HP ਆਪਣੇ ਲੈਪਟਾਪ ਦੀ ਸੁਰੱਖਿਆ ਲਈ ਲਾਂਚ ਕਰ ਰਹੀ ਹੈ ਬਿਲਕੁਲ ਨਵੀਂ ਟੈਕਨਾਲੋਜੀ

08/27/2016 3:37:07 PM

ਜਲੰਧਰ- ਕੰਪਿਊਟਰ ਫਰਮ ਹਿਊਲੈਟ-ਪੈਕਰਡ ਵੱਲੋਂ ਇਕ ਖਾਸ ਟੈਕਨਾਲੋਜੀ ਜਿਸ ਦਾ ਨਾਂ "ਸ਼ਿਓਰ ਵਿਊ" ਹੈ, ਦਾ ਨਿਰਮਾਣ ਕੀਤਾ ਗਿਆ ਹੈ ਜਿਸ ਨੂੰ ਆਉਣ ਵਾਲੇ ਦੋ ਨਵੇਂ ਲੈਪਟਾਪਸ ''ਚ ਲਿਆਂਦਾ ਜਾਵੇਗਾ। ਇਸ ਟੈਕਨਾਲੋਜੀ ਦੇ ਫੀਚਰਸ ''ਚ ਇਕ ਆਪਸ਼ਨਲ ਪ੍ਰਾਈਵਸੀ ਮੋਡ, ਜਿਸ ਨਾਲ ਤਸਵੀਰ ਨੂੰ ਕਿਸੇ ਹੋਰ ਵੱਲੋਂ ਦੇਖਣ ''ਤੇ 90 ਫੀਸਦੀ ਤੱਕ ਧੁੰਦਲਾ ਕੀਤਾ ਜਾ ਸਕਦਾ ਹੈ। 
 
ਇੰਝ ਕਰਦਾ ਹੈ ਕੰਮ-
ਇਸ ਦੀ ਵਰਤੋਂ ਲਈ ਤੁਹਾਨੂੰ ਪ੍ਰਾਈਵਸੀ ਮੋਡ ਨੂੰ ਐੱਫ2 ਨੂੰ ਦਬਾਉਣ ''ਤੇ ਇਨੇਬਲ ਕਰਨਾ ਹੋਵੇਗਾ। ਐੱਚ.ਪੀ. ਦਾ ਦਾਅਵਾ ਹੈ ਕਿ ਇਹ "ਸ਼ਿਓਰ ਵਿਊ" ਟੈਕਨਾਲੋਜੀ ਦੁਨੀਆ ਦੀ ਪਹਿਲੀ ਇੰਟਗ੍ਰੇਟਿਡ ਪ੍ਰਾਈਵਸੀ ਸਕ੍ਰੀਨ ਹੈ। ਇਹ ਸਮਾਰਟਫੋਨਜ ਅਤੇ ਲੈਪਟਾਪਸ ''ਚ ਵੱਧ ਰਹੀ ਵਿਜ਼ੁਅਲ ਹੈਕਿੰਗ ਨੂੰ ਰੋਕਣ ਲਈ ਇਕ ਬੇਹੱਦ ਜ਼ਰੂਰੀ ਟੈਕਨਾਲੋਜੀ ਹੈ। 
 
ਹਾਲਾਂਕਿ ਕਈ ਕੰਪਨੀਆਂ ਇਸ ਤਰ੍ਹਾਂ ਦੀ ਟੈਕਨਾਲੋਜੀ ਬਣਾਉਣ ਦਾ ਦਾਅਵਾ ਕਰ ਚੁੱਕੀਆਂ ਹਨ। ਇਕ ਟੈਕਨਾਲੋਜੀ ਐਨਾਲਾਇਸਟ ਫਾਰ ਕੰਮਿਊਨੀਕੇਸ਼ਨ ਏਜੰਸੀ, ਲੈਵਿਸ ਦੇ ਕਰਿਸ ਗ੍ਰੀਨ ਦਾ ਕਹਿਣਾ ਹੈ ਕਿ ਐਂਗਲਡ ਸਕ੍ਰੀਨ ਵਿਊ ਪ੍ਰੋਟੈਕਟਰਜ਼ ਕੋਈ ਨਵੀਂ ਗੱਲ ਨਹੀਂ ਹੈ ਇਹ ਲਗਭਗ 30 ਸਾਲ ਪੁਰਾਣੀ ਹੈ। ਸ਼ਿਓਰ ਵਿਊ ਟੈਕਨਾਲੋਜੀ ਨੂੰ ਲੈਪਟਾਪਸ ਲਈ ਪੇਸ਼ ਕਰਨਾ ਵੀ ਕੋਈ ਛੋਟੀ ਗੱਲ ਨਹੀਂ ਹੈ।