ਗਲੋਬਲੀ ਮਾਰਕੀਟ 'ਚ ਲਾਂਚ ਹੋਇਆ ਆਨਰ ਵੀਊ 20, ਜਾਣੋ ਕੀਮਤ ਤੇ ਫੀਚਰਸ

01/23/2019 12:00:19 PM

ਗੈਜੇਟ ਡੈਸਕ- ਹੁਆਵੇਈ ਦੇ ਆਨਰ ਬਰਾਂਡ ਨੇ ਪੈਰਿਸ 'ਚ ਆਪਣੇ ਸਮਾਰਟਫੋਨ ਆਨਰ ਵੀਊ 20 ਨੂੰ ਗਲੋਬਲ ਲਾਂਚ ਕਰ ਦਿੱਤਾ। ਇਸ ਸਮਾਰਟਫੋਨ ਨੂੰ ਚੀਨ 'ਚ ਪਿਛਲੇ ਮਹੀਨੇ ਲਾਂਚ ਕੀਤਾ ਗਿਆ ਸੀ ਤੇ ਇਸ ਨੂੰ ਅਗਲੇ ਕੁੱਝ ਹਫਤਿਆਂ 'ਚ ਦੂਜੇ ਮਾਰਕੀਟਸ 'ਚ ਵੀ ਪੇਸ਼ ਕੀਤਾ ਜਾਵੇਗਾ। ਭਾਰਤ 'ਚ ਇਹ ਸਮਾਰਟਫੋਨ 29 ਜਨਵਰੀ ਨੂੰ ਲਾਂਚ ਹੋਵੇਗਾ। ਇਸ ਸਮਾਰਟਫੋਨ ਨੂੰ ਐਕਸਕਲੂਜ਼ਿਵ ਅਮੇਜ਼ਾਨ ਇੰਡੀਆ 'ਤੇ ਵੇਚਿਆ ਜਾਵੇਗਾ। ਇਸ ਸਮਾਰਟਫੋਨ ਨੂੰ ਪਹਿਲਾਂ ਹੀ ਪ੍ਰੀ-ਆਰਡਰ ਲਈ ਪੇਸ਼ ਕੀਤਾ ਜਾ ਚੁੱਕਿਆ ਹੈ। ਪ੍ਰੀ-ਆਰਡਰ ਕਰਨ ਵਾਲੇ ਯੂਜ਼ਰਸ ਨੂੰ ਇਸ ਸਮਾਰਟਫੋਨ ਦੇ ਨਾਲ ਆਨਰ ਬਰਾਂਡਿਡ ਬਲੂਟੁੱਥ ਈਅਰਫੋਨ ਮੁਫਤ ਦਿੱਤੇ ਜਾ ਰਹੇ ਹਨ। 

ਆਨਰ ਵੀਊ 20 ਦੀ ਕੀਮਤ
ਹਾਨਰ ਵੀਊ 20 ਦੀ ਕੀਮਤ 569 ਯੂਰੋ (ਕਰੀਬ 46,100 ਰੁਪਏ) ਜਾਂ 499 ਗ੍ਰੇਟ ਬ੍ਰੀਟੇਨ ਪਾਊਂਡ (ਕਰੀਬ 46,100 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਸ ਮੁੱਲ 'ਚ 6 ਜੀ. ਬੀ ਰੈਮ+ 128 ਜੀ. ਬੀ ਸਟੋਰੇਜ਼ ਵੇਰੀਐਂਟ ਵੇਚਿਆ ਜਾਵੇਗਾ। ਫੋਨ ਦਾ ਇੱਕ 8 ਜੀ. ਬੀ ਰੈਮ ਤੇ 256 ਜੀ. ਬੀ ਸਟੋਰੇਜ ਵੇਰੀਐਂਟ ਨੂੰ 649 ਯੂਰੋ (ਕਰੀਬ 52,500 ਰੁਪਏ) ਜਾਂ 579 ਗ੍ਰੇਟ ਬ੍ਰਿਟੇਨ ਪਾਊਂਡ (ਕਰੀਬ 53,500 ਰੁਪਏ) 'ਚ ਵੇਚਿਆ ਜਾਵੇਗਾ। 6 ਜੀ. ਬੀ ਰੈਮ ਵਾਲਾ ਵੇਰੀਐਂਟ ਮਿਡਨਾਈਟ ਬਲੈਕ ਤੇ ਸੇਫਾਇਰ ਬਲੂ ਰੰਗ 'ਚ ਵਿਕੇਗਾ। Moschino Co-Design ਐਡੀਸ਼ਨ ਨੂੰ ਫੈਂਟਮ ਬਲੂ ਤੇ ਫੈਂਟਮ ਰੈੱਡ ਕਲਰ 'ਚ ਉਪਲੱਬਧ ਕਰਾਇਆ ਜਾਵੇਗਾ।

Honor View 20 ਦੇ ਸਪੈਸੀਫਿਕੇਸ਼ਨ
8onor View 20 ਆਊਟ ਆਫ ਬਾਕਸ ਐਂਡ੍ਰਾਇਡ 9.0 ਪਾਈ 'ਤੇ ਅਧਾਰਿਤ ਮੈਜਿਕ ਯੂ. ਆਈ 2.0.1 'ਤੇ ਚੱਲੇਗਾ। ਇਸ 'ਚ 6.4 ਇੰਚ ਦੀ ਫੁੱਲ- ਐੱਚ. ਡੀ+ (1080x2310 ਪਿਕਸਲ) ਟੀ.ਐੱਫ. ਟੀ ਐਲ. ਸੀ. ਡੀ ਡਿਸਪਲੇਅ ਹੈ, 19.5:9 ਆਸਪੈਕਟ ਰੇਸ਼ਿਓ ਦੇ ਨਾਲ। ਇਸ 'ਚ ਕੰਪਨੀ ਦੇ ਲੇਟੈਸਟ 7 ਐੱਨ. ਐੱਮ ਆਕਟਾ-ਕੋਰ ਹਾਈ-ਸਿਲੀਕਾਨ ਕਿਰਨ 980 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਰੈਮ ਦੇ ਦੋ ਆਪਸ਼ਨ ਹਨ- 6 ਜੀ. ਬੀ ਤੇ 8 ਜੀ. ਬੀ। ਇਨਬਿਲਟ ਸਟੋਰੇਜ ਦੇ ਵੀ ਦੋ ਆਪਸ਼ਨ ਹਨ- 128 ਜੀ. ਬੀ ਤੇ 256 ਜੀ.ਬੀ। ਫੋਨ 'ਚ ਮਾਈਕ੍ਰੋ ਐੱਸ. ਡੀ ਕਾਰਡ ਲਈ ਕੋਈ ਸਪੋਰਟ ਨਹੀਂ ਹੈ।

ਕੈਮਰਾ ਸੈਟਅਪ 'ਚ 48 ਮੈਗਾਪਿਕਸਲ ਦਾ Sony IMX586 ਸੈਂਸਰ ਹੈ। ਇਹ ਪ੍ਰਾਇਮਰੀ ਸੈਂਸਰ ਐੱਫ/1.8 ਅਪਰਚਰ, 960 ਫ੍ਰੇਮ ਪ੍ਰਤੀ ਸੈਕਿੰਡ ਸਲੋਅ ਮੋਸ਼ਨ ਵੀਡੀਓ ਰਿਕਾਰਡਿੰਗ ਸਪੋਰਟ, ਆਟੋ-ਫੋਕਸ, ਏ. ਆਈ. ਐੱਚ. ਡੀ.ਆਰ. ਤੇ ਐੱਲ. ਈ. ਡੀ ਫਲੈਸ਼ ਨਾਲ ਲੈਸ ਹੈ। ਇਸ ਦੇ ਨਾਲ 3D Time of Flight (ToF) ਸੈਂਸਰ ਵੀ ਕੰਮ ਕਰੇਗਾ। ਇਸ 'ਤੇ ਈਮੇਜ ਦੀ ਡੈਪਥ ਕੈਪਚਰ ਕਰਨ ਦੀ ਜ਼ਿੰਮੇਦਾਰੀ ਹੈ। ਫਰੰਟ ਪੈਨਲ 'ਤੇ ਐਫ/2.0 ਅਪਰਚਰ ਵਾਲਾ 25 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਫਿਕਸਡ ਫੋਕਸ ਸੈਂਸਰ ਹੈ। ਏ. ਆਈ ਫੋਟੋ, ਨਾਈਟ ਸੀਨ, ਪੋਰਟਰੇਟ, ਫਨ ਏ. ਆਰ, ਟਾਈਮ-ਲੈਪਸ ਫੋਟੋਗਰਾਫੀ ਤੇ ਸਲੋਅ-ਮੋਸ਼ਨ ਜਿਹੇ ਕੈਮਰਾ ਫੀਚਰ ਇਸ ਫੋਨ ਦਾ ਹਿੱਸਾ ਹਨ।   

ਹਾਨਰ ਵਿਊ 20 ਦੀ ਬੈਟਰੀ 4,000 ਐੱਮ. ਏ. ਐੱਚ ਦੀ ਹੈ। ਇਹ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਨੇ ਪਹਿਲਾਂ ਹੀ ਦੱਸਿਆ ਸੀ ਕਿ Honor View 20 ਲਿੰਕ ਟਰਬੋ ਟੈਕਨਾਲੋਜੀ ਦੇ ਨਾਲ ਆਉਂਦਾ ਹੈ। ਇਸ ਤਕਨੀਕ ਦੀ ਨਾਲ ਫੋਨ ਆਪਣੇ ਆਪ ਹੀ ਡਾਟਾ ਤੇ ਵਾਈ-ਫਾਈ ਦੇ 'ਚ ਸਵਿੱਚ ਕਰ ਲੈਂਦਾ ਹੈ। ਬਲੂਟੁੱਥ 5.0, ਵਾਈਫਾਈ 802.11ਏ/ਬੀ/ਜੀ/ਐਨ/ਏ. ਸੀ, ਜੀ. ਪੀ. ਐੱਸ/ਏ-ਜੀ. ਪੀ. ਐੱਸ ਤੇ ਯੂ. ਐੱਸ. ਬੀ ਟਾਈਪ-ਸੀ ਜਿਹੇ ਫੀਚਰ ਫੋਨ ਦਾ ਹਿੱਸਾ ਹਨ।