WHATSAPP ਵਿਚ ਤੁਸੀਂ ਖੁਦ ਵੀ ਬਣਾ ਸਕਦੇ ਹੋ ਵੀਡੀਓ ਦਾ GIF, ਜਾਣੋ ਤਰੀਕਾ

02/23/2020 1:51:40 PM

ਨਵੀਂ ਦਿੱਲੀ—  WhatsApp 'ਚ ਕਈ ਇਸ ਤਰ੍ਹਾਂ ਦੇ ਫੀਚਰ ਹਨ, ਜਿਨ੍ਹਾਂ ਜ਼ਰੀਏ ਤੁਸੀਂ ਚੈਟਿੰਗ ਨੂੰ ਹੋਰ ਮਜ਼ੇਦਾਰ ਬਣਾ ਸਕਦੇ ਹੋ। GIF ਵੀ ਇਨ੍ਹਾਂ 'ਚੋਂ ਇਕ ਹੈ। ਪਿਛਲੇ ਇਕ-ਦੋ ਸਾਲਾਂ 'ਚ GIF ਮੈਸੇਜ ਦਾ ਰੁਝਾਨ ਕਾਫੀ ਵਧਿਆ ਹੈ। ਸਟਿੱਕਰਸ ਤੇ ਇਮੋਜੀ ਦੀ ਤਰ੍ਹਾਂ ਇਹ ਵੀ ਗੱਲਬਾਤ ਦੌਰਾਨ ਭਾਵਨਾਵਾਂ ਨੂੰ ਬਿਹਤਰ ਢੰਗ ਨਾਲ ਜ਼ਾਹਰ ਕਰਨ 'ਚ ਮਦਦ ਕਰਦਾ ਹੈ। ਬਹੁਤ ਸਾਰੇ ਯੂਜ਼ਰਜ਼ ਇਸ ਦਾ ਇਸਤੇਮਾਲ ਕਰਦੇ ਹਨ।


WhatsApp 'ਚ ਕਈ ਇਨ-ਬਿਲਟ GIF ਹਨ। ਹਾਲਾਂਕਿ, ਜੇਕਰ ਤੁਸੀਂ ਖੁਦ GIF ਬਣਾਉਣਾ ਚਾਹੁੰਦੇ ਹੋ ਤਾਂ WhatsApp 'ਚ ਤੁਹਾਨੂੰ ਇਹ ਵੀ ਸੁਵਿਧਾ ਮਿਲਦੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਵੀ ਵੀਡੀਓ ਨੂੰ ਥੋੜ੍ਹਾ ਕੱਟ ਕੇ GIF ਫਾਈਲ 'ਚ ਬਦਲ ਸਕਦੇ ਹੋ, ਤਾਂ ਆਓ ਜਾਣਦੇ ਹੋ GIF ਬਣਾਉਣ ਦਾ ਸੌਖਾ ਤਰੀਕਾ : GIF ਲਈ ਸਭ ਤੋਂ ਪਹਿਲਾਂ ਤੁਹਾਨੂੰ ਇਕ ਵੀਡੀਓ ਫਾਈਲ ਦੀ ਜ਼ਰੂਰਤ ਹੋਵੇਗੀ, ਨਾਲ ਹੀ WhatsApp ਨਵੀਨਤਮ ਸੰਸਕਰਣ 'ਚ ਅਪਡੇਟ ਕਰੋ। ਫਿਰ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ-



WhatsApp 'ਤੇ ਜਾ ਕੇ ਕੋਈ ਵੀ ਚੈਟ ਵਿੰਡੋ ਖੋਲ੍ਹੋ। ਹੁਣ ਅਟੈਚਮੈਂਟ ਆਈਕਨ 'ਤੇ ਟੈਪ ਕਰੋ ਅਤੇ ਗੈਲਰੀ ਤੋਂ ਉਸ ਵੀਡੀਓ ਦੀ ਚੋਣ ਕਰੋ ਜਿਸ ਨੂੰ ਤੁਸੀਂ GIF 'ਚ ਬਦਲਣਾ ਚਾਹੁੰਦੇ ਹੋ। ਹੁਣ ਤੁਹਾਨੂੰ ਵੀਡੀਓ ਨੂੰ ਟ੍ਰਿਮ ਕਰਨ ਦੇ ਨਾਲ ਟੈਕਸਟ ਤੇ ਇਮੋਜੀ ਜੋੜਨ ਦਾ ਵਿਕਲਪ ਮਿਲੇਗਾ। ਇੱਥੇ ਟ੍ਰਿਮ ਬਾਰ ਨੂੰ ਸਲਾਈਡ ਕਰਕੇ ਵੀਡੀਓ ਦੇ ਉਸ ਹਿੱਸੇ ਨੂੰ ਕੱਟ ਲਓ ਜਿਸ ਨੂੰ ਤੁਸੀਂ GIF ਬਣਾਉਣਾ ਚਾਹੁੰਦੇ ਹੋ। ਫਿਰ ਬਟਨ ਤੇ ਟੈਪ ਕਰਕੇ GIF ਜਿਸ ਨੂੰ ਭੇਜਣਾ ਹੈ ਭੇਜ ਦਿਓ।