Truecaller ’ਚ ਆਇਆ ਇਹ ਨਵਾਂ ਫੀਚਰ, ਹੁਣ ਕਿਸੇ ਵੀ ਕਾਲ ਨੂੰ ਇੰਝ ਕਰੋ ਰਿਕਾਰਡ

09/24/2018 4:30:28 PM

ਗੈਜੇਟ ਡੈਸਕ– Truecaller ਐਪ ਦਾ ਇਸਤੇਮਾਲ ਅਸੀਂ ਆਏ ਦਿਨ ਕਿਸੇ ਅਣਜਾਣ ਨੰਬਰ ਦਾ ਪਤਾ ਲਗਾਉਣ ਲਈ ਕਰਦੇ ਹਾਂ ਪਰ Truecaller ਨੇ ਹਾਲ ਹੀ ’ਚ ਕਈ ਨਵੇਂ-ਨਵੇਂ ਫੀਚਰਸ ਪੇਸ਼ ਕੀਤੇ ਹਨ। ਦਰਅਸਲ Truecaller ਦੇ ਪ੍ਰੀਮੀਅਮ ਫੀਚਰ ’ਚ ਹੁਣ ਯੂਜ਼ਰਸ਼ ਆਪਣੀ ਕਾਲ ਨੂੰ ਰਿਕਾਰਡ ਵੀ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਵੇਂ ਆਪਣੇ Truecaller ਐਪ ਰਾਹੀਂ ਕਿਸੇ ਵੀ ਕਾਲ ਨੂੰ ਰਿਕਾਰਡ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਆਸਾਨ ਸਟੈੱਪਸ ਬਾਰੇ...

ਸਭ ਤੋਂ ਪਹਿਲਾਂ ਤੁਹਾਡਾ Truecaller ਐਪ ਨਵੇਂ ਵਰਜਨ ’ਤੇ ਅਪਡੇਟ ਹੋਣਾ ਚਾਹੀਦਾ ਹੈ। ਇਹ ਸਟੈੱਪਸ Truecaller ਐਪ ਦੇ ਨਵੇਂ ਵਰਜਨ 9.13.7 ਜਾਂ ਫਿਰ ਉਸ ਤੋਂ ਉਪਰ ਦੇ ਵਰਜਨ ’ਤੇ ਹੀ ਕੰਮ ਕਰਦੇ ਹਨ।

ਸਟੈੱਪ-1: ਐਪ ਨੂੰ ਆਪਣੀ ਆਈ.ਡੀ. ਨਾਲ ਲਾਗ-ਇੰਨ ਕਰੋ। ਜੇਕਰ ਤੁਹਾਡਾ Truecaller ਐਪ ’ਤੇ ਅਕਾਊਂਟ ਨਹੀਂ ਤਾਂ ਪਹਿਲਾਂ ਅਕਾਊਂਟ ਬਣਾਓ।

ਸਟੈੱਪ-2: Truecaller ਐਪ ਦੇ ਹੋਮ ਸਕਰੀਨ ’ਤੇ ਜਾਓ। ਇਸ ਤੋਂ ਬਾਅਦ ਮੈਨਿਊ ’ਤੇ ਟੈਪ ਕਰੋ। ਇਥੇ ਤੁਹਾਨੂੰ ਖੱਬੇ ਪਾਸੇ Call Recordings ਦਾ ਆਪਸ਼ਨ ਦਿਖਾਈ ਦੇਵੇਗਾ, ਇਸ ’ਤੇ ਟੈਪ ਕਰੋ।

ਸਟੈੱਪ-3: ਇਸ ’ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਸਟਾਰਟ ਦਾ ਆਪਸ਼ਨ ਦਿਖਾਈ ਦੇਵੇਗਾ। ਇਸ ’ਤੇ ਟੈਪ ਕਰੋ। ਇਥੇ ਤੁਹਾਨੂੰ 14 ਦਿਨਾਂ ਦਾ ਟ੍ਰਾਇਲ ਪੈਕੇਜ ਇਸਤੇਮਾਲ ਕਰਨ ਨੂੰ ਮਿਲਦਾ ਹੈ। ਜੇਕਰ ਤੁਸੀਂ ਪ੍ਰੀਮੀਅਮ ਫੀਚਰ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਟਰਮਸ ਐਂਡ ਕੰਡੀਸ਼ਨ ਨੂੰ ਫਾਅਲੋ ਕਰੋ।

ਸਟੈੱਪ-4: ਇਸ ਤੋਂ ਬਾਅਦ ਤੁਹਾਨੂੰ Accept Usage Terms ਦਾ ਪਾਪ-ਅਪ ਦਿਸੇਗਾ, ਇਥੇ Accept ਬਟਨ ’ਤੇ ਟੈਪ ਕਰੋ। ਇਸ ਤੋਂ ਬਾਅਦ ਐਪ ਤੁਹਾਡੇ ਕੋਲੋਂ ਸਟੋਰੇਜ ਅਤੇ ਆਡੀਓ ਰਿਕਾਰਡ ਦਾ ਪਰਮਿਸ਼ਨ ਮੰਗੇਗਾ, ਇਸ ਲਈ Continue ’ਤੇ ਟੈਪ ਕਰੋ।

ਸਟੈੱਪ-5: ਹੁਣ ਤਹੁਾਡੇ ਸਾਹਮਣੇ Call Recording enabled ਪਾਪ-ਅਪ ਦਿਸੇਗਾ, ਇਥੇ View Recording Settings ਬਟਨ ’ਤੇ ਟੈਪ ਕਰੋ।

ਸਟੈੱਪ-6: ਹੁਣ ਤੁਸੀਂ ਆਡੀਓ ਰਿਕਾਰਡਿੰਗ ਨੂੰ Auto ਜਾਂ Manual ’ਚ ਸਿਲੈਕਟ ਕਰ ਸਕਦੇ ਹੋ।


Auto ਮੋਡ ’ਚ ਆਪਣੇ ਆਪ ਕਾਲ ਦੀ ਰਿਕਾਰਡਿੰਗ ਸ਼ੁਰੂ ਹੋ ਜਾਵੇਗੀ। ਜਦੋਂ ਕਿ Manual ਮੋਡ ’ਚ ਤੁਸੀਂ ਆਪਣੇ ਮਨ ਮੁਤਾਬਕ ਕਿਸੇ ਕਾਲ ਨੂੰ ਰਿਕਾਰਡਿੰਗ ਕਰ ਸਕਦੇ ਹੋ। ਤੁਹਾਡੀ ਸਾਰੀ ਕਾਲ ਰਿਕਾਰਡਿੰਗ ਫੋਨ ਦੀ ਇੰਟਰਲ ਸਟੋਰੇਜ ’ਚ ਸੇਵ ਮਿਲੇਗੀ।