ਬ੍ਰੇਕ ’ਚ ਖਾਮੀ ਕਾਰਨ ਹੋਂਡਾ ਨੇ ਵਾਪਸ ਮੰਗਵਾਏ 50 ਹਜ਼ਾਰ ਤੋਂ ਜ਼ਿਆਦਾ ਟੂ-ਵ੍ਹੀਲਰ

08/03/2019 1:56:58 PM

ਆਟੋ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੇ 50,034 ਟੂ-ਵ੍ਹੀਲਰਜ਼ ਵਾਪਸ ਮੰਗਵਾਏ ਹਨ। ਇਨ੍ਹਾਂ ਟੂ-ਵ੍ਹੀਲਰਜ਼ ਦੀ ਫਰੰਟ-ਬ੍ਰੇਕ ਮਾਸਟਰ ਸਿਲੰਡਰ ’ਚ ਖਾਮੀ ਹੈ, ਜਿਸ ਨੂੰ ਕੰਪਨੀ ਠੀਕ ਕਰੇਗੀ। ਵਾਪਸ ਮੰਗਵਾਏ ਗਏ ਇਨ੍ਹਾਂ ਟੂ-ਵ੍ਹੀਲਰਜ਼ ’ਚ 4 ਫਰਵਰੀ ਤੋਂ 3 ਜੁਲਾਈ 2019 ਦੇ ਵਿਚਕਾਰ ਬਣਾਏ ਗਏ Honda Aviator (ਡਿਸਕ), Activa 125 (ਡਿਸਕ), Grazia (ਡਿਸਕ) और CB Shine (ਸੈਲਫ ਡਿਸਕ) CBS ਵੇਰੀਐਂਟ ਸ਼ਾਮਲ ਹਨ।

ਕੰਪਨੀ ਨੇ ਦੱਸਿਆ ਹੈ ਕਿ ਰੀਕਾਲ ਕੈਂਪੇਨ ਤਹਿਤ ਇਨ੍ਹਾਂ ਚਾਰ ਮਾਡਲਾਂ ਦੀਆਂ ਕੁਲ 50,034 ਇਕਾਈਆਂ ਨੂੰ ਦੇਖਿਆ ਜਾਵੇਗਾ। ਕੰਪਨੀ ਨੇ ਕਿਹਾ ਕਿ ਹੋਂਡਾ ਨੇ ਫਰੰਟ-ਬ੍ਰੇਕ ਮਾਸਟਰ ਸਿਲੰਡਰ ’ਚ ਕੁਆਲਿਟੀ ਨਾਲ ਜੁੜੀ ਇਕ ਖਾਮੀ ਦੀ ਪਛਾਣ ਕੀਤੀ ਹੈ। ਇਸ ਖਾਮੀ ਕਾਰਨ ਇਨ੍ਹਾਂ ਟੂ-ਵ੍ਹੀਲਰਜ਼ ਦੇ ਸਾਹਮਣੇ ਵਾਲੇ ਪਹੀਏ ਨੂੰ ਘੁੰਮਣ ’ਚ ਮੁਸ਼ਕਿਲ ਹੋ ਸਕਦੀ ਹੈ ਅਤੇ ਪਹੀਆ ਜਾਮ ਵੀ ਹੋ ਸਕਦਾ ਹੈ। 

ਕੰਪਨੀ ਨੇ ਕਿਹਾ ਹੈ ਕਿ ਸਾਵਧਾਨੀ ਦੇ ਤੌਰ ’ਤੇ ਆਪਣੀ ਮਰਜ਼ੀ ਨਾਲ ਇਨ੍ਹਾਂ ਮਾਡਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਲੋੜ ਹੋਈ ਤਾਂ ਖਾਮੀ ਵਾਲੇ ਪਾਰਟ ਨੂੰ ਬਦਲਿਆ ਜਾਵੇਗਾ। ਇਸ ਲਈ ਗਾਹਕਾਂ ਕੋਲੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ, ਯਾਨੀ ਇਸ ਪਾਰਟ ਨੂੰ ਫ੍ਰੀ ’ਚ ਬਦਲਿਆ ਜਾਵੇਗਾ। 

ਤੁਹਾਡਾ ਟੂ-ਵ੍ਹੀਲਰ ਪ੍ਰਭਾਵਿਤ ਹੈ ਜਾਂ ਨਹੀਂ ਇੰਝ ਕਰੋ ਚੈੱਕ
ਹੋਂਡਾ ਆਪਣੇ ਡੀਲਰਾਂ ਰਾਹੀਂ ਪ੍ਰਭਾਵਿਤ ਗਾਹਕਾਂ ਨੂੰ ਸਿੱਧਾ ਸੂਚਿਤ ਕਰੇਗੀ। ਕੰਪਨੀ ਨੇ ਸ਼ੁੱਕਰਵਾਰ ਤੋਂ ਇਸ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਗਾਹਕ ਖੁਦ ਵੀ ਚੈੱਕ ਕਰ ਸਕੇਦ ਹਨ ਕਿ ਉਨ੍ਹਾਂ ਦਾ ਟੂ-ਵ੍ਹੀਲਰ ਇਸ ਕੈਂਪੇਨ ਤਹਿਤ ਆਉਂਦਾ ਹੈ ਜਾਂ ਨਹੀਂ। ਇਸ ਲਈ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ‘ਸਰਵਿਸ ਕੈਂਪੇਨ’ ਸੈਕਸ਼ਨ ’ਚ ਜਾਣਾ ਹੋਵੇਗਾ। ਸਰਵਿਸ ਕੈਂਪੇਨ ਸੈਕਸ਼ਨ ’ਚ ਇਨ੍ਹਾਂ ਟੂ-ਵ੍ਹੀਲਰਜ਼ ਦੀ ਲਿਸਟ ਦਿੱਤੀ ਗਈ ਹੈ, ਜਿਸ ’ਤੇ ਕਲਿੱਕ ਕਰਨ ’ਤੇ ਇਕ ਬਾਕਸ ਦਿਸੇਗਾ। ਇਸ ਬਾਕਸ ’ਚ VIN (ਵ੍ਹੀਕਲ ਆਈਡੈਂਟਿਫਿਕੇਸ਼ਨ ਨੰਬਰ) ਸਬਮਿਟ ਕਰਨ ’ਤੇ ਇਸ ਦੀ ਜਾਣਕਾਰੀ ਮਿਲ ਜਾਵੇਗੀ ਕਿ ਤੁਹਾਡਾ ਟੂ-ਵ੍ਹੀਲਰ ਇਸ ਕੈਂਪੇਨ ਦਾ ਹਿੱਸਾ ਹੈ ਜਾਂ ਨਹੀਂ। 


Related News