Honor Play ਨੂੰ ਨਵੀਂ ਅਪਡੇਟ ''ਚ ਮਿਲਿਆ ਫੁੱਲ ਸਕਰੀਨ ਨੈਵੀਗੇਸ਼ਨ ਜੈਸਚਰ

09/19/2018 10:59:20 AM

ਗੈਜੇਟ ਡੈਸਕ— ਜਿਥੇ ਇਕ ਪਾਸੇ ਐਂਡਰਾਇਡ ਸਮਾਰਟਫੋਨ ਕੰਪਨੀਆਂ ਵੱਡੀ ਸਕਰੀਨ ਅਤੇ ਪਤਲੇ ਬੇਜ਼ਲ ਦੇ ਨਾਲ ਡਿਵਾਈਸ ਨੂੰ ਲਾਂਚ ਕਰਨਾ ਪਸੰਦ ਕਰ ਰਹੀਆਂ ਹਨ, ਉਥੇ ਹੀ ਨਾਲ-ਨਾਲ ਇਨ੍ਹਾਂ ਲਈ ਆਨ-ਸਕਰੀਨ ਨੈਵੀਗੇਸ਼ਨ ਬਟਨ ਵਰਗੇ ਜ਼ਰੂਰੀ ਯੂ.ਆਈ. ਕੰਪੋਨੈਂਟ ਵੀ ਹੌਲੀ-ਹੌਲੀ ਅਪਗ੍ਰੇਡ ਕੀਤੇ ਜਾ ਰਹੇ ਹਨ। ਜੈਸਚਰ ਬੇਸਡ ਨੈਵੀਗੇਸ਼ਨ ਇਨ੍ਹਾਂ ਅਪਗ੍ਰੇਡਸ 'ਚੋਂ ਸਭ ਤੋਂ ਵੱਡਾ ਅਪਗ੍ਰੇਡ ਹੈ। ਇਥੋਂ ਤਕ ਕਿ ਗੂਗਲ ਦੇ ਨਵੇਂ ਐਂਡਰਾਇਡ 9.0 ਪਾਈ ਰਿਲੀਜ਼ ਅਪਗ੍ਰੇਡਸ 'ਚੋਂ ਸਭ ਤੋਂ ਵੱਡਾ ਅਪਗ੍ਰੇਡ ਇਸੇ ਨੂੰ ਲੈ ਕੇ ਦੇਖਣ ਨੂੰ ਮਿਲਿਆ ਹੈ। ਇਸ ਜੈਸਚਰ ਨੂੰ ਪਾਉਣ ਵਾਲੇ ਸਮਾਰਟਫੋਨ ਦੀ ਲਿਸਟ 'ਚ ਸ਼ਮਲ ਹੋਣ ਵਾਲਾ ਸਭ ਤੋਂ ਨਵਾਂ ਸਮਾਰਟਫੋਨ ਹੁਵਾਵੇ ਦਾ ਸਬ-ਬ੍ਰਾਂਡ ਆਨਰ ਦਾ ਗੇਮਿੰਗ-ਸੈਂਟ੍ਰਿਕ ਸਮਾਰਟਫੋਨ ਆਨਰ ਪਲੇਅ ਹੈ ਜੋ ਪਿਛਲੇ ਮਹੀਨੇ ਭਾਰਤ 'ਚ ਲਾਂਚ ਹੋਇਆ ਸੀ।

MySmartPrice ਦੀ ਇਕ ਰਿਪੋਰਟ ਮੁਤਾਬਕ ਆਨਰ ਪਲੇਅ ਹੁਣ EMUI 8.2 ਲਈ ਇਕ ਨਵਾਂ ਓ.ਟੀ.ਏ. ਅਪਡੇਟ ਰਿਸੀਵ ਕਰ ਰਿਹਾ ਹੈ। ਇਹ ਅਪਡੇਟ ਐਂਡਰਾਇਡ 8.1 ਓਰੀਓ 'ਤੇ ਬੇਸਡ ਹੈ। ਸਾਫਟਵੇਅਰ ਵਰਜਨ ਨੰਬਰ 8.2.0.141 ਦੇ ਨਾਲ ਆਉਣ ਵਾਲੇ ਇਹ ਅਪਡੇਟ ਸਮਾਰਟਫੋਨ 'ਤੇ ਫੁੱਲ-ਸਕਰੀਨ ਨੈਵੀਗੇਸ਼ਨ ਜੈਸਚਰ ਜੋੜਦਾ ਹੈ ਜਿਸ ਨਾਲ ਤੁਸੀਂ ਆਨ-ਸਕਰੀਨ ਨੈਵੀਗੇਸ਼ਨ ਬਟਨ ਤੋਂ ਛੁਟਕਾਰਾ ਪਾ ਸਕਦੇ ਹੋ।

ਫਿਲਹਾਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਜੈਸਚਰ ਆਨਰ ਪਲੇ 'ਤੇ ਕਿਵੇਂ ਕੰਮ ਕਰਨਗੇ ਪਰ ਕਾਫੀ ਹੱਦ ਤਕ ਇਹ ਸੰਭਾਵਨਾ ਹੈ ਕਿ ਇਹ ਬਾਕੀ ਸਮਾਰਟਫੋਨ ਦੀ ਤਰ੍ਹਾਂ ਹੀ ਕੰਮ ਕਰੇਗਾ। ਇਹ ਓ.ਟੀ.ਏ. ਅਪਡੇਟ ਫੇਸਡ ਰੋਲ ਆਊਟ ਹੈ ਇਸ ਲਈ ਅਪਡੇਟ ਪ੍ਰਾਪਤ ਕਰਨ 'ਚ ਕੁਝ ਆਨਰ ਪਲੇਅ ਯੂਨਿਟਸ ਨੂੰ ਥੋੜ੍ਹਾ ਸਮਾਂ ਲੱਗ ਸਕਦਾ ਹੈ।