64MP ਦੇ ਰੀਅਰ ਕੈਮਰੇ ਨਾਲ ਲਾਂਚ ਹੋਇਆ Honor X20 SE

06/30/2021 1:03:02 PM

ਗੈਜੇਟ ਡੈਸਕ– ਹੁਵਾਵੇਈ ਦੇ ਸਬ-ਬ੍ਰਾਂਡ ਆਨਰ ਨੇ ਆਪਣਾ ਨਵਾਂ ਸਮਾਰਟਫੋਨ Honor X20 SE ਲਾਂਚ ਕਰ ਦਿੱਤਾ ਹੈ। ਫੋਨ ਨੂੰ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਾਂਚ ਕੀਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਕੈਮਰੇ ਦਾ ਡਿਜ਼ਾਇਨ ਕੈਪਸੂਲ ਦੇ ਆਕਰ ਦਾ ਹੈ। ਇਸ ਤੋਂ ਇਲਾਵਾ ਫੋਨ ’ਚ ਪੰਚਹੋਲ ਡਿਸਪਲੇਅ ਹੈ। 

Honor X20 SE ਦੀ ਕੀਮਤ
ਫੋਨ ਦੀ ਕੀਮਤ 1,799 ਚੀਨੀ ਯੁਆਨ (ਕਰੀਬ 20,600 ਰੁਪਏ) ਹੈ। ਇਹ ਕੀਮਤ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਉਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,999 ਚੀਨੀ ਯੁਆਨ (ਕਰੀਬ 22,900 ਰੁਪਏ) ਫੋਨ ਦੀ ਵਿਕਰੀ ਚਾਰ ਰੰਗਾਂ ’ਚ ਹੋਵੇਗੀ ਜਿਨ੍ਹਾਂ ’ਚ ਮੈਜਿਕ ਨਾਈਟ ਬਲੈਕ, ਬਲਿਊ ਵਾਟਰ ਐਮਰਲਡ, ਟਾਈਟੇਨੀਅਮ ਸਿਲਵਰ ਅਤੇ ਚੈਰੀ ਪਿੰਕ ਗੋਲਡ ਸ਼ਾਮਲ ਹਨ। ਇਸ ਦੀ ਵਿਕਰੀ 9 ਜੂਨ ਤੋਂ ਚੀਨ ’ਚ ਸ਼ੁਰੂ ਹੋਵੇਗੀ। ਭਾਰਤੀ ਬਾਜ਼ਾਰ ’ਚ ਇਸ ਦੀ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। 

Honor X20 SE ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ ਮੈਜਿਕ ਯੂ.ਆਈ. 4.1 ਦਿੱਤਾ ਗਿਆ ਹੈ। ਇਸ ਫੋਨ ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਟੀ.ਐੱਫ.ਟੀ. ਐੱਲ.ਸੀ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ, 8 ਜੀ.ਬੀ. ਰੈਮ+128 ਜੀ.ਬੀ. ਤਕ ਦੀ ਸਟੋਰੇਜ ਹੈ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ ਅਤੇ ਤੀਜਾ ਲੈੱਨਜ਼ ਵੀ 2 ਮੈਗਾਪਿਕਸਲ ਦਾ ਹੈ। ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 4000mAh ਦੀ ਬੈਟਰੀ ਦਿੱਤੀ ਗਈ ਹੈ ਜੋ 22.5 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ ਵਾਈ-ਫਾਈ 802.11 ਏਸੀ, ਬਲੂਟੂਥ ਵੀ5.1, ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਦਾ ਆਡੀਓ ਜੈੱਕ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 


Rakesh

Content Editor

Related News