HTC ਦੇ ਇਸ ਸਮਾਰਟਫੋਨ ਨੂੰ ਐਂਡਰਾਇਡ 7.0 ਨੂਗਾ ਅਪਡੇਟ ਮਿਲਣਾ ਸ਼ੁਰੂ

12/08/2016 6:45:21 PM

ਜਲੰਧਰ- ਗੂਗਲ ਨੇ ਜਿਵੇਂ ਹੀ ਐਂਡਰਾਇਡ 7.0 ਨੂਗਾ ਦਾ ਫਾਈਨਲ ਬਿਲਡ ਰਿਲੀਜ਼ ਕੀਤਾ ਤਾਂ ਇਸ ਦੌਰਾਨ ਐੱਚ.ਟੀ.ਸੀ. ਨੇ ਦੱਸਿਆ ਸੀ ਕਿ ਐੱਚ.ਟੀ.ਸੀ. 10, ਐੱਚ.ਟੀ.ਸੀ. ਵਨ ਐੱਮ9 ਅਤੇ ਐੱਚ.ਟੀ.ਸੀ. ਏ9 ਨੂੰ ਇਹ ਅਪਡੇਟ ਚੌਥੀ ਤਿਮਾਹੀ ''ਚ ਮਿਲੇਗਾ। ਕੰਪਨੀ ਨੇ ਆਪਣੇ ਵਾਅਦੇ ਨੂੰ ਨਿਭਾਉਂਦੇ ਹੋਏ ਐੱਚ.ਟੀ.ਸੀ. ਐੱਮ9 ਯੂਜ਼ਰ ਲਈ ਲੇਟੈਸਟ ਐਂਡਰਾਇਡ ਵਰਜ਼ਨ ਰੋਲ ਆਊਟ ਕਰ ਦਿੱਤਾ ਹੈ। 
ਐੱਚ.ਟੀ.ਸੀ. ਨੇ ਆਪਣੇ ਸੋਸ਼ਲ ਮੀਡੀਆ ਚੈਨਲ ਰਾਹੀਂ ਜਾਣਕਾਰੀ ਦਿੱਤੀ ਕਿ ਐੱਚ.ਟੀ.ਸੀ. ਵਨ ਐੱਮ9 ਨੂੰ ਜਲਦੀ ਹੀ ਅਪਡੇਟ ਮਿਲਣਾ ਸ਼ੁਰੂ ਹੋ ਜਾਵੇਗਾ। ਉਥੇ ਹੀ ਜਿਨ੍ਹਾਂ ਗਾਹਕਾਂ ਕੋਲ ਲਾਕ ਵਰਜ਼ਨ ਹੈ ਉਨ੍ਹਾਂ ਨੂੰ ਅਪਡੇਟ ਬਾਰੇ ਖੁਦ ਜਾਂਚ ਕਰਨ ਲਈ ਤੁਹਾਨੂੰ ਸੈਟਿੰਗਸ ਮੈਨਿਊ ''ਚ ਜਾਣਾ ਹੋਵੇਗਾ। 
ਪਿਛਲੇ ਹਫਤੇ ਐੱਚ.ਟੀ.ਸੀ. ਐੱਮ10 ਦੇ ਅਨਲਾਕਡ ਵਰਜ਼ਨ ਨੂੰ ਐਂਡਰਾਇਡ 7.0 ਨੂਗਾ ਦਾ ਅਪਡੇਟ ਮਿਲਣਾ ਸ਼ੁਰੂ ਹੋਇਆ ਸੀ। ਇਸ ਦਾ ਮਤਲਬ ਹੈ ਕਿ ਐੱਚ.ਟੀ.ਸੀ. ਏ9 ਇਕ ਮਾਤਰ ਫੋਨ ਹੈ ਜਿਸ ਨੂੰ ਨੂਗਾ ਦਾ ਅਪਡੇਟ ਅਜੇ ਤੱਕ ਨਹੀਂ ਮਿਲਿਆ ਹੈ। ਉਂਝ, ਕੰਪਨੀ ਹੁਣ ਤੱਕ ਕਈ ਵਾਰ ਆਪਣੇ ਵਾਦਿਆਂ ''ਤੇ ਖਰ੍ਹੀ ਉਤਰਨ ''ਚ ਕਾਮਯਾਬ ਨਹੀਂ ਰਹੀ ਹੈ। 
ਹੁਣ ਤਾਂ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਐੱਚ.ਟੀ.ਸੀ. ਚੁਣੇ ਹੋਏ ਸਮਾਰਟਫੋਨਜ਼ ਲਈ ਨੂਗਾ ਅਪਡੇਟ ਰਿਲੀਜ਼ ਕਰਨ ਦੇ ਵਾਅਦੇ ਨੂੰ ਨਿਭਾਉਂਦੀ ਰਹੇਗੀ। ਹੁਣ ਜਦੋਂ 2017 ਇੰਨੇ ਕਰੀਬ ਹੈ ਤਾਂ ਐੱਚ.ਟੀ.ਸੀ. ਵਨ ਏ9 ਨੂੰ ਵੀ ਜਲਦੀ ਹੀ ਅਪਡੇਟ ਮਿਲੇਗਾ।