2,000 ਰੁਪਏ ਸਸਤਾ ਹੋਇਆ HTC ਦਾ ਇਹ ਸਮਾਰਟਫੋਨ

06/30/2016 4:24:19 PM

ਜਲੰਧਰ: ਵਧੀਆ ਡਿਜ਼ਾਇਨ ਅਤੇ ਚੰਗੀ ਪਰਫਾਰਮੇਨਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HTC ਨੇ ਆਪਣੇ ਡਿਜ਼ਾਇਰ 626 ਡੂਅਲ ਸਿਮ ਹੈਂਡਸੈੱਟ ਦੀ ਕੀਮਤ ''ਚ 2,000 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਕਟੌਤੀ ਤੋ ਬਾਅਦ ਐੱਚ. ਟੀ. ਸੀ ਡਿਜ਼ਾਇਰ 626 ਡੁਅਲ ਸਿਮ ਸਮਾਰਟਫੋਨ ਹੁਣ 11,990 ਰੁਪਏ ''ਚ ਮਿਲੇਗਾ। ਕੰਪਨੀ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ।

ਐੱਚ. ਟੀ. ਸੀ ਡਿਜ਼ਾਇਰ 626 ਡੁਅਲ ਸਿਮ ਦੀ ਕੀਮਤ ''ਚ ਇਹ ਦੂਜੀ ਕਟੌਤੀ ਹੈ। ਇਸ ਤੋਂ ਪਹਿਲਾਂ ਹੈਂਡਸੈੱਟ ਨੂੰ 1,000 ਰੁਪਏ ਸਸਤਾ ਕੀਤਾ ਗਿਆ ਸੀ। ਦਰਅਸਲ, ਇਸ ਸਮਾਰਟਫੋਨ ਭਾਰਤ ''ਚ ਇਸ ਸਾਲ 5 ਫਰਵਰੀ ਨੂੰ 14, 990 ਰੁਪਏ ''ਚ ਲਾਂਚ ਕੀਤਾ ਗਿਆ ਅਤੇ ਪਹਿਲੀ ਕਟੌਤੀ ਦਾ ਐਲਾਨ 9 ਫਰਵਰੀ ਨੂੰ ਕਰ ਦਿੱਤਾ ਗਿਆ। ਉਸ ਵਕਤ ਡਿਜ਼ਾਇਰ 626 ਡੂਅ ਸਿਮ ਦੀ ਕੀਮਤ 13,990 ਰੁਪਏ ਨਿਰਧਾਰਤ ਕੀਤੀ ਗਈ ਸੀ। ਹੁਣ ਇਹ ਫੋਨ 11,990 ਰੁਪਏ ''ਚ ਮਿਲੇਗਾ।

 

HTC ਡਿਜ਼ਾਇਰ 626 ਡੁਅਲ ਸਿਮ ਸਮਾਰਟਫੋਨ ''ਚ 5 ਇੰਚ ਦੀ HD (720x1280 ਪਿਕਸਲ) ਡਿਸਪਲੇ ਹੈ।  HTC ਡਿਜ਼ਾਇਰ 626 ਡੁਅਲ ਸਿਮ ''ਚ ਐਂਡ੍ਰਾਇਡ ਦੇ ਕਿਸ ਵਰਜਨ ਦਾ ਇਸਤੇਮਾਲ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਫਿਲਹਾਲ ਕੰਪਨੀ ਨੇ ਨਹੀਂ ਦਿੱਤੀ ਹੈ। ਅਸੀ ਇਸ ''ਚ ਘੱਟ ਤੋਂ ਘੱਟ ਐਂਡ੍ਰਾਇਡ 5.1.1 ਲਾਲੀਪਾਪ ਵਰਜਨ ਹੋਣ ਦੀ ਉਮੀਦ ਕਰ ਸਕਦੇ ਹਾਂ। ਇਸ ਦੇ ''ਤੇ ਕੰਪਨੀ ਦੇ ਸੈਂਸ ਯੂ. ਆਈ ਦਾ ਵੀ ਇਸਤੇਮਾਲ ਕੀਤਾ ਗਿਆ ਹੈ।  ਸਮਾਰਟਫੋਨ ''ਚ 01. 7 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ MT6752 ਪ੍ਰੋਸੈਸਰ ਹੈ ਅਤੇ ਨਾਲ ''ਚ 2GB ਦੀ ਰੈਮ ਵੀ ਹੈ। ਇਨ-ਬਿਲਟ ਸਟੋਰੇਜ 16GB ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ (32GBਤੱਕ) ਦੀ ਮਦਦ ਨਾਲ ਵਧਾਈ ਜਾ ਸਕਦੀ ਹੈ।