ਹੌਂਡਾ ਨੇ ਪੇਸ਼ ਕੀਤਾ Civic ਦਾ ਟਾਈਪ R ਬਲੈਕ ਐਡੀਸ਼ਨ

01/11/2017 6:30:10 PM

ਜਲੰਧਰ -ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਸਿਵਿਕ ਦਾ ਟਾਈਪ R ਬਲੈਕ ਐਡੀਸ਼ਨ ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਟਾਈਪ R GT ਕਾਰ ਦੇ 100 ਯੂਨਿਟ ਹੀ ਵਿਕਰੀ ਲਈ ਉਪਲੱਬਧ ਕੀਤੇ ਜਾਣਗੇ। ਇਸ ਕਾਰ ''ਚ 2.0-ਲਿਟਰ VTEC ਟਰਬੋ ਫੋਰ-ਸਿਲੈਂਡਰ ਪੈਟਰੋਲ ਇੰਜਣ ਲਗਾ ਹੈ ਜੋ 306bhp ਦੀ ਪਾਵਰ ਅਤੇ 400Nm ਦਾ ਟਾਰਕ ਜਨਰੇਟ ਕਰਦਾ ਹੈ।

 

ਰੈੱਡ ਅਤੇ ਬਲੈਕ ਥੀਮ ਦੇ ਤਹਿਤ ਬਣਾਈ ਗਈ ਇਸ ਕਾਰ ਨੂੰ £32,200 (ਕਰੀਬ 2,66,9165 ਰੁਪਏ) ਕੀਮਤ ਦੇ ਨਾਲ ਮਾਰਚ 2017 ਤੱਕ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।