ਆ ਰਹੀ ਹੈ ਹੋਂਡਾ ਦੀ ਇਲੈਕਟ੍ਰਿਕ ਕਾਰ, ਫੁਲ ਚਾਰਜ ’ਤੇ ਚੱਲੇਗੀ 200 ਕਿਲੋਮੀਟਰ

06/17/2019 1:25:43 PM

ਆਟੋ ਡੈਸਕ– ਜਪਾਨ ਦੀ ਕਾਰ ਨਿਰਮਾਤਾ ਕੰਪਨੀ ਹੋਂਡਾ ਨਵੀਂ ਇਲੈਕਟ੍ਰਿਕ ਕਾਰ Honda e ਲਿਆਉਣ ਦੀ ਤਿਆਰੀ ’ਚ ਹੈ। ਇਹ ਹੋਂਡਾ ਦੀ ਪਹਿਲੀ ਇਲੈਕਟ੍ਰਿਕ ਕਾਰ ਹੋਵੇਗੀ, ਜਿਸ ਨੂੰ ਕੰਪਨੀ ਦੇ ਡੈਡੀਕੇਟਿਡ ਇਲੈਕਟ੍ਰਿਕ ਵ੍ਹੀਕਲ ਪਲੇਟਫਾਰਮ ’ਤੇ ਬਣਾਇਆ ਜਾਵੇਗਾ। ਹੋਂਡਾ ਨੇ ਇਸ ਕੰਪੈਕਟ ਇਲੈਕਟ੍ਰਿਕ ਕਾਰ ਦੇ ਪਲੇਟਫਾਰਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨਾਲ ਇਸ ਦੇ ਮੋਟਰ, ਰੇਂਜ ਅਤੇ ਚਾਰਜਿੰਗ ਸਮੇਤ ਕਾਫੀ ਡਿਟੇਲ ਸਾਹਮਣੇ ਆਈ ਹੈ। 

ਹੋਂਡਾ ਈ ਦੇ ਪਲੇਟਫਾਰਮ ਨੂੰ ਸ਼ਹਿਰਾਂ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਕਾਰ ਦੇ ਬਿਹਤਰ ਬੈਲੇਂਸ ਲਈ ਇਸ ਦਾ ਭਾਰ ਡਿਸਟ੍ਰਿਬਿਊਸ਼ਨ 50:50 ਦੇ ਰੇਸ਼ੀਓ ’ਚ ਰੱਖਿਾ ਗਿਆ ਹੈ ਅਤੇ ਬੈਟਰੀਆਂ ਨੂੰ ਕਾਰ ਦੇ ਫਲੋਰ ਦੇ ਹੇਠਾਂ ਦਿੱਤਾ ਗਿਆ ਹੈ। ਕਾਰ ਦੇ ਰੀਅਰ ਐਕਸਲ ’ਤੇ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ, ਜੋ ਪਿੱਛੇ ਵਾਲੇ ਪਹੀਆਂ ਨੂੰ ਪਾਵਰ ਦਿੰਦਾ ਹੈ ਯਾਨੀ ਕਾਰ ਰੀਅਰ ਵ੍ਹੀਲ ਡਰਾਈਵ ਹੈ। 

ਹੋਂਡਾ ਈ ’ਚ ਚਾਰੇ ਵ੍ਹੀਲਜ਼ ’ਤੇ ਵੱਖ-ਵੱਖ ਸਸਪੈਂਸ਼ਨ ਦਿੱਤੇ ਗਏ ਹਨ। ਭਾਰ ਘੱਟ ਰੱਖਣ ਲਈ  ਸਸਪੈਂਸ਼ਨ ਦੇ ਕੰਪੋਨੈਂਟਸ ਹਲਕੇ ਐਲਮੀਨੀਅਮ ਨਾਲ ਬਣੇ ਹਨ। ਇਲੈਕਟ੍ਰਿਕ ਕਾਰ ਦਾ ਚਾਰਜਿੰਗ ਪੋਰਟ ਬੋਨਟ ’ਚ ਹੈ। ਇਸ ਦੇ ਨਾਲ ਇਕ ਪੈਨਲ ਦਿੱਤਾ ਗਿਆ ਹੈ, ਜੋ ਬੈਟਰੀ ਦੀ ਚਾਰਜਿੰਗ ਸਥਿਤੀ ਦੱਸਦਾ ਹੈ। 

PunjabKesari

ਹੋਂਡਾ ਦੀ ਇਸ ਕੰਪੈਕਸ ਇਲੈਕਟ੍ਰਿਕ ਕਾਰ ’ਚ ਵਾਟਰ-ਕੂਲਡ 35.5 kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਫੁੱਲ ਚਾਰਜ ਹੋਣ ’ਤੇ ਇਹ ਕਾਰ 200 ਕਿਲੋਮੀਟਰ ਦਾ ਰੇਂਜ ਦੇਵੇਗੀ ਯਾਨੀ ਇੰਨੀ ਦੂਰੀ ਤੈਅ ਕਰੇਗੀ। ਬੈਟਰੀ ਨੂੰ ਟਾਈਪ 2 AC ਕਨੈਕਸ਼ਨ ਜਾਂ CCS2 DC ਰੈਪਿਡ ਚਾਰਜਰ ਨਾਲ ਚਾਰਜ ਕੀਤਾ ਜਾ ਸਕਦਾ ਹੈ। ਰੈਪਿਡ ਚਾਰਜਰ ਨਾਲ ਇਸ ਦੀ 80 ਫੀਸਦੀ ਬੈਟਰੀ 30 ਮਿੰਟ ’ਚ ਚਾਰਜ ਹੋ ਜਾਵੇਗੀ। 

ਹੋਂਡਾ ਈ ਨੂੰ ਇਸ ਸਾਲ ਦੇ ਅੰਤ ਤਕ ਇੰਟਰਨੈਸ਼ਨਲ ਬਾਜ਼ਾਰ ’ਚ ਲਾਂਚ ਕੀਤਾ ਜਾਵੇਗਾ। ਇਸ ਇਲੈਕਟ੍ਰਿਕ ਕਾਰ ਦੀ ਡਲਿਵਰੀ ਸਾਲ 2020 ’ਚ ਸ਼ੁਰੂ ਹੋਵੇਗੀ। ਯੂ.ਕੇ., ਜਰਮਨੀ, ਫਰਾਂਸ ਅਤੇ ਨਾਰਵੇ ਲਈ ਇਸ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ। 


Related News