Honor 20 ਸੀਰੀਜ਼ ਦੇ ਸਮਾਰਟਫੋਨ ਨੂੰ ਮਿਲੇਗਾ ਐਂਡਰਾਇਡ Q ਅਪਡੇਟ

06/27/2019 8:39:23 PM

ਨਵੀਂ ਦਿੱਲੀ— ਚੀਨ ਦੀ ਫੋਨ ਬਣਾਉਣ ਵਾਲੀ ਕੰਪਨੀ ਹੁਵਾਵੇ ਨੇ ਐਲਾਨ ਕੀਤਾ ਹੈ ਕਿ ਕੰਪਨੀ ਦੀ ਆਨਰ 20 ਸੀਰੀਜ਼ ਦੇ ਸਮਾਰਟਫੋਨ ਨੂੰ ਐਂਡਰਾਇਡ Q ਅਪਡੇਟ ਮਿਲੇਗਾ। ਆਨਰ ਇੰਡੀਆ ਨੇ ਆਪਣੇ ਆਫਿਸ਼ੀਅਲ ਟਵਿਟਰ ਹੈਂਡਲ 'ਤੇ ਟਵੀਟ ਕਰਕੇ ਇਹ ਜਾਣਕਰੀ ਦਿੱਤੀ ਹੈ। ਆਨਰ 20 ਸੀਰੀਜ਼ ਦੀ ਜੇਕਰ ਗੱਲ ਕਰੀਏ ਤਾਂ ਇਸ ਸੀਰੀਜ਼ ਦੇ ਤਹਿਤ ਕੰਪਨੀ  Honor 20i, Honor 20 ਤੇ Honor 20 Pro ਸਾਮਰਟਫੋਨ ਲਾਂਚ ਕਰੇਗੀ।
ਕੰਪਨੀ ਨੇ ਟਵੀਟਰ 'ਤੇ ਲਿਖਿਆ, 'ਸਾਰੇ ਆਨਰ ਦੇ ਸਮਾਰਟਫੋਨ ਨੂੰ ਸਕਿਊਰਿਟੀ ਪੈਚ ਤੇ ਐਂਡਰਾਇਡ ਅਪਡੇਟਸ ਮਿਲਦੇ ਰਹਿਣਗੇ। ਜੋ ਲੋਕ ਆਨਰ ਫੋਨ ਖਰੀਦ ਚੁੱਕੇ ਹਨ ਜਾਂ ਖਰੀਦਣ ਵਾਲੇ ਹਨ, ਉਨ੍ਹਾਂ ਨੂੰ ਹਮੇਸ਼ਾ ਦੀ ਤਰ੍ਹਾਂ ਐਪਸ ਦਾ ਅਕਸੇਸ ਮਿਲਦਾ ਰਹੇਗਾ। ਸਾਰੇ ਡਿਵਾਇਸ ਮੈਨਿਊਫੈਕਚਰਰ ਵਰੰਟੀ ਨਾਲ ਕਰਵਡ ਰਹਿਣਗੇ ਤੇ ਉਨ੍ਹਾਂ ਨੂੰ ਫੁੱਲ ਸਰਵਿਸ ਸਪਾਰਟ ਮਿਲੇਗਾ।'
ਕੰਪਨੀ ਨੇ ਅੱਗੇ ਲਿਖਿਆ, ਸਾਡੀ ਸਭ ਤੋਂ ਪਾਪੁਲਰ ਡਿਵਾਇਸ ਆਨਰ 20ਆਈ, ਆਨਰ 20 ਤੇ ਆਨਰ20 ਪ੍ਰੋ ਨੂੰ ਐਂਡਰਾਇਡ W ਦਾ ਅਕਸੇਸ ਮਿਲੇਗਾ।' ਇਸ ਖਬਰ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ। ਜਿਨ੍ਹਾਂ ਨੇ ਹਾਲ ਹੀ 'ਚ ਆਨਰ 20 ਸੀਰੀਜ਼ ਦਾ ਕੋਈ ਫੋਨ ਖਰੀਦਿਆ ਹੈ। ਭਾਰਤ 'ਚ ਦੋ ਦਿਨ ਪਹਿਲਾਂ ਹੀ ਆਨਰ 20 ਸਮਾਰਟਫੋਨ ਦੀ ਪਹਿਲੀ ਸੇਲ ਭਾਰਤ 'ਚ ਹੋਈ ਸੀ। ਆਨਰ 20 'ਚ 1080x2340 ਪਿਕਸਲ ਰੈਜਾਲਿਊਸ਼ਨ ਨਾਲ 6.26 ਇੰਚ ਦਾ ਫੁੱਲ ਐੱਚ.ਡੀ. + ਡਿਸਪਲੇਅ ਦਿੱਤਾ ਗਿਆ ਹੈ। ਜਿਸ ਦਾ ਆਸਪੈਕਟ ਰੇਸ਼ੋ 19.5:9 ਹੈ। ਫੋਨ ਆਲ ਵਿਊ ਡਿਸਪਲੇਅ ਤੇ ਪੰਚ-ਹੋਲ ਸੈਲਫੀ ਕੈਮਰੇ ਨਾਲ ਆਉਂਦਾ ਹੈ। 6ਜੀਬੀ ਦੀ ਗੱਲ ਕਰੀਏ ਤਾਂ ਇਹ ਫੋਨ ਐਂਡਰਾਇਡ 9 ਪਾਈ 'ਤੇ ਬੇਸਡ Magic UI 2.1 'ਤੇ ਕੰਮ ਕਰਦਾ ਹੈ।
ਫੋਟੋਗ੍ਰਾਫੀ ਲਈ ਆਨਰ 20 'ਚ ਕਵਾਡ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦਾ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇਥੇ 16 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਤੇ 2 ਮੈਗਾਪਿਕਸਲ ਦਾ ਮੈਕਰੋ ਲੈਂਸ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਪੰਚ-ਹੋਲ ਕੈਮਰਾ ਦਿੱਤਾ ਗਿਆ ਹੈ ਜੋ ਕਈ AI ਫੀਚਰਸ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3750mAh ਦੀ ਬੈਟਰੀ ਦਿੱਤੀ ਗਈ ਹੈ ਜੋ 20 ਵਾਟ ਸੁਪਰਚਾਰਜ ਸਪਾਰਟ ਨਾਲ ਆਉਂਦਾ ਹੈ।

Inder Prajapati

This news is Content Editor Inder Prajapati