CES 2017 : Honda ਨੇ ਪੇਸ਼ ਕੀਤੀ ਸੈਲਫ ਬੈਲੇਂਸਿੰਗ ਬਾਈਕ

01/08/2017 5:18:39 PM

ਜਲੰਧਰ- ਅਮਰੀਕਾ (ਲਾਸ ਵੇਗਸ) ''ਚ ਆਯੋਜਿਤ CES 2017 (ਕਸਟਮਰ ਇਲੈਕਟ੍ਰਾਨਿਕ ਸ਼ੋਅ) ''ਚ ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਆਪਣੀ ਰਾਈਇੰਗ ਅਸਿਸਟ ਤਕਨੀਕ ਨੂੰ ਸੈਲਫ-ਬੈਲੇਂਸਿੰਗ ਬਾਈਕ ''ਚ ਸ਼ੋਅ ਕੇਸ ਕੀਤਾ ਹੈ। ਰਾਈਡਿੰਗ ਅਸਿਸਟ ਤਕਨੀਕ ਦਰਅਸਲ ਮੋਟਰਸਾਇਕਲ ਨੂੰ ਸੈਲਫ ਬੈਲੇਂਸਿੰਗ ਪ੍ਰਦਾਨ ਕਰਦੀ ਹੈ।
 
 
ਸਿਲੀਕਾਨ ਵੈਲੀ ''ਚ ਬਣਾਈ ਗਈ ਹੈ ਬਾਈਕ - 
ਸੈਲ‍ਫ ਬੈਲੇਂਸਿੰਗ ਬਾਈਕ ਨੂੰ ਹੌਂਡਾ ਦੇ ਸਿਲੀਕਾਨ ਵੈਲੀ ਸਥਿਤ ਰਿਸਰਚ ਐਂਡ ਡਿਵੈੱਲਪਮੇਂਟ ਸੈਂਟਰ ''ਚ ਵਿਕਸਿਤ ਕੀਤਾ ਗਿਆ ਹੈ। ਹੌਂਡਾ ਨੇ ਆਪਣੇ ਰੋਬੋਟ ਅਸਿਮੋ ''ਚ ਵਰਤੋਂ ਕੀਤੀ ਗਈ ਤਕਨੀਕ ਦਾ ਇਸਤੇਮਾਲ ਕਰ ਇਸ ਸੈਲ‍ਫ ਬੈਲੇਂਸਿੰਗ ਫੀਚਰ ਬਾਈਕ ਨੂੰ ਬਣਾਇਆ ਹੈ।
 
ਫੀਚਰਸ -
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਇਕ ਤੀਨ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੈਲ‍ਫ ਬੈਲੇਂਸ ਬਣਾ ਕੇ ਮੂਵ ਕਰ ਸਕਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਆਪਣੇ ਆਪ ਖੜੇ ਹੋਣ ''ਤੇ ਇਹ ਬਾਈਕ ਹਿਲੇਗੀ-ਡੁਲੇਗੀ ਨਹੀਂ। ਕੰਪਨੀ ਅਗਲੇ ਕੁੱਝ ਸਾਲਾਂ ''ਚ ਅਜਿਹੀ ਬਾਈਕ ਬਣਾਉਣ ਦੀ ਤਕਨੀਕ ''ਤੇ ਕੰਮ ਕਰ ਰਹੀ ਹੈ, ਜੋ ਆਪਣੇ ਆਪ ਚੱਲ ਸਕੇਗੀ।