ਹਾਨਰ ਦਾ ਪਹਿਲਾ ਲੈਪਟਾਪ ਭਾਰਤ ''ਚ ਜਲਦ ਹੋਵੇਗਾ ਲਾਂਚ

07/25/2020 7:58:18 PM

ਗੈਜੇਟ ਡੈਸਕ—ਮੋਬਾਇਲ ਨਿਰਮਾਤਾ ਕੰਪਨੀ ਹਾਨਰ ਜਲਦ ਹੀ ਭਾਰਤੀ ਲੈਪਟਾਪ ਬਾਜ਼ਾਰ 'ਚ ਐਂਟਰੀ ਮਾਰਨ ਵਾਲੀ ਹੈ। ਹਾਨਰ ਨੇ ਭਾਰਤ 'ਚ ਲੈਪਟਾਪ ਦੀ ਲਾਂਚਿੰਗ ਲਈ ਈ-ਕਾਮਰਸ ਸਾਈਟ ਫਲਿੱਪਕਾਰਟ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ HONOR MagicBook 15 ਭਾਰਤ 'ਚ 31 ਜੁਲਾਈ ਨੂੰ ਲਾਂਚ ਹੋਵੇਗਾ। ਭਾਰਤੀ ਲੈਪਟਾਪ ਮਾਰਕੀਟ 'ਚ ਹਾਨਰ ਦਾ ਮੁਕਾਬਲਾ ਸ਼ਾਓਮੀ, ਐੱਚ.ਪੀ. ਡੈੱਲ ਅਤੇ ਲੇਨੋਵੋ ਵਰਗੀਆਂ ਕੰਪਨੀਆਂ ਨਾਲ ਹੋਵੇਗਾ।

ਹਾਨਰ ਮੈਜ਼ਿਕਬੁੱਕ 15 ਦੀ ਵਿਕਰੀ ਫਲਿੱਪਕਾਰਟ ਤੋਂ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਉਸ ਦਾ ਲੈਪਟਾਪ ਮਲਟੀਟਾਸਕਿੰਗ ਯੂਜ਼ਰਸ ਲਈ ਪਰਫੈਕਟ ਹੋਵੇਗਾ। ਹਾਨਰ ਮੈਜ਼ਿਕਬੁੱਕ 15 ਪਹਿਲਾਂ ਹੀ ਗਲੋਬਲ ਮਾਰਕੀਟ 'ਚ ਹੈ ਅਤੇ ਕੰਪਨੀ ਮੁਤਾਬਕ ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਇਸ ਲੈਪਟਾਪ 'ਚ ਫਾਸਟ ਚਾਰਜਿੰਗ ਵੀ ਦਿੱਤੀ ਗਈ ਹੈ।

ਇਸ ਦੇ ਨਾਲ 65ਵਾਟ ਦਾ ਫਾਸਟ ਚਾਰਜਰ ਮਿਲੇਗਾ। ਇਸ 'ਚ ਯੂ.ਐੱਸ.ਬੀ. ਟਾਈਪ ਸੀ ਚਾਰਜਿੰਗ ਪੋਰਟ ਹੈ। ਇਸ ਲੈਪਟਾਪ 'ਚ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਪਾਪਅਪ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿੰਗਰਪ੍ਰਿੰਟ ਵਾਲਾ ਪਾਵਰਬਟਨ ਦਿੱਤਾ ਗਿਆ ਹੈ। ਲੈਪਟਾਪ ਦਾ ਵਜ਼ਨ 1.53 ਕਿਲੋਗ੍ਰਾਮ ਹੈ।

Honor MagicBook 15 ਦੇ ਸਪੈਸੀਫਿਕੇਸ਼ਨਸ
ਇਸ ਲੈਪਟਾਪ 'ਚ 15.60 ਇੰਚ ਦੀ ਡਿਸਪਲੇਅ ਮਿਲੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 1920x1080 ਪਿਕਸਲ ਹੋਵੇਗਾ। ਇਸ ਲੈਪਟਾਪ 'ਚ  AMD Ryzen 5 ਪ੍ਰੋਸੈਸਰ ਹੋਵੇਗਾ ਜਿਸ ਦੇ ਨਾਲ ਜੁਗਲਬੰਦੀ ਲਈ 8ਜੀ.ਬੀ. ਰੈਮ ਅਤੇ 256ਜੀ.ਬੀ. ਦੀ ਐੱਸ.ਐੱਸ.ਡੀ. ਸਟੋਰੇਜ਼ ਮਿਲੇਗੀ। ਇਸ 'ਚ 3 ਯੂ.ਐੱਸ.ਬੀ. ਪੋਰਟ, ਇਕ ਯੂ.ਐੱਸ.ਬੀ. 2.0, ਇਕ USB 3.0 ਅਤੇ ਇਕ  USB 3.1 ਪੋਰਟ ਹੈ। ਨਾਲ ਹੀ ਇਸ 'ਚ HDMI , ਪੋਰਟ, ਹੈੱਡਫੋਨ ਅਤੇ ਮਾਈਕ ਜੈਕ ਵੀ ਹਨ। ਇਸ ਦੀ ਕੀਮਤ ਭਾਰਤ 'ਚ 40 ਹਜ਼ਾਰ ਰੁਪਏ ਦੇ ਕਰੀਬ ਹੋ ਸਕਦੀ ਹੈ।

Karan Kumar

This news is Content Editor Karan Kumar