ਆਨਰ ਨੇ ਲਾਂਚ ਕੀਤੀ ਕਾਲਿੰਗ ਸਮਾਰਟਵਾਚ Watch Magic 2 ਤੇ Band 5i

01/14/2020 4:15:19 PM

ਗੈਜੇਟ ਡੈਸਕ– ਆਨਰ ਨੇ ਭਾਰਤ ’ਚ Watch Magic 2 ਅਤੇ Honor Band 5i ਲਾਂਚ ਕੀਤੇ ਹਨ। ਦਿੱਲੀ ’ਚ ਆਯੋਜਿਤ ਇਕ ਈਵੈਂਟ ’ਚ ਕੰਪਨੀ ਨੇ ਆਨਰ 9ਐਕਸ ਦੇ ਨਾਲ ਦੋ ਨਵੇਂ ਪ੍ਰੋਡਕਟਸ ਲਾਂਚ ਕੀਤੇ ਹਨ। ਦੱਸ ਦੇਈਏ ਕਿ ਇਹ ਪ੍ਰੋਡਕਟਸ ਪਹਿਲਾਂ ਹੀ ਦੂਜੇ ਬਾਜ਼ਾਰਾਂ ’ਚ ਲਾਂਚ ਕੀਤੇ ਜਾ ਚੁੱਕੇ ਹਨ। ਆਨਰ ਨੇ ਦੋ ਬਲੂਟੁੱਥ ਈਅਰਫੋਨਜ਼ ਵੀ ਲਾਂਚ ਕੀਤੇ ਹਨ। ਸਪੋਰਟ ਪ੍ਰੋ ਦੀ ਕੀਮਤ 3,999 ਰੁਪਏ ਹੈ, ਜਦਕਿ ਆਨਰ ਸਪੋਰਟ ਦੀ ਕੀਮਤ 1,999 ਰੁਪਏ ਹੈ। ਫਿਲਹਾਲ ਇਨ੍ਹਾਂ ਦੋਵਾ ਈਅਰਫੋਨਜ਼ ਦੀ ਉਪਲੱਬਧਤਾ ਬਾਰੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। 

Honor Watch Magic 2 ਦੀ ਕੀਮਤ
ਆਨਰ ਵਾਚ ਮੈਜਿਕ 2 ਦੋ ਮਾਡਲਾਂ ’ਚ ਉਪਲੱਬਧ ਹੈ, ਇਕ 42mm ਵੇਰੀਐਂਟ ਅਤੇ ਦੂਜਾ 46mm ਵੇਰੀਐਂਟ। ਇਸ ਦੇ 46mm ਮਾਡਲ ਦੀ ਕੀਮਤ 12,999 ਰੁਪਏ (ਚਾਰਕੋਲ ਬਲੈਕ ਕਲਰ) ਅਤੇ 14,999 ਰੁਪਏ (ਫਲੈਕਸ ਬ੍ਰਾਊਨ ਕਲਰ) ਰੱਖੀ ਗਈ ਹੈ। ਉਥੇ ਹੀ 42mm ਮਾਡਲ ਦੀ ਕੀਮਤ 11,999 ਰੁਪਏ (ਬਲੈਕ ਕਲਰ) ਅਤੇ 14,999 ਰੁਪਏ (ਗੋਲਡ ਕਲਰ) ਰੱਖੀ ਗਈ ਹੈ। ਇਨ੍ਹਾਂ ਦੀ ਸੇਲ 19 ਜਨਵਰੀ ਤੋਂ ਐਮਾਜ਼ੋਨ ਇੰਡੀਆ ’ਤੇ ਹੋਵੇਗੀ। 

Honor Watch Magic 2 ਦੇ ਫੀਚਰਜ਼
ਵਾਚ ਮੈਜਿਕ 2 ਦੇ 42mm ਵੇਰੀਐਂਟ ’ਚ 1.2 ਇੰਚ ਦੀ ਅਮੋਲੇਡ ਡਿਸਪਲੇਅ ਹੈ, ਉਥੇ ਹੀ 46mm ਮਾਡਲ ’ਚ 1.39 ਇੰਚ ਦੀ ਅਮੋਲੇਡ ਡਿਸਪਲੇਅ ਮਿਲਦੀ ਹੈ। ਇਸ ਵਿਚ ਹਾਰਟ ਰੇਟ ਮਾਨੀਟਰ ਦੇ ਨਾਲ ਹੀ ਜੀ.ਪੀ.ਐੱਸ. ਸਿਸਟਮ  ਵੀ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਫੀਚਰ ਦਾ ਇਸਤੇਮਾਲ ਕਰਨ ਤੋਂ ਬਾਅਦ ਵੀ ਬੈਟਰੀ 7 ਦਿਨ ਤਕ ਚੱਲ ਜਾਂਦੀ ਹੈ। ਉਥੇ ਹੀ ਕੰਪਨੀ ਦਾਅਵਾ ਕਰਦੀ ਹੈ ਕਿ ਮੈਜਿਕ ਵਾਚ 2 ਦੇ 46mm ਵੇਰੀਐਂਟ ’ਚ 14 ਦਿਨ ਦੀ ਬੈਟਰੀ ਲਾਈਫ ਮਿਲਦੀ ਹੈ। ਆਨਰ ਨੇ ਦੱਸਿਆ ਕਿ ਇਸ ਵਾਚ ’ਚ ਕਿਰਿਨ ਏ1 ਚਿਪਸੈੱਟ ਦਿੱਤਾ ਗਿਆ ਹੈ, ਜਿਸ ਕਾਰਨ ਇੰਨੀ ਲੰਬੀ ਬੈਟਰੀ ਲਾਈਫ ਮਿਲ ਪਾਉਂਦੀ ਹੈ। 

ਸਮਾਰਟਵਾਚ ’ਚ ਬਲੂਟੁੱਥ ਕਾਲਿੰਗ ਵੀ ਮਿਲਦੀ ਹੈ। ਸਮਾਰਟਫੋਨ ਨਾਲ ਕੁਨੈਕਟ ਕਰਨ ਤੋਂ ਬਾਅਦ ਤੁਸੀਂ ਫੋਨ ਤੋਂ 150 ਮੀਟਰ ਦੀ ਦੂਰੀ ਤਕ ਵੀ ਇਸ ਰਾਹੀਂ ਕਾਲ ਰਿਸੀਵ ਕਰ ਸਕਦੇ ਹੋ। ਇਹ ਆਈ.ਓ.ਐੱਸ. ਅਤੇ ਐਂਡਰਾਇਜ ਦੋਵਾਂ ਸਮਾਰਟਫੋਨ ਦੇ ਨਾਲ ਕੰਮ ਕਰਦੀ ਹੈ। ਇਸ ਵਿਚ 4 ਜੀ.ਬੀ. ਦੀ ਸਟੋਰੇਜ ਮਿਲਦੀ ਹੈ ਜਿਸ ਨਾਲ 500 ਗਾਣੇ ਸਟੋਰ ਕੀਤੇ ਜਾ ਸਕਦੇ ਹਨ ਅਤੇ ਮਿਊਜ਼ਿਕ ਸੁਣਨ ਲਈ ਸਪੀਕਰ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਹ 5ATM ਵਾਟਰ ਰੈਜਿਸਟੈਂਟ ਦੇ ਨਾਲ ਆਉਂਦੀ ਹੈ। ਇਸ ਵਿਚ 8 ਆਊਟਡੋਰ ਅਤੇ 7 ਇਨਡੋਰ ਸਪੋਰਟਸ ਮੋਡ, ਵਰਚੁਅਲ ਪੇਸ-ਸੈਟਰ ਅਤੇ ਸਲੀਪ ਡਿਸਆਰਡਰ ਡਾਇਗਨੋਸਿਸ ਵਰਗੀਆਂ ਵਿਸ਼ੇਸ਼ਤਾਵਾਂ ਵੀ ਹਨ। 

Honor Band 5i ਦੀ ਕੀਮਤ ਤੇ ਫੀਚਰਜ਼
Honor Band 5i ਇਕ ਫਿੱਟਨੈੱਸ ਬੈਂਡ ਹੈ, ਜਿਸ ਦੀ ਕੀਮਤ 1999 ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ 19 ਜਨਵਰੀ ਤੋਂ ਐਮਾਜ਼ੋਨ ਇੰਡੀਆ ’ਤੇ ਸ਼ੁਰੂ ਹੋਵੇਗੀ। ਇਸ ਵਿਚ 2.43 ਸੈ.ਮੀ. ਦੀ ਟੱਚ ਡਿਸਪਲੇਅ ਦਿੱਤੀ ਗਈ ਹੈ, ਜਿਸ ਵਿਚ ਅਲੱਗ ਤੋਂ ਇਕ ਹੋਮ ਬਟਨ ਵੀ ਦਿੱਤਾ ਗਿਆ ਹੈ। ਇਸ ਵਿਚ 9 ਵੱਖ-ਵੱਖ ਫਿੱਟਨੈੱਸ ਮੋਡਸ ਮਿਲਦੇ ਹਨ। ਇਹ ਬੈਂਡ ਵਾਟਰ ਰੈਜਿਸਟੈਂਟ ਹੈ ਅਤੇ 24 ਘੰਟੇ ਦੇ ਹਾਰਟ ਰੇਟ ਸੈਂਸਰ ਦੇ ਨਾਲ ਆਉਂਦਾ ਹੈ। ਇਹ ਤੁਹਾਡੀ ਨੀਂਦ ਨੂੰ ਵੀ ਟ੍ਰੈਕ ਕਰਦਾ ਹੈ। 

ਇਸ ਵਿਚ ਸਟਾਪ ਵਾਚ, ਮਿਊਜ਼ਿਕ ਕੰਟਰੋਲ, ਅਲਾਰਮ ਵਰਗੇ ਫੀਚਰਜ਼ ਵੀ ਮਿਲਦੇ ਹਨ। ਬੈਂਡ ’ਚ 91mAh ਦੀ ਬੈਟਰੀ ਦਿੱਤੀ ਗਈ ਹੈ। ਬੈਂਡ ਨੂੰ ਚਾਰਜ ਕਰਨ ਲਈ ਬਿਲਟ-ਇਨ ਯੂ.ਐੱਸ.ਬੀ. ਕੁਨੈਕਟਰ ਦਿੱਤਾ ਗਿਆ ਹੈ। ਇਸ ਤਰ੍ਹਾਂ ਤੁਸੀਂ ਇਸ ਨੂੰ ਕਿਸੇ ਵੀ ਯੂ.ਐੱਸ.ਬੀ. ਪੋਰਟ ਨਾਲ ਕੁਨੈਕਟ ਕਰ ਕੇ ਚਾਰਜ ਕਰ ਸਕਦੇ ਹੋ। 


Related News