HP Chromebook x360 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

12/04/2019 12:42:14 PM

ਗੈਜੇਟ ਡੈਸਕ– ਅਮਰੀਕੀ ਟੈਕਨਾਲੋਜੀ ਕੰਪਨੀ ਐੱਚ.ਪੀ. ਨੇ ਨਵਾਂ ਕਨਵਰਟੇਬਲ ਕ੍ਰੋਮਬੁੱਕ ਲੈਪਟਾਪ ਭਾਰਤ ’ਚ ਲਾਂਚ ਕਰ ਦਿੱਤਾ ਹੈ। HP Chromebook x360 ਨੂੰ ਦੋ ਵੇਰੀਐਂਟਸ ’ਚ ਲਿਆਇਆ ਗਿਆ ਹੈ। ਇਨ੍ਹਾਂ ’ਚੋਂ ਇਕ ਵੇਰੀਐਂਟ ’ਚ 12 ਇੰਚ ਦੀ ਸਕਰੀਨ ਮਿਲੇਗੀ ਉਥੇ ਹੀ ਦੂਜੇ ’ਚ 14 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਇਸ ਨੂੰ ਸਿੰਗਲ ਚਾਰਜ ’ਚ 11 ਘੰਟੇ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। 

ਕੀਮਤ ਤੇ ਉਪਲੱਬਧਤਾ
HP Chromebook x360 ਦੇ 14 ਇੰਚ ਵੇਰੀਐਂਟ ਦੀ ਕੀਮਤ 34,990 ਰੁਪਏ ਰੱਖੀ ਗਈ ਹੈ। ਉਥੇ ਹੀ 12 ਇੰਚ ਵੇਰੀਐਂਟ ਨੂੰ ਗਾਹਕ 29,999 ਰੁਪਏ ’ਚ ਖਰੀਦ ਸਕਣਗੇ। ਇਨ੍ਹਾਂ ਨੂੰ ਆਸਾਨੀ ਨਾਲ ਇਸਤੇਮਾਲ ਕਰਨ ਲਈ ਅਲੱਗ ਤੋਂ USI ਸਟਾਇਲਸ ਵੀ ਉਪਲੱਬਧ ਕੀਤਾ ਗਿਆ ਹੈ ਜਿਸ ਦੀ ਕੀਮਤ 3,999 ਰੁਪਏ ਰੱਖੀ ਗਈ ਹੈ। ਇਨ੍ਹਾਂ ਲੈਪਟਾਪਸ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਸਟੋਰਾਂ ਰਾਹੀਂ ਖਰੀਦਿਆ ਜਾ ਸਕੇਗਾ। 

ਫੀਚਰਜ਼
ਪ੍ਰੋਸੈਸਰ    - 2.6GHz Intel N4000
ਡਿਜ਼ਾਈਨ    - ਮਟੈਲਿਕ ਬਿਲਡ
SD ਸਟੋਰੇਜ    - 64GB
ਕਾਰਡ ਸਪੋਰਟ    - 256GB ਤਕ
ਖਾਸ ਫੀਚਰ    - ਬੈਕਲਿਟ ਕੀਬੋਰਡ