ਸਭ ਤੋਂ ਸਸਤਾ ਪਾਪ-ਅਪ ਸੈਲਫੀ ਕੈਮਰੇ ਵਾਲਾ ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ

01/14/2020 2:28:27 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਨਰ ਨੇ ਭਾਰਤ ’ਚ ਆਪਣੀ ਐਕਸ-ਸੀਰੀਜ਼ ਦਾ ਨਵਾਂ ਸਮਾਰਟਫੋਨ Honor 9X ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਖਾਸੀਅਤ 48 ਮੈਗਾਪਿਕਸਲ ਸੈਂਸਰ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ ਪਾਪ-ਅਪ ਸੈਲਫੀ ਕੈਮਰਾ ਹੈ। ਇਹ ਸਭ ਤੋਂ ਸਸਤਾ ਪਾਪ-ਅਪ ਸੈਲਫੀ ਕੈਮਰੇ ਵਾਲਾ ਸਮਾਰਟਫੋਨ ਹੈ। ਭਾਰਤ ’ਚ ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 13,999 ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ ਐਕਸ-ਸੀਰੀਜ਼ ਭਾਰਤ ’ਚ ਆਨਰ ਦੀ ਸਭ ਤੋਂ ਮਸ਼ਹੂਰ ਸੀਰੀਜ਼ ਹੈ। 

Honor 9X ਦੀ ਕੀਮਤ ਤੇ ਆਫਰ
ਸਮਾਰਟਫੋਨ ਦੋ ਵੇਰੀਐਂਟ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 6ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ’ਚ ਆਉਂਦਾ ਹੈ। ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਇਹ 19 ਜਨਵਰੀ ਤੋਂ ਫਲਿਪਕਾਰਟ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਆਈ.ਸੀ.ਆਈ.ਸੀ.ਆਈ. ਅਤੇ ਕੋਟਕ ਮਹਿੰਦਰਾ ਬੈਂਕ ਦੇ ਕਾਰਡ ਧਰਕਾਂ ਨੂੰ 10 ਫੀਸਦੀ ਦਾ ਵਾਧੂ ਡਿਸਕਾਊਂਟ ਦਿੱਤਾ ਜਾਵੇਗਾ। ਸੇਲ ਦੇ ਪਹਿਲੇ ਦਿਨ ਫੋਨ ਦੇ 4 ਜੀ.ਬੀ. ਵੇਰੀਐਂਟ ’ਤੇ 1 ਹਜ਼ਾਰ ਰੁਪਏ ਦੀ ਛੋਟ ਵੀ ਦਿੱਤੀ ਜਾਵੇਗੀ। 

ਫੀਚਰਜ਼
ਫੋਨ ’ਚ 6.59 ਇੰਚ ਦੀ ਫੁਲ ਵਿਊ ਡਿਸਪਲੇਅ ਹੈ। ਕੰਪਨੀ ਨੇ ਫੋਨ ਦੇ ਡਿਜ਼ਾਈਨ ’ਤੇ ਖਾਸ ਕੰਮ ਕੀਤਾ ਹੈ। ਇਸ ਵਿਚ ਡਿਊਲ 3ਡੀ ਕਰਵਡ ਬੈਕ ਪੈਨਲ, 3.5mm ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਸਮਾਰਟਫੋਨ ਦੋ ਕਲਰ ਆਪਸ਼ਨ- ਸਫਾਇਰ ਬਲਿਊ ਅਤੇ ਮਿਡਨਾਈਟ ਬਲੈਕ ’ਚ ਆਉਂਦਾ ਹੈ। ਫੋਨ ’ਚ ਆਕਟਾ-ਕੋਰ ਹਾਈ ਸੀਲੀਕਾਨ ਕਿਰਿਨ 710 ਐੱਫ ਪ੍ਰੋਸੈਸਰ ਮਿਲਦਾ ਹੈ। 

ਇਹ ਆਨਰ ਦੀ ਐਕਸ-ਸੀਰੀਜ਼ ਦਾ ਪਹਿਲਾ ਫੋਨ ਹੈ ਜਿਸ ਵਿਚ 48 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਅਤੇ 8 ਮੈਗਾਪਿਕਸਲ ਦਾ ਵਾਈਡ-ਐਂਗਲ ਸੈਂਸਰ ਮਿਲਦਾ ਹੈ। ਫੋਨ ’ਚ 16 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਮਿਲਦਾ ਹੈ। ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਜੋ ਪਾਪ-ਅਪ ਸੈਲਫੀ ਕੈਮਰੇ ਦੇ ਨਾਲ ਆਉਂਦਾ ਹੈ। ਕੰਪਨੀ ਨੇ ਸਮਾਰਟਫੋਨ ’ਚ 4,000mAh ਦੀ ਬੈਟਰੀ ਦਿੱਤੀ ਹੈ।