਕ, ਪਿੰਕ ਅਤੇ ਵਾਈਟ ਰੰਗ ''ਚ ਮਿਲੇਗਾ। 128 ਜੀ. ਬੀ ਵੇਰਿਅੰਟ ਦੀ ਪ੍ਰੀ-ਆਰਡਰ ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਕੰਪਨੀ ਵਲੋਂ ਚਮੜੇ ਵਾਲਾ ਫਲਿਪ ਕਵਰ, ਇਕ ਕੁੰਜੀ ਰਿੰਗ ਅਤੇ ਕਵਿੱਕ ਚਾਰਜ 3.0 ਪਾਵਰ ਬੈਂਕ ਦਿੱਤੇ ਜਾਣਗੇ।  ਹੁਣੇ ਸਾਫ਼ ਨਹੀਂ ਹੈ ਕਿ ਇਸ ਵੇਰਿਅੰਟ ਨੂੰ ਭਾਰਤ ''ਚ ਉਪਲੱਬਧ ਕਰਾਇਆ ਜਾਵੇਗਾ ਜਾਂ ਨਹੀਂ। ਬਾਕੀ ਸਾਰੇ ਸਪੈਸੀਫਿਕੇਸ਼ਨ ਮੁੱਖ ਹੈਂਡਸੈੱਟ ਵਾਲੇ ਹੀ ਹਨ।

 

ਸੇਫਾਇਰ ਗਲਾਸ ਅਤੇ ਜ਼ਿਆਦਾ ਸਟੋਰੇਜ ਤੋਂ ਇਲਾਵਾ ਇਸ ਵੇਅਿੰਟ ਦੇ ਬਾਕੀ ਸਪੈਸੀਫਿਕੇਸ਼ਨ ਮੁੱਖ ਹੈਂਡਸੈੱਟ ਵਾਲੇ ਹੀ ਹਨ। ਐੱਚ. ਟੀ. ਸੀ ਯੂ ਅਲਟਰਾ ''ਚ ਡਿਊਲ ਡਿਸਪਲੇ ਹੈ। ਪ੍ਰਾਇਮਰੀ ਸਕ੍ਰੀਨ 5.7 ਇੰਚ ਸੁਪਰ ਐੱਲ. ਸੀ. ਡੀ, ਰੈਜ਼ੋਲਿਊਸ਼ਨ ਕਵਾਡ ਐੱਚ. ਡੀ (1440x2560 ਪਿਕਸਲ) ਡਿਸਪਲੇ ਹੈ। ਸਕੈਂਡਰੀ ਡਿਸਪਲੇ 2 ਇੰਚ ਰੈਜ਼ੋਲਿਊਸ਼ਨ 1040x160 ਪਿਕਸਲ ਹੈ। ਸਮਾਰਟਫੋਨ 64 ਜੀ. ਬੀ ਅਤੇ 128 ਜੀ. ਬੀ ਸਟੋਰੇਜ਼ ਨਾਲ ਆਵੇਗਾ । 64 ਜੀ. ਬੀ ਵਾਲੇ ਵੇਰਿਅੰਟ ''ਚ ਗੋਰਿੱਲਾ ਗਲਾਸ 5 ਅਤੇ 128 ਜੀ. ਬੀ ਵਾਲੇ ਵੇਰਿਅੰਟ ''ਚ ਸੇਫਾਇਰ ਗਲਾਸ ਪ੍ਰੋਟੇਕਸ਼ਨ ਹੈ। ਯੂ ਅਲਟਰਾ ''ਚ 2.15 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ,4 ਜੀਬੀ ਰੈਮ ਮੌਜੂਦ ਹੈ। ਇਸ ''ਚ 12 ਅਲਟਰਾਪਿਕਸਲ ਰਿਅਰ ਕੈਮਰਾ, ਫ੍ਰੰਟ ਕੈਮਰਾ 16 ਮੈਗਾਪਿਕਸਲ ਦਾ ਹੈ। 2 ਟੀ. ਬੀ ਤੱਕ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ, 4ਜੀ ਐੱਲ. ਟੀ. ਈ,  ਵੀ. ਓ. ਐੱਲ. ਟੀ. ਈ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਬਲੂਟੁੱਥ ਵੀ4.2, ਵਾਈ-ਫਾਈ 802.11ਏ.ਸੀ, ਐੱਨ. ਐੱਫ. ਸੀ, ਐੱਚ. ਟੀ. ਸੀ ਕੁਨੈੱਕਟ ਅਤੇ ਯੂ.ਐੱਸ. ਬੀ 3.1 ਕੁਨੈੱਕਟੀਵਿਟੀ ਸ਼ਾਮਿਲ ਹੈ। ਇਸ ਦਾ ਭਾਰ 170 ਗਰਾਮ ਹੈ ਅਤੇ ਡਾਇਮੇਂਸ਼ਨ 162.41x79.79x7.9 ਮਿਲੀਮੀਟਰ। ਇਸ ''ਚ ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ ਮੌਜੂਦ ਹੈ 3000 ਐੱਮ. ਏ. ਐੱਚ ਦੀ ਬੈਟਰੀ ਜੋ ਕਵਿਕ ਚਾਰਜ 3.0 ਨੂੰ ਸਪੋਰਟ ਕਰੇਗੀ।


Related News