ਕਾਲ ਤੋਂ ਪਹਿਲਾਂ ਆਉਂਦੀ ਹੈ ਨੋਟੀਫਿਕੇਸ਼ਨ, ਇੰਝ ਕੰਮ ਕਰਦਾ ਹੈ ਟਰੂਕਾਲਰ ਦਾ ਫੀਚਰ

05/30/2020 10:43:44 AM

ਗੈਜੇਟ ਡੈਸਕ— ਜੇਕਰ ਤੁਸੀਂ ਮਸ਼ਹੂਲ ਕਾਲਰ ਆਈ.ਡੀ.ਐਪ ਟਰੂਕਾਲਰ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਦੇ ਇਕ ਖਾਸ ਫੀਚਰ 'ਤੇ ਜ਼ਰੂਰ ਗੌਰ ਕੀਤਾ ਹੋਵੇਗਾ। ਤੁਸੀਂ ਦੇਖਿਆ ਹੋਵੇਗਾ ਕਿ ਹੁਣ ਫੋਨ ਆਉਣ ਤੋਂ ਪਹਿਲਾਂ ਹੀ ਟਰੂਕਾਲਰ ਨੋਟੀਫਿਕੇਸ਼ਨ ਰਾਹੀਂ ਇਸ ਦੀ ਜਾਣਕਾਰੀ ਦੇ ਦਿੰਦਾ ਹੈ। ਯਾਨੀ ਫੋਨ ਬਾਅਦ 'ਚ ਕੁਨੈਕਟ ਹੋਵੇਗਾ ਪਰ ਨੋਟੀਫਿਕੇਸ਼ਨ ਪਹਿਲਾਂ ਆ ਜਾਵੇਗੀ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਨੈੱਟਵਰਕ ਕਾਰਨ ਤੁਹਾਡਾ ਫੋਨ ਲੱਗ ਹੀ ਨਹੀਂ ਪਾਉਂਦਾ ਪਰ ਨੋਟੀਫਿਕੇਸ਼ਨ ਮਿਲ ਜਾਂਦੀ ਹੈ। 

ਇਸ ਨੋਟੀਫਿਕੇਸ਼ਨ 'ਚ ਲਿਖਿਆ ਹੁੰਦਾ ਹੈ 'incoming call by' ਅਤੇ ਅੱਗੇ ਕਾਲਰ ਦਾ ਨਾਂ ਲਿਖਿਆ ਹੁੰਦਾ ਹੈ। ਇਹ ਨੋਟੀਫਿਕੇਸ਼ਨ ਫੋਨ ਤੋਂ ਲਗਭਗ 3-4 ਸਕਿੰਟ ਪਹਿਲਾਂ ਆ ਜਾਂਦੀ ਹੈ। ਕਈ ਉਪਭੋਗਤਾ ਇਸ ਬਾਰੇ ਜਾਣਨਾ ਚਾਹੁੰਦੇ ਸਨ ਕਿ ਅਖਿਰ ਟਰੂਕਾਲਰ ਅਜਿਹਾ ਕਿਵੇਂ ਕਰ ਪਾਉਂਦਾ ਹੈ। ਇਸ ਸਵੀਡਿਸ਼ ਕੰਪਨੀ ਨੇ ਖੁਦ ਇਸ ਸਵਾਲ ਦਾ ਜਵਾਬ ਦਿੱਤਾ ਹੈ। 

PunjabKesari

ਇੰਝ ਕੰਮ ਕਰਦਾ ਹੈ ਇਹ ਫੀਚਰ
ਟਰੂਕਾਲਰ ਨੇ ਇਕ ਬਲਾਗ ਪੋਸਟ 'ਚ ਦੱਸਿਆ ਹੈ ਕਿ ਇਹ ਫੀਚਰ ਕਿਵੇਂ ਕੰਮ ਕਰਦਾ ਹੈ। ਕੰਪਨੀ ਨੇ ਦੱਸਿਆ ਕਿ ਇਸ ਲਈ ਉਹ ਕਾਲ ਲਗਾਉਣ ਵਾਲੇ ਦੇ ਮੋਬਾਇਲ ਡਾਟਾ/ਵਾਈ-ਫਾਈ ਦੀ ਵਰਤੋਂ ਕਰਦੀ ਹੈ। ਮੋਬਾਇਲ ਡਾਟਾ ਸਾਲੁਲਰ ਨੈੱਟਵਰਕ ਨਾਲੋਂ ਤੇਜ਼ ਹੁੰਦਾ ਹੈ, ਇਸ ਲਈ ਕਾਲ ਕੁਨੈਕਟ ਹੋਣ ਤੋਂ ਪਹਿਲਾਂ ਹੀ ਰਿਸੀਵਰ ਨੂੰ ਇਸ ਦੀ ਨੋਟੀਫਿਕੇਸ਼ਨ ਮਿਲ ਜਾਂਦੀ ਹੈ। 

ਕੀ ਹੈ ਇਸ ਦਾ ਫਾਇਦਾ
ਟਰੂਕਾਲਰ ਨੇ ਇਸ ਫੀਚਰ ਨੂੰ ਬੜਾ ਹੀ ਫਾਇਦੇਮੰਦ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨਕਮਿੰਗ ਕਾਲ ਦਾ ਐਡਵਾਂਸ ਅਲਰਟ ਮਿਲਣ ਨਾਲ ਉਪਭੋਗਤਾ ਇਹ ਫੈਸਲਾ ਕਰ ਪਾਉਂਦੇ ਹਨ ਕਿ ਉਨ੍ਹਾਂ ਨੇ ਕਾਲ ਰਿਸੀਵ ਕਰਨੀ ਹੈ ਜਾਂ ਫੋਨ ਸਾਈਲੈਂਟ ਮੋਡ 'ਤੇ ਕਰਨਾ ਹੈ। ਤੁਸੀਂ ਚਾਹੋ ਤਾਂ ਅਣਚਾਹੀਆਂ ਕਾਲਾਂ ਤੋਂ ਬਚਣ ਲਈ ਫੋਨ ਕੁਨੈਕਟ ਹੋਣ ਤੋਂ ਪਹਿਲਾਂ ਹੀ ਇਸ ਨੂੰ ਏਅਰਪਲੇਨ ਮੋਡ 'ਤੇ ਕਰ ਸਕਦੇ ਹੋ।


Rakesh

Content Editor

Related News