ਲਾਂਚ ਤੋਂ ਪਹਿਲਾਂ ਹੀ ਲੀਕ ਹੋਈਆਂ Honda ਦੀ ਇਸ ਕਾਰ ਦੀਆਂ ਤਸਵੀਰਾਂ,ਅਗਲੇ ਮਹੀਨੇ ਭਾਰਤ ''ਚ ਹੋਵੇਗੀ ਲਾਂਚ
Wednesday, Mar 01, 2017 - 12:57 PM (IST)

ਜਲੰਧਰ- ਜਾਪਾਨੀ ਕਾਰ ਮੇਕਰ ਹੌਂਡਾ ਦੀ ਨਵੀਂ ਕਾਰ ਹੌਂਡਾ WR-V ਭਾਰਤ ''ਚ ਲਾਂਚ ਲਈ ਤਿਆਰ ਹੈ ਅਤੇ ਅਗਲੇ ਮਹੀਨੇ ਤੋਂ ਮਾਰਕੀਟ ''ਚ ਉਉਪਲੱਬਧ ਹੋਵੇਗੀ। ਇਸ ''ਚ ਕਾਰ ਦੀ ਕੁੱਝ ਫੋਟੋਜ਼ ਆਨਲਾਈਨ ਲੀਕ ਹੋਈਆਂ ਹਨ, ਜਿਨ੍ਹਾਂ ''ਚ ਕਾਰ ਦਾ ਇੰਟੀਰਿਅਰ ਸੱਪਸ਼ਟ ਦਿੱਖ ਰਿਹਾ ਹੈ ਅਤੇ ਨਵੀਂ ਹੌਂਡਾ WR-V ਦਾ ਡਿਜ਼ਾਇਨ 2017 ਹੌਂਡਾ ਸਿੱਟੀ ਅਤੇ ਹੌਂਡਾ Jazz ਨਾਲ ਮਿਲਦਾ-ਜੁਲਦਾ ਨਜ਼ਰ ਆ ਰਿਹਾ ਹੈ।
ਐਕਸਟੀਰਿਅਰ ਫੀਚਰਸ
ਨਵੀਂ ਹੌਂਡਾ WR-V ਦੇ ਐਕਸਟੀਰਿਅਰ ਦੀ ਗੱਲ ਕਰੀਏ ਤਾਂ ਕਾਰ ''ਚ ਕਰਾਸ ਓਵਰ ਫੀਚਰਸ ਦੇ ਤੌਰ ''ਤੇ ਸਰਕੁਲਰ ਫੋਗ ਲੈਂਪਸ ਦੇ ਨਾਲ ਨਵੇਂ ਹੈੱਡਲੈਂਪਸ, ਫਾਕਸ ਸਕਿਡ ਪਲੇਟਸ, ਕ੍ਰੋਮ ਡੋਰ ਹੈਂਡਲਸ, ਡਾਇਮੰਡ ਕੱਟ ਅਲੌਏ ਵ੍ਹੀਲਸ ਲਗਾਇਆ ਹੋਇਆ ਹੈ।
ਇੰਟੀਰਿਅਰ ਫੀਚਰਸ
WR - V ਦੇ ਇੰਟੀਰਿਅਰ ''ਚ ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ ਲਗਾ ਹੈ। ਇਸ ''ਚ ਬਲੂਟੁੱਥ, ਨੈਵੀਗੇਸ਼ਨ, ਐਪਲ ਕਾਰਪਲੇ, ਐਂਡ੍ਰਾਇਡ ਆਟੋ, ਨਵਾਂ ਗਿਅਰ ਲਿਵਰ, ਹਾਰਿਜੋਂਟਲ 13 ਵੇਂਟਸ ਨਾਲ ਲੈਸ ਹੈ। WR-V ਦਾ ਡਾਇਮੇਂਸ਼ਨ ਜੈਜ਼ ਨਾਲ ਥੋੜ੍ਹਾ ਲੰਬਾ ਹੈ।
ਇੰਜਣ
ਨਵੀਂ ਹੌਂਡਾ WR-V ''ਚ 1.2 ਲਿਟਰ i-VTEC ਪੈਟਰੋਲ ਇੰਜਣ ਹੋਵੇਗਾ। ਇਸ ''ਚ 5-ਸਪੀਡ ਮੈਨੂਅਲ ਟਰਾਂਸਮਿਸ਼ਨ ਹੋ ਸਕਦਾ ਹੈ। ਪੈਟਰੋਲ ਇੰਜਣ ''ਚ 87hp ਦੀ ਪਾਵਰ ਅਤੇ 110Nm ਦਾ ਟਾਰਕ ਮਿਲ ਸਕਦਾ ਹੈ। ਉਥੇ ਹੀ, ਡੀਜ਼ਲ ਇੰਜਣ 100hp ਦੀ ਪਾਵਰ ਅਤੇ 200Nm ਦਾ ਟਾਰਕ ਹੋ ਸਕਦਾ ਹੈ। ਡੀਜ਼ਲ ਇੰਜਣ 6 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ।
ਕੰਪਨੀ ਇਸ ਕਾਰ ਦੀ ਕੀਮਤ 6 ਲੱਖ ਰੁਪਏ ਤੋਂ 10 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖ ਸਕਦੀ ਹੈ। ਨਵੀਂ ਹੌਂਡਾ WR-V ਮਾਰਕੀਟ ''ਚ ਫੋਰਡ ਈਕੋ-ਸਪੋਰਟ ਅਤੇ ਮਾਰੂਤੀ ਸੁਜ਼ੂਕੀ ਵਿਟਾਰਾ ਬਰੇਜ਼ਾ ਨੂੰ ਟੱਕਰ ਦੇਵੇਗੀ।