ਹੋਂਡਾ ਨੇ ਭਾਰਤ ’ਚ ਬੰਦ ਕੀਤੀ ਆਪਣੀ ਇਹ ਪ੍ਰਸਿੱਧ ਬਾਈਕ

01/19/2019 1:44:39 PM

ਆਟੋ ਡੈਸਕ– ਹਾਲ ਹੀ ’ਚ ਹੋਂਡਾ ਨੇ ਆਪਣੀ ਪ੍ਰਸਿੱਧ ਬਾਈਕ ਮਾਡਲ CBR650F ਨੂੰ ਆਪਣੀ ਭਾਰਤ ਦੀ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਮਾਡਲ ਨੂੰ ਭਾਰਤੀ ਬਾਜ਼ਾਰ ’ਚੋਂ ਹਟਾਉਣ ਜਾ ਰਹੀ ਹੈ ਅਤੇ ਇਸ ਦੇ ਬਦਲੇ ਦੂਜਾ ਮਾਡਲ ਲਿਆਏਗੀ। ਜਾਣਕਾਰੀ ਮੁਤਾਬਕ, ਕੰਪਨੀ ਇਸ ਅਪਡੇਟਿਡ 2019 CBR650R ਮਾਡਲ ਨਾਲ ਰਿਪਲੇਸ ਕਰੇਗੀ, ਜਿਸ ਨੂੰ 2018 ਦੇ EICMA ਮੋਟਰਸਾਈਕਲ ਸ਼ੋਅ ’ਚ ਪੇਸ਼ ਕੀਤਾ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋਂਡਾ ਪਹਿਲਾਂ ਵਾਲੇ ਮਾਡਲ ਨੂੰ ਪੂਰੀ ਤਰ੍ਹਾਂ ਭਾਰਤੀ ਬਾਜ਼ਾਰ ’ਚੋਂ ਹਟਾਉਣ ਜਾ ਰਹੀ ਹੈ। 

ਹੋਂਡਾ ਨੇ CBR650F ਮਿਡਲਵੇਟ ਸਪੋਰਟਸ ਟੂਰਰ ਮਾਡਲ ਨੂੰ ਭਾਰਤ ਦੇ 22 ਸ਼ਹਿਰਾਂ ’ਚ ਉਪਲੱਬਧ ਕਰਵਾਇਆ ਸੀ। ਇਹ ਮਾਡਲ ਸਪੋਰਟੀ ਸਟਾਈਲ ਅਤੇ ਕਾਫੀ ਪਾਵਰਫੁੱਲ ਸੀ। ਨਾਲ ਹੀ ਇਸ ਦੀ ਕੀਮਤ ਵੀ ਕਾਫੀ ਸੀ। 

ਹੋਂਡਾ ਦਾ ਇਹ ਨਵਾਂ ਮਾਡਲ ਮਕੈਨਿਕਲ ਅਤੇ ਕਾਸਮੈਟਿਕਸ ਅਪਡੇਟ ਦੇ ਨਾਲ ਆ ਰਿਹਾ ਹੈ। ਮੋਟਰਸਾਈਕਲ ਦੇ ਨਾਂ ’ਚੋਂ ‘F’ monkier ਹਟਾ ਦਿੱਤਾ ਗਿਆ ਹੈ ਅਤੇ ਸਪੋਰਟੀ ਅਪੀਲ ਲਿਆਉਣ ਲਈ ‘R’ ਜੋੜਿਆ ਗਿਆ ਹੈ। ਇਹ ਨਵਾਂ ਮਾਡਲ ਪਹਿਲਾਂ ਵਾਲੇ ਤੋਂ ਕਰੀਬ 5.6 ਕਿਲੋਗ੍ਰਾਮ ਹਲਕਾ ਹੈ। ਇਸ ਵਿਚ ਨਵਾਂ ਚੈਸਿਸ, ਫਿਊਲ ਟੈਂਕ ਅਤੇ ਫੁੱਟਰੈਸਟ ਡਿਜ਼ਾਈਨ ਹੈ। ਇਸ ਦਾ ਇੰਜਣ 649cc ਪਾਵਰ ਦਾ ਹੈ ਅਤੇ ਇਸ ਵਿਚ ਇਨ-ਲਾਈਨ 4 ਸਿਲੰਡਰ ਯੂਨਿਟ ਹੈ। ਨਵਾਂ ਅਪਡੇਟਿਡ ਹੋਂਡਾ 93bhp ਪੀਕ ਪਾਵਰ ਅਤੇ 64Nm ਪੀਕ ਟਾਰਕ ਪੈਦਾ ਕਰਦਾ ਹੈ। 

ਮੋਟਰਸਾਈਕਲ ਦੀ ਸੀਟ ਦੀ ਹਾਈਟ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਕਲਿਪ-ਆਨ ਹੈਂਡਲਬਾਰ ਨੂੰ 30mm ਫਾਰਵਰਡ ਕੀਤਾ ਗਿਆ ਹੈ। ਨਾਲ ਹੀ, ਫੁੱਟਪੇਗਸ ਨੂੰ ਥੋੜ੍ਹਾ ਪਿੱਛੇ ਮੂਵ ਕੀਤਾ ਗਿਆ ਹੈ, ਜਿਸ ਨਾਲ ਰਾਈਡਿੰਗ ਪੋਜਿਸ਼ਨ ’ਚ ਪਹਿਲਾਂ ਦੇ ਮਾਡਲ ਦੇ ਮੁਕਾਬਲੇ ਮਾਮੂਲੀ ਬਦਲਾਅ ਆਇਆ ਹੈ। ਮੋਟਰਸਾਈਕਲ ਦੇ ਐੱਲ.ਈ.ਡੀ. ਹੈੱਡਲੈਂਪ ਨੂੰ ਰੀਡਿਜ਼ਾਈਨ ਕੀਤਾ ਗਿਆ ਹੈ। ਹੋਂਡਾ ਮੋਟਰਸਾਈਕਲ ਦਾ ਇਹ ਨਵਾਂ ਮਾਡਲ ਭਾਰਤ ’ਚ ਜਲਦੀ ਹੀ ਲਾਂਚ ਹੋ ਸਕਦਾ ਹੈ।