Honda City BS6 ਲਾਂਚ, ਜਾਣੋ ਕੀਮਤ ਤੇ ਖੂਬੀਆਂ

12/11/2019 11:42:40 AM

ਆਟੋ ਡੈਸਕ– ਦੇਸ਼ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਹੋਂਡਾ ਨੇ ਆਪਣੀ ਪ੍ਰੀਮੀਅਮ ਸੇਡਾਨ ਕਾਰ ਹੋਂਡਾ ਸਿਟੀ ਦਾ BS6 ਵੇਰੀਐਂਟ ਲਾਂਚ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਅਪ੍ਰੈਲ 2020 ਤੋਂ ਸਿਰਫ BS6 ਇੰਜਣ ਵਾਲੀਆਂ ਕਾਰਾਂ ਦਾ ਰਜਿਸਟ੍ਰੇਸ਼ਨ ਲਾਗੂ ਕੀਤਾ ਹੈ, ਯਾਨੀ ਅਪ੍ਰੈਲ ਤੋਂ BS4 ਇੰਜਣ ਵਾਲੀਆਂ ਗੱਡੀਆਂ ਦਾ ਰਜਿਸਟ੍ਰੇਸ਼ਨ ਨਹੀਂ ਹੋਵੇਗਾ। 

ਇੰਜਣ ਅਤੇ ਪਾਵਰ
ਇੰਜਣ ਅਤੇ ਪਾਵਰ ਦੀ ਗੱਲ ਕੀਤੀ ਜਾਵੇ ਤਾਂ Honda City BS6 ’ਚ 1.5 ਲੀਟਰ ਦਾ 4-ਸਿਲੰਡਰ ਵਾਲਾ ਵਾਟਰ-ਕੂਲਡ, SOHC, i-VTEC ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਕਿ 119 PS ਦੀ ਪਾਵਰ ਅਤੇ 145 Nm ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਵਿਚ 7 ਸਪੀਡ ਪੈਡਲ ਸ਼ਿਫਟਰ ਦੇ ਨਾਲ ਸੀ.ਵੀ.ਟੀ. ਦਾ ਆਪਸ਼ਨ ਵੀ ਮਿਲੇਗਾ। 

ਮਾਈਲੇਜ
ਮਾਈਲੇਜ ਦੀ ਗੱਲ ਕੀਤੀ ਜਾਵੇ ਤਾਂ ਦਾਅਵਾ ਕੀਤਾ ਜਾਂਦਾ ਹੈ ਕਿ ਹੋਂਡਾ ਸਿਟੀ ਮੈਨੁਅਲ ’ਚ 17.4 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ ਅਤੇ ਸੀ.ਵੀ.ਟੀ. ’ਚ 18 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ। 

ਬ੍ਰੇਕਿੰਗ ਸਿਸਟਮ ਅਤੇ ਸਸਪੈਂਸ਼ਨ
ਬ੍ਰੇਕਿੰਗ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ Honda City BS6 ਦੇ ਫਰੰਟ ’ਚ ਡਿਸਕ ਬ੍ਰੇਕ ਅਤੇ ਰੀਅਰ ’ਚ ਡਰੱਮ ਬ੍ਰੇਕ ਹੈ। ਉਥੇ ਹੀ ਸਸਪੈਂਸ਼ਨ ਦੀ ਗੱਲ ਕਰੀਏ ਤਾਂ ਹੋਂਡਾ ਸਿਟੀ ਦੇ ਫਰੰਟ ’ਚ ਮੈਕਫਰਸਨ ਸਟਰੀਟ, ਕਵਾਈਲ ਸਪਰਿੰਗ ਸਸਪੈਂਸ਼ਨ ਅਤੇ ਰੀਅਰ ’ਚ ਟੋਰਸ਼ਨ ਬੀਮ ਐਕਸੀ, ਕਵਾਈਲ ਸਪਰਿੰਗ ਸਸਪੈਂਸ਼ਨ ਦਿੱਤਾ ਗਿਆ ਹੈ। 

ਕੀਮਤ
ਕੀਮਤ ਦੀ ਗੱਲ ਕੀਤੀ ਜਾਵੇ ਤਾਂ Honda City BS6 ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 9,91,000 ਰੁਪਏ ਹੈ। ਬੀ.ਐੱਸ.-6 ਇੰਜਣ ਆਉਣ ਤੋਂ ਬਾਅਦ ਕਾਰ ਦੀ ਕੀਮਤ ’ਚ ਵਾਧਾ ਹੋਇਆ ਹੈ। 


Related News