48MP ਕੈਮਰਾ ਤੇ ਲਿੰਕ ਟਰਬੋ ਫੀਚਰ ਨਾਲ Honor V20 ਲਾਂਚ
Wednesday, Dec 26, 2018 - 05:12 PM (IST)

ਗੈਜੇਟ ਡੈਸਕ - ਹੁਵਾਵੇਈ ਦੇ ਸਭ ਬਰਾਂਡ Honor ਨੇ V20 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ ਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਜਿਸ ਦੀ ਡਿਸਪਲੇਅ 'ਚ ਹੋਲ ਦਿੱਤਾ ਗਿਆ ਹੈ। ਪਰ ਇਸ ਹੋਲ 'ਚ ਕੰਪਨੀ ਨੇ ਫਰੰਟ ਕੈਮਰਾ ਦਿੱਤਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਇਸਸ ਨੂੰ ਕਾਫ਼ੀ ਖਾਸ ਬਣਾ ਰਿਹਾ ਹੈ। ਕੰਪਨੀ ਨੇ ਇਸ ਦੇ ਨਾਲ ਲਿੰਕ ਟਰਬੋ ਫੀਚਰ ਦਿੱਤਾ ਹੈ ਅਤੇ ਇਸ ਦੇ ਰਾਹੀਂ ਬਿਹਤਰ ਨੈੱਟਵਰਕ ਸਪੀਡ ਨੂੰ ਵੇਖਦੇ ਹੋਇਆ ਤੁਹਾਡਾ ਸਮਾਰਟਫੋਨ ਵਾਈਫਾਈ ਤੋਂ LTE ਤੇ LTEਤੋਂ ਵਾਈਫਾਈ 'ਚ ਕੁਨੈੱਕਟ ਹੋਵੇਗਾ। ਇਹ ਫੀਚਰ ਸਮਾਰਟਫੋਨ 'ਚ ਦਿੱਤੇ AI ਦੇ ਤਹਿਤ ਕੰਮ ਕਰਦਾ ਹੈ ਤੇ ਯੂਜ਼ਰ ਜਰੂਰਤ ਨੂੰ ਸਮਝਦੇ ਹੋਏ ਨੈੱਟਵਰਕ ਚੇਂਜ ਕਰਦਾ ਹੈ। ਇਸ ਸਮਾਰਟਫੋਨ ਦੀ ਗਲੋਬਲ ਲਾਂਚਿੰਗ 22 ਜਨਵਰੀ ਨੂੰ ਪੈਰੀਸ 'ਚ ਹੋਵੇਗੀ ਤੇ ਇਸ ਨੂੰ ਗਲੋਬਲ Honor View 20 ਨਾ ਨਾਲ ਲਾਂਚ ਕੀਤਾ ਜਾਵੇਗਾ।
ਕੀਮਤ
Honor V20 ਦੇ ਬੇਸ ਵੇਰੀਐਂਟ ਕੀਮਤ 2999 ਯੂਆਨ (ਲਗਭਗ 30,000 ਰੁਪਏ) ਹੈ, ਜਦੋਂ ਕਿ ਦੂਜੇ ਵੇਰੀਐਂਟ 'ਚ ਦੀ ਕੀਮਤ 3499 ਯੂਆਨ (ਲਗਭਗ 35,500 ਰੁਪਏ) ਹੈ। ਇਸ ਸਮਾਰਟਫੋਨ ਦਾ ਸਪੈਸ਼ਲ Moschino ਐਡੀਸ਼ਨ ਵੀ ਲਾਂਚ ਹੋਇਆ ਹੈ ਜਿਸ 'ਚ 8GB ਰੈਮ ਦੇ ਨਾਲ 256GB ਇੰਟਰਨਲ ਮੈਮਰੀ ਦਿੱਤੀ ਗਈ ਹੈ ਅਤੇ ਇਸ ਦੀ ਕੀਮਤ 3999 ਯੂਆਨ (ਲਗਭਗ 40,000 ਰੁਪਏ) ਹੈ।ਸਪੈਸੀਫਿਕੇਸ਼ਨਸ
ਇਸ 'ਚ 6.4 ਇੰਚ ਦੀ ਫੁੱਲ ਐੱਚ. ਡੀ ਡਿਸਪਲੇਅ ਦਿੱਤੀ ਗਈ ਹੈ ਤੇ ਇਸ 'ਚ Kirin 980 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 8GB ਰੈਮ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ ਤੇ ਕੰਪਨੀ ਮੁਤਾਬਕ ਇਹ ਸਮਾਰਟਫੋਨ ਸੁਪਰ ਫਾਸਟ ਚਾਰਜ ਟੈਕਨਾਲੋਜੀ ਸਪੋਰਟ ਕਰਦੀ ਹੈ। ਇਸ 'ਚ 1ndroid Pie ਬੇਸਡ MagicUI 2.0 ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ ਗਲੋਬਲ ਵਰਜਨ 'ਚ EMUI 9.0 ਦਿੱਤਾ ਜਾਵੇਗਾ।ਕੈਮਰਾ
ਫੋਟੋਗਰਾਫੀ ਲਈ ਇਸ 'ਚ 48 ਮੈਗਾਪਿਕਸਲ ਦਾ ਮੁੱਖ ਕੈਮਰਾ ਹੈ ਤੇ ਕੰਪਨੀ ਨੇ ਇਸ 'ਚ ONY IMX 586 ਸੈਂਸਰ ਯੂਜ਼ ਕੀਤਾ ਹੈ। ਇਸ 'ਚ ਦਿੱਤੀ ਗਈ ਚਿਪਸੈੱਟ ਦੀ ਵਜ੍ਹਾ ਨਾਲ 48 ਮੈਗਾਪਿਕਸਲ AI HDR ਮੋਡ ਮਿਲੇਗਾ ਜਿਸ ਦੇ ਨਾਲ ਹਾਈ ਡੈਫੀਨੇਸ਼ਨ ਈਮੇਜ ਕ੍ਰਿਏਟ ਹੋਣਗੀਆਂ। ਉਥੇ ਹੀ ਇਸ ਦਾ ਫਰੰਟ ਕੈਮਰਾ 25 ਮੈਗਾਪਿਕਸਲ ਦਾ ਹੈ।