ਆਨਰ 7x ਨੂੰ ਮਿਲਣੀ ਸ਼ੁਰੂ ਹੋਈ Security Patch ਨਾਲ ਨਵੀਂ ਅਪਡੇਟ
Wednesday, Nov 28, 2018 - 01:35 PM (IST)
ਗੈਜੇਟ ਡੈਸਕ- ਆਨਰ ਨੇ ਪਿਛਲੇ ਮਹੀਨੇ ਆਨਰ 8X ਨੂੰ ਲਾਂਚ ਕਰ ਭਾਰਤ 'ਚ ਆਪਣੀ ਲਾਇਨਅਪ ਨੂੰ ਅੱਗੇ ਵਧਾਇਆ ਹੈ। ਆਨਰ 8X ਪਿਛਲੇ ਸਾਲ ਦਸੰਬਰ 'ਚ ਲਾਂਚ ਹੋਏ ਆਨਰ 7X ਦਾ ਅਪਗ੍ਰੇਡ ਵਰਜ਼ਨ ਹੈ। ਆਨਰ ਨੇ ਹੁਣ 7X ਨੂੰ 8X ਮਾਡਲ ਨਾਲ ਅਪਗ੍ਰੇਡ ਕਰ ਦਿੱਤਾ ਹੈ ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਕੰਪਨੀ ਲਗਭਗ ਇਕ ਸਾਲ ਪੁਰਾਣੇ ਸਮਾਰਟਫੋਨ ਨੂੰ ਨਜਰ ਅੰਦਾਜ ਨਹੀ ਕੀਤਾ ਹੈ।
AndroidSoul ਦੇ ਮੁਤਾਬਕ ਚੀਨ 'ਚ ਕੁਝ ਆਨਰ 7X ਯੂਨਿਟਸ ਨੂੰ ਦਸੰਬਰ 2018 ਸਕਿਓਰਿਟੀ ਅਪਡੇਟ ਮਿਲਣੀ ਸ਼ੁਰੂ ਹੋਈ ਹੈ। ਵਰਜਨ ਨੰਬਰ 8.0.0.360 ਦੇ ਨਾਲ ਆਉਣ ਵਾਲੀ ਇਸ ਅਪਡੇਟ 'ਚ ਲੇਟੈਸਟ ਸਕਿਓਰਿਟੀ ਪੈਚ ਦਿੱਤਾ ਗਿਆ ਹੈ, ਜੋ ਸਮਾਰਟਫੋਨ ਦੀ ਸਿਸਟਮ ਸਕਿਓਰਿਟੀ 'ਚ ਸੁਧਾਰ ਕਰਦਾ ਹੈ।
ਸਾਰੇ OTA ਅਪਡੇਟ ਦੀ ਤਰ੍ਹਾਂ ਇਹ ਅਪਡੇਟ ਵੀ ਫੇਜਜ਼ਡ ਤਰੀਕੇ ਨਾਲ ਰੋਲ-ਆਊਟ ਹੋ ਰਹੀ ਹੈ ਤੇ ਇਸ ਨੂੰ ਸਾਰੇ ਆਨਰ 7X ਡਿਵਾਈਸਿਜ਼ 'ਤੇ ਆਉਣ 'ਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਦਸੰਬਰ 2017 'ਚ ਲਾਂਚ ਹੋਏ ਇਸ ਸਮਾਰਟਫੋਨ 'ਚ 5.93 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਆਨਰ 7ਐਕਸ ਸਮਾਰਟਫੋਨ 'ਚ Kirin 659 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ।
ਇਹ ਸਮਾਰਟਫੋਨ ਦੋ ਸਟੋਰੇਜ ਵੇਰੀਐਂਟ ਦੇ ਨਾਲ ਪੇਸ਼ ਕੀਤਾ ਗਿਆ ਸੀ। Honor 7X ਦਾ ਇੱਕ ਵੇਰੀਐਂਟ 4 ਜੀ. ਬੀ ਰੈਮ ਤੇ 32 ਜੀ. ਬੀ. ਇੰਟਰਨਲ ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਸੀ। ਜਦ ਕਿ ਦੂਜਾ ਵੇਰੀਐਂਟ 64 ਜੀ. ਬੀ. ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਸੀ। Honor 7X ਸਮਾਰਟਫੋਨ 'ਚ 3,340 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
