ਬੁਲੇਟ ਨੂੰ ਟੱਕਰ ਦੇਣ ਆ ਰਹੀ ਹੈ ਹੋਂਡਾ ਦੀ ਇਹ ਦਮਦਾਰ ਬਾਈਕ

09/01/2020 6:41:38 PM

ਆਟੋ ਡੈਸਕ– ਹੋਂਡਾ ਦੇਸ਼ ਦੀ ਦੂਜੀ ਸਭ ਤੋਂ ਵੱਡੀ ਬਾਈਕ ਨਿਰਮਾਤਾ ਕੰਪਨੀ ਹੈ। ਹਾਲ ਹੀ ’ਚ ਕੰਪਨੀ ਨੇ 200cc ਬਾਈਕ ਸੈਗਮੈਂਟ ’ਚ ਐਂਟਰੀ ਕਰਦੇ ਹੋਏ ਹੋਰਨੇਟ 2.0 ਭਾਰਤ ’ਚ ਲਾਂਚ ਕੀਤੀ ਹੈ। ਹੁਣ ਕੰਪਨੀ ਆਪਣੇ ਪੋਰਟਫੋਲੀਓ ’ਚ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਹੋਂਡਾ ਭਾਰਤ ’ਚ ਜਲਦ ਹੀ ਨਵੀਂ ਬਾਈਕ ਉਤਾਰੇਗੀ ਜੋ ਰਾਇਲ ਐਨਫੀਲਡ ਦੇ ਮੋਟਰਸਾਈਕਲਾਂ ਨੂੰ ਜ਼ਬਰਦਸਤ ਟੱਕਰ ਦੇਵੇਗੀ। 

ਦੱਸ ਦੇਈਏ ਕਿ ਪਿਛਲੇ ਵਿੱਤੀ ਸਾਲ ’ਚ ਵਿਕਰੀ ਦੇ ਅੰਕੜਿਆਂ ਮੁਤਾਬਕ, ਹੋਂਡਾ ਟੂ-ਵ੍ਹੀਲਰ ਦੀ 70 ਫ਼ੀਸਦੀ ਕਮਾਈ ਸਕੂਟਰਾਂ ਰਾਹੀਂ ਹੋਈ ਹੈ ਅਤੇ ਕੰਪਨੀ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਕੂਟਰ ਐਕਟਿਵਾ ਹੈ। ਹੋਂਡਾ ਦੇ ਹੋਰ ਸਕੂਟਰ ਅਤੇ ਬਾਈਕਸ ਦਾ ਪ੍ਰਦਰਸ਼ਨ ਸਹੀ ਨਹੀਂ ਰਿਹਾ, ਇਸ ਲਈ ਕੰਪਨੀ ਆਪਣੇ ਪੋਰਟਫੋਲੀਓ ’ਚ ਵਿਸਤਾਰ ਕਰਨ ਵਾਲੀ ਹੈ। 

ਹੋਂਡਾ ਨੇ ਇਕ ਮੀਡੀਆ ਰਿਪੋਰਟ ’ਚ ਕਿਹਾ ਸੀ ਕਿ ਅਜੇ ਭਾਰਤ ’ਚ ਹੋਂਡਾ ਕਈ ਦਮਦਾਰ ਬਾਈਕਸ ਵੇਚ ਰਹੀ ਹੈ ਜਿਨ੍ਹਾਂ ਦੀ ਵਿਕਰੀ ਕਾਫੀ ਘੱਟ ਹੈ ਪਰ ਕੰਪਨੀ ਭਾਰਤ ’ਚ ਫਨ-ਟੂ-ਰਾਈਡ ਬਾਈਕ ਉਤਾਰਣ ’ਤੇ ਵੀ ਵਿਚਾਰ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਹੋਂਡਾ ਦੀ ਅਗਲੀ ਵੱਡੀ ਲਾਂਚ ਇਕ 250cc ਦੀ ਬਾਈਕ ਹੋ ਸਕਦੀ ਹੈ ਜਿਸ ਦੀ ਕੰਪਨੀ ਨੇ ਰੋਡ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। 

Rakesh

This news is Content Editor Rakesh