HTC U Ultra ਸਮਾਰਟਫੋਨਜ਼ ਦੀ ਕੀਮਤ ''ਚ ਹੋਈ ਕਟੌਤੀ

Tuesday, Apr 11, 2017 - 10:15 AM (IST)

ਜਲੰਧਰ- ਵਧੀਆ ਡਿਜ਼ਾਈਨ ਅਤੇ ਬਿਹਤਰ ਪਰਫਾਰਮੈਂਸ ਵਾਲੇ ਸਮਾਰਟਫੋਨ ਬਣਾਣ ਵਾਲੀ ਕੰਪਨੀ HTC ਵੇ ਭਾਰਤੀ ਬਾਜ਼ਾਰ ''ਚ ਆਪਣੇ ਦੋ ਸਮਾਰਟਫੋਨ ਦੀ ਕੀਮਤ ''ਚ ਕਟੌਤੀ ਦਾ ਐਲਾਨ ਕੀਤਾ ਹੈ। ਮਹੀਨੇ ਪਹਿਲਾਂ ਹੀ ਭਾਰਤ ''ਚ ਲਾਂਚ ਕੀਤੇ ਗਏ HTC ਯੂ ਅਲਟ੍ਰਾ ਹੈਂਡਸੈੱਟ ਦੀ ਕੀਮਤ ''ਚ 7,000 ਰੁਪਏ ਦੀ ਕਟੌਤੀ ਕੀਤੀ ਗਈ ਹੈ। HTC ਯੂ ਅਲਟਰਾ ਹੁਣ 52,990 ਰੁਪਏ ''ਚ ਮਿਲੇਗਾ, ਕੰਪਨੀ ਦਾ ਮਿਡ ਰੇਂਜ ਸਮਾਰਟਫੋਨ HTC ਡਿਜ਼ਾਇਰ 10 ਪ੍ਰੋ ਹੁਣ 23,990 ਰੁਪਏ ''ਚ ਵਿਕੇਗਾ।
 
HTC ਯੂ ਅਲਟਰਾ ਦਾ ਸਕਰੀਨ 5.7 ਇੰਚ ਹੈ, ਜਿਸ ਦਾ ਰੈਜ਼ੋਲਿਊਸ਼ਨ ਕਵਾਡ, ਐੱਚ. ਡੀ. (1440x2560 ਪਿਕਸਲ) ਹੈ। ਸੈਕੰਡਰੀ ਡਿਸਪਲੇ 2 ਇੰਚ ਦਾ ਹੈ ਅਤੇ ਇਸ ਦਾ ਰੈਜ਼ੋਲਿਊਸ਼ਨ 1040x160 ਪਿਕਸਲ ਹੈ। ਸਮਾਰਟਫੋਨ 64 ਜੀ. ਬੀ. ਅਤੇ 128 ਜੀ. ਬੀ. ਸਟੋਰੇਜ ਨਾਲ ਆਵੇਗਾ। 64 ਜੀ. ਬੀ. ਵਾਲੇ ਵੇਰੀਅੰਟ ''ਚ ਗੋਰਿਲਾ ਗਲਾਸ 5 ਅਤੇ 128 ਜੀ. ਬੀ. ਵਾਲੇ ਵੇਰੀਅੰਟ ''ਚ ਸੇਫਾਇਰ ਗਲਾਸ ਪ੍ਰੋਟੈਕਸ਼ਨ ਹੈ। ਯੂ ਅਲਟ੍ਰਾ ''ਚ 2.15 ਗੀਗਾਹਟਰਜ਼ ਕਵਾਡ-ਕੋਰ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ ਹੈ। ਇਸ ਨਾਲ ਹੀ 4 ਜੀ. ਬੀ. ਰੈਮ ਹੈ। ਇਸ ''ਚ 12 ਅਲਟ੍ਰਾਪਿਕਸਲ ਰਿਅ੍ਰ ਕੈਮਰਾ ਹੈ। ਫਰੰਟ ਕੈਮਰਾ 16 ਮੈਗਾਪਿਕਸਲ ਦਾ ਹੈ, ਜੋ ਅਲਟ੍ਰਾਪਿਕਸਲ ਮੋਡ ਹੋਰ ਬੀ, ਐੱਸ. ਆਈ. ਸੈਂਸਰ ਨਾਲ ਆਉਂਦਾ ਹੈ।
 
HTC ਡਿਜ਼ਾਇਰ 10 ਪ੍ਰੋ ਨੂੰ ਪਿਛਲੇ ਸਾਲ ਭਾਰਤ ''ਚ 26,490 ਰੁਪਏ ''ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ ਹੈਂਡਸੈੱਟ ਦੀ ਕੀਮਤ ''ਚ 2,500 ਰੁਪਏ ਦੀ ਕਟੌਤੀ ਕੀਤੀ ਹੈ। ਡਿਜ਼ਾਇਰ 10 ਪ੍ਰੋ ''ਚ 5.5 ਇੰਚ ਫੁੱਲ ਐੱਚ. ਡੀ. )1080x1920 ਪਿਕਸਲ) ਆਈ. ਪੀ. ਐੱਸ. ਐੱਲ. ਸੀ. ਡੀ. ਡਿਸਪਲੇ ਹੈ, ਜੋ ਗੋਰਿਲਾ ਗਲਾਸ ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਸਕਰੀਨ ਦੀ ਡੇਨਸਿਟੀ 400 ਪੀ. ਪੀ. ਆਈ. ਹੈ। ਡਿਜ਼ਾਇਰ 10 ਪ੍ਰੋ ''ਚ 1.8 ਗੀਗਾਹਟਰਜ਼ ਆਕਟਾ-ਕੋਰ ਮੀਟੀਆਟੇਕ ਹੈਲਿਓ ਪੀ 10 ਪ੍ਰੋਸੈਸਰ ਹੈ। ਇਹ ਫੋਨ 3 ਜੀ. ਬੀ. ਰੈਮ ਅਤੇ 32 ਜੀ. ਬੀ. ਇਨਬਿਲਟ ਸਟੋਰੇਜ ਅਤੇ 4 ਜੀ. ਬੀ., 64 ਜੀ. ਬੀ. ਇਨਬਿਲਟ ਸਟੋਰੇਜ ਨਾਲ ਆਉਂਦਾ ਹੈ। ਭਾਰਤ ''ਚ ਸਿਰਫ 4 ਜੀ. ਬੀ. ਵੇਰੀਅੰਟ ਹੀ ਲਾਂਚ ਕੀਤਾ ਗਿਆ, 20 ਮੈਗਾਪਿਕਸਲ ਦਾ ਰਿਅਰ ਕੈਮਰਾ, ਜੋ ਲੇਜ਼ਰ ਆਟੋਫੋਕਸ, 1 ਬੀ, ਐੱਸ. ਆਈ. ਸੈਂਸਰ, ਅਪਰਚਰ ਐੱਫ/2.2 ਅਤੇ ਆਟੋ ਐੱਚ. ਡੀ. ਆਰ, ਮੋਡ ਨਾਲ ਲੈਸ ਹੈ। ਇਸ ਤੋਂ ਇਲਾਵਾ ਬੀ. ਐੱਸ. ਆਈ. ਸੈਂਸਰ, ਅਪਰਚਰ ਐੱਫ/2.2 ਅਤੇ ਆਟੋ ਐੇੱਚ. ਡੀ. ਆਰ. ਮੋਡ ਨਾਲ 13 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਫੋਨ ''ਚ 3000 ਐੱਮ. ਏ. ਐੱਚ. ਦੀ ਬੈਟਰੀ ਤੋਂ 3ਜੀ ਨੈੱਟਵਰਕ ''ਤੇ 19 ਘੰਟੇ ਤੱਕ ਦਾ ਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

Related News