32MP ਕੈਮਰੇ ਨਾਲ ਲਾਂਚ ਹੋਇਆ Honor 20 Lite

05/07/2019 5:53:05 PM

ਗੈਜੇਟ ਡੈਸਕ– ਹੁਵਾਵੇਈ ਦੀ ਸਬ-ਬ੍ਰਾਂਡ ਆਨਰ 21 ਮਈ ਨੂੰ ਹੋਣ ਵਾਲੇ ਗ੍ਰੈਂਡ ਈਵੈਂਟ ’ਚ ਨਵੇਂ Honor 20 ਸਮਾਰਟਫੋਨ ਤੋਂ ਪਰਦਾ ਚੁੱਕਣ ਵਾਲੀ ਹੈ। ਇਸ ਈਵੈਂਟ ਤੋਂ ਪਹਿਲਾਂ ਹੀ ਕੰਪਨੀ ਨੇ ਅੱਜ Honor 20 Lite ਲਾਂਚ ਕਰ ਦਿੱਤਾ ਹੈ। ਨਵਾਂ ਫੋਨ ਆਨਰ 10 ਲਾਈਟ ਦਾ ਅਪਗ੍ਰੇਡਿਡ ਵੇਰੀਐਂਟ ਹੈ, ਜਿਸ ਨੂੰ ਪਿਛਲੇ ਸਾਲ ਨਵੰਬਰ ’ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਅਪਗ੍ਰੇਡਿਡ ਵੇਰੀਐਂਟ ਹੋਣ ਦੇ ਬਾਵਜੂਦ ਨਵੇਂ ਫੋਨ ਦੇ ਫੀਚਰਜ਼ ’ਚ ਕੋਈ ਖਾਸ ਫਰਕ ਨਹੀਂ ਹੈ। 

ਕੀਮਤ
ਮਲੇਸ਼ੀਆ ’ਚ Honor 20 Lite ਦੀ ਕੀਮਤ RM 949 (ਕਰੀਬ 15,900 ਰੁਪਏ) ਅਤੇ ਯੂ.ਕੇ. ’ਚ GBP 249 (ਕਰੀਬ 22,500 ਰੁਪਏ) ਰੱਖੀ ਗਈ ਹੈ। ਉਪਲੱਬਧਤਾ ਦੀ ਗੱਲ ਕਰੀਏ ਤਾਂ ਜਿਥੇ ਮਲੇਸ਼ੀਆ ’ਚ ਇਸ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ, ਉਥੇ ਹੀ ਯੂ.ਕੇ. ’ਚ 15 ਮਈ ਤੋਂ ਇਸ ਦੀ ਵਿਕਰੀ ਸ਼ੁਰੂ ਹੋਵੇਗੀ। ਰਿਪੋਰਟਾਂ ਦੀ ਮੰਨੀਏ ਤਾਂ ਇਸ ਨੂੰ ਭਾਰਤ ’ਚ ਵੀ ਲਾਂਚ ਕੀਤਾ ਜਾਵੇਗਾ ਪਰ ਫਿਲਹਾਲ ਇਸ ਦੀ ਲਾਂਚ ਤਰੀਕ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਫੈਂਟਮ ਰੈੱਡ, ਫੈਂਟਮ ਬਲਿਊ ਅਤੇ ਮਿਡਨਾਈਟ ਬਲਿਊ ਕਲਰ ’ਚ ਆਉਣ ਵਾਲੇ ਇਸ ਫੋਨ ਦੀ ਭਾਰਤ ’ਚ ਕੀਮਤ 15,000 ਰੁਪਏ ਦੇ ਕਰੀਬ ਰੱਖੀ ਜਾ ਸਕਦੀ ਹੈ। 

ਫੀਚਰਜ਼
Honor 20 Lite ’ਚ 6.21-ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਐਂਡਰਾਇਡ 9 ਪਾਈ ’ਤੇ ਚੱਲਣ ਵਾਲੇ ਇਸ ਫੋਨ ’ਚ ਆਕਟਾ-ਕੋਰ ਹਾਈ ਸੀਲੀਕਾਨ ਕਿਰਿਨ 710 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 4 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਹੈ, ਜਿਸ ਨੂੰ ਮੈਮਰੀ ਕਾਰਡ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ 24+8+2 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਤੋਂ ਇਲਾਵਾ ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫਿੰਗਰਪ੍ਰਿੰਟ ਸੈਂਸਰ ਨਾਲ ਆਉਣ ਵਾਲੇ ਇਸ ਫੋਨ ’ਚ 3,400mAh ਦੀ ਬੈਟਰੀ ਹੈ। ਕਨੈਕਟੀਵਿਟੀ ਲਈ ਫੋਨ ’ਚ ਫੇਸ ਅਨਲਾਕ ਸਪੋਰਟ, ਮਾਈਕ੍ਰੋ-ਯੂ.ਐੱਸ.ਬੀ. 2.0, 4ਜੀ VoLTE, ਵਾਈ-ਫਾਈ, ਬਲੂਟੁੱਥ ਅਤੇ ਜੀ.ਪੀ.ਐੱਸ. ਵਰਗੇ ਆਪਸ਼ਨ ਸ਼ਾਮਲ ਹਨ। 


Related News