ਆਨਰ 7X ਨੂੰ ਇਸ ਅਪਡੇਟ ''ਚ ਮਿਲਿਆ ਜੀ. ਪੀ. ਯੂ. ਟਰਬੋ ਫੀਚਰ

09/18/2018 11:41:06 AM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ (Huawei) ਨੇ ਆਪਣੇ ਸਮਾਰਟਫੋਨ ਦੇ ਗੇਮਿੰਗ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਜੀ. ਪੀ. ਯੂ. ਟਰਬੋ ਤਕਨੀਕ (GPU Turbo Feature) ਨੂੰ ਲੈ ਕੇ ਸਾਹਮਣੇ ਆਇਆ ਸੀ। ਕੰਪਨੀ ਨੇ ਇਸ ਫੀਚਰ ਦੇ ਲਈ ਆਪਣੇ ਕੁਝ ਮੌਜੂਦਾ ਡਿਵਾਈਸਿਜ਼ 'ਤੇ ਬੀਟਾ ਟੈਸਟਿੰਗ ਕਰ ਰਹੀ ਸੀ। ਇਸ 'ਚ ਕੰਪਨੀ ਦਾ ਬਜਟ ਫੋਨ ਆਨਰ 7ਐਕਸ (Honor 7X) ਵੀ ਸ਼ਾਮਿਲ ਸੀ। ਆਨਰ 7X ਸਮਾਰਟਫੋਨ ਦੇ ਲਈ ਚੀਨ 'ਚ ਜੂਨ ਮਹੀਨੇ ਹੀ ਟਰਬੋ ਅਪਡੇਟ ਰੋਲ ਆਊਟ ਹੋਈ ਸੀ ਪਰ ਹੁਣ ਕੰਪਨੀ ਨੇ ਇਸ ਦੇ ਗਲੋਬਲੀ ਵੇਰੀਐਂਟ ਦੇ ਲਈ ਇਸ ਫੀਚਰ ਨੂੰ ਰੋਲ ਆਊਟ ਕਰਨਾ ਸ਼ੁਰੂ ਕੀਤਾ ਹੈ।

ਆਨਰ 7X 'ਚ ਓ. ਟੀ. ਏ. ਅਪਡੇਟ-
ਸਮਾਰਟਫੋਨ ਦੇ ਲਈ ਆਏ ਲੇਟੈਸਟ ਸਾਫਟਵੇਅਰ ਅਪਡੇਟ 'ਚ ਜੀ. ਪੀ. ਯੂ. ਟਰਬੋ ਤਕਨੀਕ ਸ਼ਾਮਿਲ ਕੀਤੀ ਗਈ ਹੈ। ਇਹ 8.0.0.360 ਵਰਜ਼ਨ ਦੇ ਰੂਪ 'ਚ ਆਈ ਹੈ। ਰਿਪੋਰਟ ਮੁਤਾਬਕ ਅਪਡੇਟ ਤੋਂ ਬਾਅਦ ਹੁਣ ਯੂਜ਼ਰਸ ਨੂੰ ਕਾਲ ਰਿਕਾਰਡ ਸਪੋਰਟ, ਫੋਨ ਕਾਲ ਰਿਕਾਡਿੰਗ, ਦੂਜੇ ਕਈ ਨਵੇਂ ਫੀਚਰਸ ਦਾ ਸਪੋਰਟ ਮਿਲੇਗਾ। ਇਸ 'ਚ ਇਕ ਹੋਰ ਨਵਾਂ ਫੀਚਰ, ਪਾਰਟੀ ਮੋਡ ਐਪ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਪਾਰਟੀ ਮੋਡ ਏ. ਪੀ. ਕੇ. ਦੀ ਮਦਦ ਨਾਲ ਯੂਜ਼ਰਸ ਕੰਪੈਟੀਬਲ ਫੋਨ ਦੇ ਨਾਲ ਮਿਊਜ਼ਿਕ ਪਲੇਬੈਕ ਸਿੰਕ ਨੂੰ ਬਿਹਤਰ ਸਾਊਂਡ ਪ੍ਰਾਪਤ ਕਰ ਸਕਣਗੇ। ਅੰਤ 'ਚ ਆਨਰ ਦਾ ਇਹ ਦਾਅਵਾ ਹੈ ਕਿ ਅਪਡੇਟ 'ਚ ਨਵੀਂ ਸਕਿਓਰਿਟੀ ਪੈਚ ਵੀ ਮਿਲੇਗੀ ਫਿਲਹਾਲ ਇਹ ਅਪਡੇਟ ਹੁਣ ਆਨਰ 7X ਦੇ ਬੀ. ਐੱਨ. ਡੀ-ਏ. ਐੱਲ10 (BND-AL10 ) ਵੇਰੀਐਂਟ ਦੇ ਲਈ ਹੀ ਰੋਲ ਆਊਟ ਹੋਈ ਹੈ। ਇਹ ਭਾਰਤ 'ਚ ਵਿਕਣ ਵਾਲਾ ਵੇਰੀਐਂਟ ਹੈ। ਜੇਕਰ ਆਨਰ 7X ਸਮਾਰਟਫੋਨ ਨੂੰ ਹੁਣ ਤੱਕ ਇਹ ਅਪਡੇਟ ਨਹੀਂ ਮਿਲੀ ਹੈ ਤਾਂ ਅਪਡੇਟ ਲਈ ਕੁਝ ਸਮੇਂ ਤੱਕ ਇੰਤਜ਼ਾਰ ਕਰਨਾ ਹੋਵੇਗਾ। ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨ੍ਹਾਂ 'ਚ ਲੇਟੈਸਟ ਅਪਡੇਟ ਆਨਰ 7X ਦੇ ਜ਼ਿਆਦਤਾਰ BND-AL10 ਵੇਰੀਐਂਟਸ ਮਿਲ ਜਾਵੇਗੀ।

ਆਨਰ 7X ਸਮਾਰਟਫੋਨ ਦੀ ਭਾਰਤ 'ਚ ਕੀਮਤ-
ਭਾਰਤ 'ਚ ਆਨਰ 7X ਦੇ ਬੇਸਿਕ ਵੇਰੀਐਂਟ 4ਜੀ. ਬੀ/32 ਜੀ. ਬੀ. ਦੀ ਕੀਮਤ 11,999 ਰੁਪਏ ਹੈ ਅਤੇ 4ਜੀ. ਬੀ/64 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ। ਇਹ ਸਮਾਰਟਫੋਨ ਰਿਲਾਇੰਸ ਜਿਓ ਫੁੱਟਬਾਲ ਆਫਰ ਨੂੰ ਸਪੋਰਟ ਕਰਦਾ ਹੈ। ਇਸ ਦਾ ਮਤਲਬ ਜਿਨ੍ਹਾਂ ਜਿਓ ਸਬਸਕ੍ਰਾਈਬਰ ਨੇ ਆਨਰ 7X ਸਮਾਰਟਫੋਨ ਖਰੀਦਿਆ ਹੈ, ਉਨ੍ਹਾਂ ਨੂੰ 2,200 ਰੁਪਏ ਦਾ ਤਰੁੰਤ ਕੈਸ਼ਬੈਕ ਮਿਲੇਗਾ। ਇਹ ਕੈਸ਼ਬੈਕ 198 ਰੁਪਏ ਜਾਂ 299 ਰੁਪਏ ਪ੍ਰੀਪੇਡ ਪਲਾਨ ਦੇ ਰੀਚਾਰਜ ਦੇ ਨਾਲ ਮਿਲਣ ਵਾਲੇ ਰੀਚਾਰਜ ਵਾਊਚਰ ਦੇ ਰੂਪ 'ਚ ਹੋਵੇਗਾ।

ਆਨਰ 7X ਸਮਾਰਟਫੋਨ ਦੇ ਫੀਚਰਸ-
ਸਮਾਰਟਫੋਨ 'ਚ 1080x2160 ਫੁੱਲ ਐੱਚ. ਡੀ. ਪਲੱਸ ਰੈਜ਼ੋਲਿਊਸ਼ਨ ਵਾਲੀ 5.93 ਇੰਚ ਦੀ ਫੁੱਲਵਿਊ ਡਿਸਪਲੇਅ ਦਿੱਤੀ ਗਈ ਹੈ, ਜੋ 2.5D ਕਵਰਡ ਗਲਾਸ ਨਾਲ ਲੈਸ ਹੈ। ਸਮਾਰਟਫੋਨ 'ਚ 18:9 ਸਕਰੀਨ ਆਸਪੈਕਟ ਰੇਸ਼ੋ ਦਿੱਤੀ ਗਈ ਹੈ। ਸਮਾਰਟਫੋਨ ਹਾਈਸਿਲੀਕਾਨ ਕਿਰਿਨ 659 ਆਕਟਾਕੋਰ ਪ੍ਰੋਸੈਸਰ ਮੌਜੂਦ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 32 ਜੀ. ਬੀ/64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ। ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। 

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਰੀਅਰ 'ਤੇ ਪ੍ਰੋਟ੍ਰੇਟ ਮੋਡ ਦੇ ਨਾਲ 16 ਐੱਮ. ਪੀ. ਅਤੇ 2 ਐੱਮ. ਪੀ. ਦਾ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫ੍ਰੰਟ 'ਤੇ 8 ਐੱਮ. ਪੀ. ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਦੇ ਨਾਲ ਰੀਅਰ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਸਮਾਰਟਫੋਨ 'ਚ ਦੋ ਨੈਨੋ ਸਿਮ ਸਲਾਟ ਦੇ ਨਾਲ ਹਾਈਬ੍ਰਿਡ ਡਿਊਲ ਸਿਮ ਸਲਾਟ ਅਤੇ 4G ਵੀ. ਓ. ਐੱਲ. ਟੀ. ਈ. (VoLTE) ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਾਈ-ਫਾਈ 802.11 ਬੀ/ਜੀ/ਐੱਨ ਬਲੂਟੁੱਥ 4.1 ਲੋ ਐਨਰਜੀ, ਗਲੋਨਾਸ ਅਤੇ ਏ-ਜੀ. ਪੀ. ਐੱਸ. ਦੇ ਨਾਲ ਸਪੋਰਟ ਵੀ ਹੈ। ਪਾਵਰ ਬੈਕਅਪ ਦੇ ਲਈ 3340 ਐੱਮ. ਏ. ਐੱਚ. ਦੀ ਰੀਮੂਵੇਬਲ ਬੈਟਰੀ ਦਿੱਤੀ ਗਈ ਹੈ। ਆਨਰ 7X ਸਮਾਰਟਫੋਨ ਐਂਡਰਾਇਡ 8.0 ਓਰਿਓ ਈ. ਐੱਮ. ਯੂ. ਆਈ 8.0 'ਤੇ ਕੰਮ ਕਰਦਾ ਹੈ।