ਹੁਣ ਹਰ ਹਫਤੇ ਇਸ ਆਨਲਾਈਨ ਸਾਈਟ ਤੋਂ ਖਰੀਦ ਸਕੋਗੇ Honor 9 Lite ਸਮਾਰਟਫੋਨ

04/05/2018 6:04:28 PM

ਜਲੰਧਰ- ਜੇਕਰ ਤੁਸੀਂ ਹੁਣ ਤੱਕ ਆਨਰ ਦਾ 9 ਲਾਈਟ ਸਮਾਰਟਫੋਨ ਕਿਸੇ ਵੀ ਫਲੈਸ਼ ਸੇਲ 'ਚ ਨਹੀਂ ਖਰੀਦ ਸਕੇ ਹੋ ਤਾਂ ਇਹ ਤੁਹਾਡੇ ਲਈ ਇਕ ਚੰਗੀ ਖਬਰ ਹੈ। ਅਸਲ 'ਚ ਆਨਰ ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਆਨਰ 9 ਲਾਈਟ ਦੇ ਸਾਰੇ ਵੇਰੀਐਂਟਸ ਫਲਿੱਪਕਾਰਟ 'ਤੇ ਹਰ ਹਫਤੇ ਐਕਸਕਲੂਜ਼ਿਵ ਰੂਪ ਨਾਲ ਵਿਕਰੀ ਲਈ ਉਪਲੱਬਧ ਹੋਵੋਗੇ।

ਇਸ ਦੇ ਤਹਿਤ ਆਨਰ 9 ਲਾਈਟ ਦਾ 3GB ਰੈਮ ਅਤੇ 32GB ਇੰਟਰਨਲ ਸਟੋਰੇਜ ਸਮਰੱਥਾ ਵਾਲਾ ਵੇਰੀਐਂਟ ਹਫਤੇ 'ਚ ਦੋ ਵਾਰ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਫਲੈਸ਼ ਸੇਲ ਦੇ ਰਾਹੀਂ ਵਿਕਰੀ ਲਈ ਉਪਲੱਬਧ ਹੋਵੇਗਾ। ਉਥੇ ਹੀ ਇਸ ਦਾ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਵੇਰੀਐਂਟ ਓਪਨ ਸੇਲ 'ਚ 8 ਅਪ੍ਰੈਲ ਤੱਕ ਖਰੀਦਿਆ ਜਾ ਸਕਦਾ ਹੈ, ਜਿਸਦੇ ਨਾਲ ਕੰਪਨੀ 2,000 ਰੁਪਏ ਦਾ ਇਲਾਵਾ ਐਕਸਚੇਂਜ ਆਫਰ ਵੀ ਦੇ ਰਹੀ ਹੈ। ਦੱਸ ਦਈਏ ਕਿ ਇਹ ਆਫਰ ਅਸਲ ਆਨਰ ਵਰਲਡ ਕਾਰਨਿਵਲ ਸੇਲ ਦੇ ਤਹਿਤ ਹੈ ਜੋ ਕਿ 4 ਅਪ੍ਰੈਲ ਨੂੰ ਸ਼ੁਰੂ ਹੋਈ ਸੀ। 

ਇਸ ਬਾਰੇ 'ਚ ਹੁਵਾਵੇ ਦੇ ਸੇਲਸ ਵਾਇਜ਼ ਪ੍ਰੇਜ਼ਿਡੇਂਟ ਪੀ. ਸੰਜੀਵ ਦਾ ਕਹਿਣਾ ਹੈ ਕਿ ਬੈਸਟਸੇਲਿੰਗ ਬਜਟ ਸਮਾਰਟਫੋਨ ਦੇ ਰੂਪ 'ਚ ਸਾਨੂੰ ਆਨਰ 9 ਲਾਈਟ ਦਾ ਬਹੁਤ ਹੀ ਚੰਗਾ ਰਿਸਪਾਂਸ ਮਿਲਿਆ ਹੈ। ਇਸ ਕਾਰਨ ਹੀ ਅਸੀਂ ਇਸ bi -ਵੀਕਲੀ ਸੇਲ ਦੀ ਘੋਸ਼ਣਾ ਕੀਤੀ ਹੈ ਅਤੇ ਆਸ ਕਰਦੇ ਹਾਂ ਕਿ ਸਾਡੇ ਫੈਂਸ ਨੂੰ ਇਹ ਹੋਰ ਵੀ ਪਸੰਦ ਆਵੇਗਾ।


Related News