ਹੁਣ ਚੁਟਕੀਆਂ ’ਚ ਐਂਡਰਾਇਡ ਤੋਂ iOS ’ਚ ਟ੍ਰਾਂਸਫਰ ਹੋਵੇਗਾ WhatsApp ਦਾ ਡਾਟਾ, ਇਹ ਹੈ ਆਸਾਨ ਤਰੀਕਾ

07/22/2022 12:00:10 PM

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰ ਇੰਟਰਫੇਸ ਨੂੰ ਬਿਹਤਰ ਕਰਨ ਅਤੇ ਲੋੜ ਦੇ ਹਿਸਾਬ ਨਾਲ ਨਵੇਂ ਫੀਚਰਜ਼ ਐਡ ਕਰਨ ’ਤੇ ਲਗਾਤਾਰ ਕੰਮ ਕਰ ਰਿਹਾ ਹੈ। ਇਸੇ ਕ੍ਰਮ ’ਚ ਵਟਸਐਪ ’ਚ ਇਕ ਹੋਰ ਨਵਾਂ ਫੀਚਰ ਜੋੜਿਆ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣੀ ਚੈਟ ਹਿਸਟਰੀ ਨੂੰ ਐਂਡਰਾਇਡ ਤੋਂ ਆਈਫੋਨ ’ਚ ਟ੍ਰਾਂਸਫਰ ਕਰ ਸਕਦੇ ਹੋ। ਇਸ ਫੀਚਰ ਦਾ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਐਂਡਰਾਇਡ ਯੂਜ਼ਰਸ ਜੇਕਰ ਆਈ.ਓ.ਐੱਸ. ’ਤੇ ਸਵਿੱਚ ਕਰਦੇ ਹਨ ਤਾਂ ਉਨ੍ਹਾਂ ਨੂੰ ਵਟਸਐਪ ਤੋਂ ਡਾਟਾ ਦਾ ਬੈਕਅਪ ਬਣਾਉਣ ਅਤੇ ਉਸ ਨੂੰ ਨਵੇਂ ਫੋਨ ’ਚ ਟ੍ਰਾਂਸਫਰ ਕਰਨ ’ਚ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਵਟਸਐਪ ਦੇ ਇਸ ਨਵੇਂ ਫੀਚਰ ਨਾਲ ਹੁਣ ਇਨ੍ਹਾਂ ਯੂਜ਼ਰਸ ਨੂੰ ਡਾਟਾ ਟ੍ਰਾਂਸਫਰ ਦੀ ਚਿੰਤਾ ਨਹੀਂ ਕਰਨੀ ਹੋਵੇਗੀ। 

ਜੇਕਰ ਤੁਸੀਂ ਵੀ ਐਂਡਰਾਇਡ ਤੋਂ ਆਈਫੋਨ ’ਚ ਸ਼ਿਫਟ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਖਬਰ ’ਚ ਅਸੀਂ ਤੁਹਾਨੂੰ ਵਟਸਐਪ ਦੇ ਇਸ ਨਵੇਂ ਫੀਚਰ ਬਾਰੇ ਅਤੇ ਇਸਨੂੰ ਆਸਾਨੀ ਨਾਲ ਇਸਤੇਮਾਲ ਕਰਨ ਦੇ ਤਰੀਕੇ ਬਾਰੇ ਦੱਸਾਂਗੇ। 

ਇਹ ਵੀ ਪੜ੍ਹੋ– ਹੁਣ ਨਹੀਂ ਲਗਾਉਣੇ ਪੈਣਗੇ ਬੈਂਕ ਦੇ ਚੱਕਰ, ਘਰ ਬੈਠੇ Whatsapp ਜ਼ਰੀਏ ਹੋ ਜਾਣਗੇ ਇਹ ਕੰਮ, ਜਾਣੋ ਕਿਵੇਂ

ਇਹ ਜਾਣਕਾਰੀਆਂ ਹੋ ਸਕਦੀਆਂ ਹਨ ਟ੍ਰਾਂਸਫਰ

ਵਟਸਐਪ ਮੁਤਾਬਕ, ਯੂਜ਼ਰਸ ਜੇਕਰ ਐਂਡਰਾਇਡ ਫੋਨ ਤੋਂ ਆਈਫੋਨ ’ਤੇ ਸਵਿੱਚ ਕਰਦੇ ਹਨ ਤਾਂ ਉਹ ਵਟਸਐਪ ਅਕਾਊਂਟ ਨਾਲ ਸੰਬੰਧਿਤ ਸਾਰੀ ਜਾਣਕਾਰੀ ਨੂੰ ਟ੍ਰਾਂਸਫਰ ਕਰ ਸਕਦੇ ਹਨ। ਯੂਜ਼ਰਸ ਪ੍ਰੋਫਾਈਲ ਫੋਟੋ, ਪਰਸਨਲ ਚੈਟ, ਚੈਟ ਹਿਸਟਰੀ, ਮੀਡੀਆ ਗੈਲਰੀ ਅਤੇ ਸੈਟਿੰਗਸ ਨੂੰ ਵੀ ਐਂਡਰਾਇਡ ਤੋਂ ਆਈਫੋਨ ’ਚ ਟ੍ਰਾਂਸਫਰ ਕਰ ਸਕਦੇ ਹਨ। ਇਸ ਫੀਚਰ ਨਾਲ ਯੂਜ਼ਰਸ ਵਟਸਐਪ ਕਾਲ ਹਿਸਟਰੀ ਅਤੇ ਨਾਮ ਵਰਗੀ ਡਿਟੇਲ ਨੂੰ ਟ੍ਰਾਂਸਫਰ ਨਹੀਂ ਕਰ ਸਕਣਗੇ। 

ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਸ ਸਾਵਧਾਨ! ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਡਾਟਾ ਟ੍ਰਾਂਸਫਰ ਕਰਨ ਦਾ ਤਰੀਕਾ

- ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਪਲੇਅ ਸਟੋਰ ਤੋਂ Move to iOS ਐਪ ਡਾਊਨਲੋਡ ਕਰਨਾ ਹੋਵੇਗਾ।
- ਇਸ ਤੋਂ ਬਾਅਦ ਆਪਣੇ ਐਂਡਰਾਇਡ ਡਿਵਾਈਸ ’ਚ ਐਪ ਓਪਨ ਕਰੋ ਅਤੇ ਆਈ.ਓ.ਐੱਸ. ਤੋਂ ਕੋਡ ਨੂੰ ਸਕੈਨ ਕਰੋ।
- ਵਟਸਐਪ ਡਾਟਾ ਟ੍ਰਾਂਸਫਰ ਦੇ ਸਕਰੀਨ ’ਤੇ ਵਟਸਐਪ ਸਿਲੈਕਟ ਕਰੋ ਅਤੇ ਸਟਾਰਟ ’ਤੇ ਟੈਪ ਕਰੋ।
- ਇਸ ਤੋਂ ਬਾਅਦ ਡਾਟਾ ਇੰਪੋਰਟ ਹੋਣ ਲੱਗੇਗਾ। ਡਾਟਾ ਰੈਡੀ ਹੋਣ ਤੋਂ ਬਾਅਦ ਤੁਹਾਨੂੰ ਐਂਡਰਾਇਡ ਡਿਵਾਈਸ ਤੋਂ ਸਾਈਨ-ਆਊਟ ਕਰ ਦਿੱਤਾ ਜਾਵੇਗਾ।
- ਹੁਣ ਆਈ.ਓ.ਐੱਸ. ’ਤੇ ਪਰਤਨ ਲਈ ‘ਨੈਕਸਟ’ ’ਤੇ ਟੈਪ ਕਰੋ, ਇਸ ਤੋਂ ਬਾਅਦ ‘ਕੰਟੀਨਿਊ’ ’ਤੇ ਟੈਪ ਕਰੋ।
- ਇਸ ਤੋਂ ਬਾਅਦ Move to iOS ’ਤੇ ਟੈਪ ਕਰੋ ਅਤੇ ਆਪਣੇ ਆਈ.ਓ.ਐੱਸ. ਡਿਵਾਈਸ ’ਚ ਵਟਸਐਪ ਡਾਊਨਲੋਡ ਕਰੋ।
- ਵਟਸਐਪ ’ਤੇ ਆਪਣੇ ਉਸੇ ਨੰਬਰ ਨਾਲ ਲਾਗ-ਇਨ ਕਰੋ ਜਿਸ ਨਾਲ ਐਂਡਰਾਇਡ ’ਤੇ ਅਕਾਊਂਟ ਬਣਿਆ ਹੋਇਆ ਹੈ।
- ਲਾਗ-ਇਨ ਪੂਰਾ ਹੋਣ ’ਤੇ ਤੁਹਾਡੀ ਪੂਰੀ ਚੈਟ ਹਿਸਟਰੀ ਆਈ.ਓ.ਐੱਸ. ਡਿਵਾਈਸ ’ਚ ਆ ਜਾਵੇਗੀ।

ਇਹ ਵੀ ਪੜ੍ਹੋ– ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਦੇਸ਼ ’ਚ 78 YouTube ਨਿਊਜ਼ ਚੈਨਲਾਂ ’ਤੇ ਲਗਾਈ ਰੋਕ

ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਡਾਟਾ ਟ੍ਰਾਂਸਫਰ ਕਰਨ ਲਈ ਤੁਹਾਡੇ ਐਂਡਰਾਇਡ ਡਿਵਾਈਸ ’ਚ ਐਂਡਰਾਇਡ 5 ਜਾਂ ਇਸ ਤੋਂ ਉਪਰ ਵਾਲਾ ਵਰਜ਼ਨ ਹੋਣਾ ਚਾਹੀਦਾ ਹੈ। ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ’ਚ ਡਾਟਾ ਟ੍ਰਾਂਸਫਰ ਲਈ ਪਹਿਲਾਂ ਵਾਲੇ ਮੋਬਾਇਲ ਨੰਬਰ ਦੀ ਲੋੜ ਹੋਵੇਗੀ, ਜੋ ਐਂਡਰਾਇਡ ’ਚ ਇਸਤੇਮਾਲ ਹੋ ਰਿਹਾ ਹੈ। ਦੋਵਾਂ ਡਿਵਾਈਸ ਦਾ ਇਕ ਹੀ ਨੈੱਟਵਰਕ ਨਾਲ ਕੁਨੈਕਟ ਹੋਣਾ ਜ਼ਰੂਰੀ ਹੈ।

ਡਾਟਾ ਟ੍ਰਾਂਸਫਰ ਲਈ ਆਈ.ਓ.ਐੱਸ. ਡਿਵਾਈਸ ਦਾ ਨਵਾਂ ਹੋਣਾ ਜਾਂ ਉਸਨੂੰ ‘ਫੈਕਟਰੀ ਰੀਸੈੱਟ’ ਕਰਨਾ ਬੇਹੱਦ ਜ਼ਰੂਰੀ ਹੈ। ਇਨ੍ਹਾਂ ਸਾਰੀਆਂ ਸ਼ਰਤਾਂ ਦਾ ਧਿਆਨ ਰੱਖਕੇ ਹੀ ਤੁਸੀਂ ਐਂਡਰਾਇਡ ਤੋਂ ਆਈ.ਓ.ਐੱਸ. ਡਿਵਾਈਸ ’ਚ ਵਟਸਐਪ ਡਾਟਾ ਟ੍ਰਾਂਸਫਰ ਕਰ ਸਕੋਗੇ। ਇਕ ਵੀ ਸ਼ਰਤ ਪੂਰਾ ਨਾ ਕਰਨ ’ਤੇ ਤੁਹਾਨੂੰ ਡਾਟਾ ਟ੍ਰਾਂਸਫਰ ਕਰਨ ’ਚ ਪਰੇਸ਼ਾਨੀ ਆ ਸਕਦੀ ਹੈ।

ਇਹ ਵੀ ਪੜ੍ਹੋ– WhatsApp ਨੇ ਜਾਰੀ ਕੀਤੀ ਸ਼ਾਨਦਾਰ ਅਪਡੇਟ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ


Rakesh

Content Editor

Related News